Breaking News
Home / ਦੁਨੀਆ / 28 ਲੜਕੇ-ਲੜਕੀਆਂ ਦੀ ਗੱਲਬਾਤ ਦੌਰਾਨ ਚਾਰ ਰਿਸ਼ਤੇ ਵੀ ਹੋਏ ਤਹਿ

28 ਲੜਕੇ-ਲੜਕੀਆਂ ਦੀ ਗੱਲਬਾਤ ਦੌਰਾਨ ਚਾਰ ਰਿਸ਼ਤੇ ਵੀ ਹੋਏ ਤਹਿ

ਜਾਪਾਨ ‘ਚ ਰੱਬ ਨਹੀਂ ਰੋਬੋਟ ਬਣਵਾ ਰਿਹਾ ਹੈ ਜੋੜੀਆਂ
ਵਿਆਹ ਦੀ ਗੱਲ ਕਰਨ ‘ਚ ਝਿਜਕ ਰਹੇ ਲੋਕਾਂ ਨੂੰ ਰੋਬੋਟ ਤੋਂ ਮਿਲ ਰਹੀ ਹੈ ਮਦਦ
ਟੋਕੀਓ : ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਜੀਵਨ ਸਾਥੀ ਲੱਭਣ ਦੇ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ‘ਚ ਛੋਟੇ-ਛੋਟੇ ਰੋਬੋਟਸ ਵੀ ਮੌਜੂਦ ਸਨ। ਦਰਅਸਲ ਰੋਬੋਟਸ ਉਨ੍ਹਾਂ ਲੜਕੇ-ਲੜਕੀਆਂ ਦੀ ਪਹੁੰਚਾ ਰਹੇ ਸਨ ਜੋ ਇਕ-ਦੂਜੇ ਨਾਲ ਗੱਲਬਾਤ ਕਰਨ ‘ਚ ਸ਼ਰਮਾ ਰਹੇ ਸਨ।
ਇਸ ‘ਚ 25 ਤੋਂ 39 ਸਾਲ ਸਾਲ ਦੇ 28 ਲੜਕੇ-ਲੜਕੀਆਂ ਨੇ ਹਿੱਸਾ ਲਿਆ। ਇਨ੍ਹਾਂ ਰੋਬੋਟਸ ਦੀ ਵਜ੍ਹਾ ਨਾਲ ਚਾਰ ਜੋੜੀਆਂ ਵੀ ਬਣ ਗਈਆਂ। ਇਹ ਪ੍ਰੋਗਰਾਮ ਟੋਕੀਓ ਸਥਿਤ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਹੋਰ ਤਕਨੀਕ ‘ਤੇ ਕੰਮ ਕਰਨ ਵਾਲੀ ਕੰਟੈਂਟ ਇਨੋਵੇਸ਼ਨ ਪ੍ਰੋਗਰਾਮ (ਸੀਆਈਪੀ) ਐਸੋਸੀਏਸ਼ਨ ਨੇ ਆਯੋਜਿਤ ਕੀਤਾ ਸੀ।
ਸੀਆਈਪੀ ਦੇ ਅਧਿਕਾਰੀ ਯੂਨੋਸਕੇ ਤਾਕਾਸ਼ਾਹੀ ਨੇ ਦੱਸਿਆ ‘ਰੋਬੋਟ ਅਜਿਹੇ ਲੋਕਾਂ ਦੀ ਮਦਦ ਕਰ ਸਕਦੇ ਹਨ ਜੋ ਆਪਣੇ ਵਿਆਹ ਦੀ ਗੱਲ ਨਹੀਂ ਕਰ ਪਾਉਂਦੇ ਜਾਂ ਫਿਰ ਗੱਲ ਕਰਨ ‘ਚ ਝਿਜਕਦੇ ਹਨ।’ ਇਸ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲਿਆਂ ਤੋਂ ਪਹਿਲਾਂ 45 ਮਿੰਟ ਅਲੱਗ-ਅਲੱਗ ਵਿਸ਼ਿਆਂ ‘ਤੇ ਸਵਾਲ ਪੁੱਛੇ ਗਏ। ਇਸ ‘ਚ ਉਨ੍ਹਾਂ ਦੀ ਇੱਛਾ, ਸ਼ੌਕ, ਜੌਬ ਜਿਹੀਆਂ ਜਾਣਕਾਰੀਆਂ ਸ਼ਾਮਲ ਸਨ। ਇਸ ਤੋਂ ਬਾਅਦ ਇਨ੍ਹਾਂ ਜਾਣਕਾਰੀਆਂ ਨੂੰ ਇਸ ਛੋਟੇ ਜਿਹੇ ਰੋਬੋਟ ‘ਚ ਅਪਲੋਡ ਕੀਤਾ ਗਿਆ। ਇਨ੍ਹਾਂ ਜਾਣਕਾਰੀਆਂ ਦੇ ਆਧਾਰ ‘ਤੇ ਰੋਬੋਟ ਨੇ ਲੋਕਾਂ ਦਾ 3 ਮਿੰਟ ਦੀ ਇਕ ਛੋਟੀ ਜਿਹੀ ਜਾਣਕਾਰੀ ਵੀ ਤਿਆਰ ਕੀਤੀ। ਇਸ ਡਾਟੇ ਦਾ ਇਸਤੇਮਾਲ ਕਰਕੇ ਰੋਬੋਟਸ ਨੇ ਲੜਕੇ-ਲੜਕੀਆਂ ਦੀ ਗੱਲਬਾਤ ਨੂੰ ਇਕ-ਦੂਜੇ ਤੱਕ ਪਹੁੰਚਾਇਆ। ਇਸ ਨੂੰ ਸੁਣਨ ਤੋਂ ਬਾਅਦ ਪ੍ਰੋਗਰਾਮ ‘ਚ ਚਾਰ ਨਵੇਂ ਜੋੜੇ ਵੀ ਬਣ ਗਏ। ਇਨ੍ਹਾਂ ‘ਚ ਇਕ ਨੌਜਵਾਨ ਕੋਨੂਰੋ ਤਕਾਸ਼ਾ ਨੇ ਦੱਸਿਆ ਕਿ ‘ਇਹ ਕਦਮ ਸਰਲ ਪ੍ਰਕਿਰਿਆ ਸੀ, ਕਿਉਂਕਿ ਰੋਬੋਟ ਨੇ ਮੇਰੇ ਬਾਰੇ ਸਭ ਕੁਝ ਸਮਝ ਲਿਆ ਅਤੇ ਮੈਨੂੰ ਇਯ ਦੌਰਾਨ ਕੁਝ ਵੀ ਕਹਿਣ ਦੀ ਜ਼ਰੂਰਤ ਨਹੀਂ ਪਈ। ਇਸੇ ਤਰ੍ਹਾਂ ਇਕ ਲੜਕੀ ਮਿਯਾਵਾ ਆਕਾਹਾਸ਼ੀ ਨੇ ਦੱਸਿਆ ਕਿ ਮੈਨੂੰ ਇਸ ਛੋਟੇ ਰੋਬੋਟ ਨੇ ਉਹ ਜਿਹਾ ਹੀ ਜੀਵਨ ਸਾਥੀ ਦਿਵਾਇਆ ਜਿਸ ਤਰ੍ਹਾਂ ਦਾ ਮੈਂ ਚਾਹੁੰਦੀ ਸੀ।
ਜਾਪਾਨ ‘ਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਹਨ, ਜਿਨ੍ਹਾਂ ‘ਚ ਲੋਕ ਆਪਣੇ ਲਈ ਜੀਵਨ ਸਾਥੀ ਲੱਭਦੇ ਹਨ। ਇਸ ਤਰ੍ਹਾਂ ਦੇ ਈਵੈਂਟ ਨੂੰ ਜਾਪਾਨੀ ਭਾਸ਼ਾ ‘ਚ ‘ਕੋਨਕਾਤਸੂ’ ਕਿਹਾ ਜਾਂਦਾ ਹੈ ਪ੍ਰੰਤੂ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਤਰ੍ਹਾਂ ਦੇ ਪ੍ਰੋਗਰਾਮ ‘ਚ ਦੋ ਵਿਅਕਤੀਆਂ ਦੀ ਗੱਲ ਇਕ-ਦੂਜੇ ਤੱਕ ਪਹੁੰਚਾਉਣ ਦੇ ਲਈ ਰੋਬੋਟ ਦੀ ਮਦਦ ਲਈ ਗਈ।

Check Also

ਪਾਕਿਸਤਾਨ ਦੀ ਸੰਸਦ ਵਿਚ ਉਠਿਆ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਦਾ ਮੁੱਦਾ

ਸੰਯੁਕਤ ਰਾਸ਼ਟਰ ਵੀ ਜਿਤਾ ਚੁੱਕਾ ਹੈ ਚਿੰਤਾ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੀ ਸੰਸਦ ਵਿਚ ਇਕ ਹਿੰਦੂ …