ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਨੇ ਗੁਰੂ ਨਾਨਕ ਦੇਵ ਜੀ ‘ਤੇ ਖੋਜ ਲਈ ਚੇਅਰ ਸਥਾਪਿਤ ਕੀਤੀ ਹੈ। ਅਜਿਹਾ ਉਸ ਨੇ ਸ਼ਾਂਤੀ ਦਾ ਸੰਦੇਸ਼ ਫੈਲਾਉਣ ਲਈ ਕੀਤਾ ਹੈ। ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਖੁੱਰਮ ਸ਼ਹਿਜ਼ਾਦ ਨੇ ਕਿਹਾ ਕਿ ‘ਗੁਰੂ ਨਾਨਕ ਰਿਸਰਚ ਚੇਅਰ’ ਰਾਹੀਂ ਵਿਦਿਆਰਥੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ ‘ਤੇ ਖੋਜ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਚੇਅਰ ਯੂਨੀਵਰਸਿਟੀ ਦੀ ਨਵੀਂ ਇਮਾਰਤ ਵਿਚ ਸਥਾਪਿਤ ਕੀਤੀ ਗਈ ਹੈ। ਮੰਗਲਵਾਰ ਨੂੰ ਇਸ ਦਾ ਉਦਘਾਟਨ ਕੁਲਪਤੀ ਡਾ. ਨਿਆਜ਼ ਅਹਿਮਦ ਨੇ ਕੀਤਾ। ਉਦਘਾਟਨ ਮੌਕੇ ਭਾਰਤ ਤੋਂ ਪਾਕਿਸਤਾਨ ਯਾਤਰਾ ‘ਤੇ ਆਉਣ ਵਾਲੇ ਸਿੱਖ ਪ੍ਰਤੀਨਿਧੀਆਂ ਦੇ ਇਸ ਚੇਅਰ ਵਿਚ ਆਉਣ ਦੀ ਜ਼ਰੂਰਤ ਦੱਸੀ ਗਈ। ਇਹ ਕਿਹਾ ਗਿਆ ਕਿ ਇਹ ਕੇਵਲ ਸਿੱਖਾਂ ਦੀ ਮੰਗ ਨਹੀਂ ਹੈ ਸਗੋਂ ਸਿੱਖਿਆ ਜਗਤ ਵੀ ਇਹ ਮਹਿਸੂਸ ਕਰ ਰਿਹਾ ਹੈ ਕਿ ਗੁਰੂ ਨਾਨਕ ਦੇਵ ਦੇ ਸਹਿਣਸ਼ੀਲਤਾ ਦੇ ਸੰਦੇਸ਼ਾਂ ਦਾ ਸਮਾਜ ਵਿਚ ਪ੍ਰਚਾਰ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਸ਼ਾਂਤੀਪੂਰਣ ਸਮਾਜ ਦੀ ਸਥਾਪਨਾ ਵਿਚ ਮਦਦ ਕੀਤੀ। ਉਨ੍ਹਾਂ ਸਿੱਖਾਂ ਤੇ ਮੁਸਲਮਾਨਾਂ ਵਿਚ ਭਾਈਚਾਰਾ ਵਧਾਉਣ ਅਤੇ ਤਰੱਕੀ ਲਿਆਉਣ ਵਾਲੇ ਕੰਮ ਕੀਤੇ ਜਾਣ ‘ਤੇ ਜ਼ੋਰ ਦਿੱਤਾ।
Check Also
ਜਿੰਦਰ ਨੂੰ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ
ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ ਵੀ ਕੀਤਾ ਸਨਮਾਨ ਵੈਨਕੂਵਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ਜ਼ਿਲ੍ਹੇ …