9.6 C
Toronto
Saturday, November 8, 2025
spot_img
Homeਦੁਨੀਆਫਰਜ਼ ਖਾਤਰ ਜਾਨ ਕੁਰਬਾਨ ਕਰ ਗਿਆ ਸੰਦੀਪ ਸਿੰਘ

ਫਰਜ਼ ਖਾਤਰ ਜਾਨ ਕੁਰਬਾਨ ਕਰ ਗਿਆ ਸੰਦੀਪ ਸਿੰਘ

ਚਾਰ ਸਾਲ ਪਹਿਲਾਂ ਮਿਲਿਆ ਸੀ ਦਸਤਾਰ ਸਜਾਉਣ ਦਾ ਅਧਿਕਾਰ
ਹੂਸਟਨ : ਅਮਰੀਕਾ ‘ਚ ਦਸਤਾਰ ਅਤੇ ਦਾੜ੍ਹੀ ਰੱਖ ਕੇ ਡਿਊਟੀ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੰਦੀਪ ਸਿੰਘ ਮੂਲਰੂਪ ‘ਚ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਅਮਰੀਕਾ ਦੇ ਟੈਕਸਾਸ ਰਾਜ ਦੇ ਹੂਸਟਨ ਸ਼ਹਿਰ ‘ਚ ਇਹ ਵਾਰਦਾਤ ਸ਼ੁੱਕਰਵਾਰ ਨੂੰ ਉਦੋਂ ਵਾਪਰੀ ਜਦੋਂ ਉਹ ਇਕ ਟ੍ਰੈਫਿਕ ਸਿਗਨਲ ‘ਤੇ ਡਿਊਟੀ ਦੇ ਰਹੇ ਸਨ। ਉਨ੍ਹਾਂ ਨੇ ਇਕ ਕਾਰ ਨੂੰ ਰੋਕਿਆ, ਜਿਸ ‘ਚ ਸਵਾਰ ਵਿਅਕਤੀ ਨੇ ਸੰਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ। ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਹੂਸਟਨ ਦੇ ਹੈਰਿਸ ਕਾਊਂਟੀ ਦੇ ਸ਼ੈਰਿਫ ਐਂਡ ਗੋਂਜਾਲੇਜ ਨੇ ਦੱਸਿਆ ਕਿ ਧਾਲੀਵਾਲ (42) ਦਸ ਸਾਲ ਤੋਂ ਹੈਰਿਸ ਕਾਊਂਟੀ ‘ਚ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਨੇ ਸਾਈਪ੍ਰਸ ਇਲਾਕੇ ‘ਚ ਕਾਰ ਰੋਕੀ ਸੀ। ਵੀਡੀਓ ‘ਚ ਧਾਲੀਵਾਲ ਅਤੇ ਚਾਲਕ ਰਾਬਰਟ ਸੋਲਿਸ ‘ਚ ਗੱਲਬਾਤ ਹੁੰਦੀ ਦਿਖੀ। ਇਸ ਤੋਂ ਬਾਅਦ ਧਾਲੀਵਾਲ ਵਾਪਸ ਆ ਗਏ। ਇਸ ਦਰਮਿਆਨ ਸੇਲਿਸ ਦੌੜ ਕੇ ਆਇਆ ਅਤੇ ਸੰਦੀਪ ਧਾਲੀਵਾਲ ਦੇ ਸਿਰ ‘ਚ ਦੋ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਸੰਦੀਪ ਸਿੰਘ ਧਾਲੀਵਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੂਸਟਨ ਦੇ ਮੇਅਰ ਸਿਲਵੇਸਟਰ ਟਰਨਰ ਅਤੇ ਟੈਕਸਾਸ ਦੇ ਗਵਰਨਰ ਗ੍ਰੇਗ ਐਬਾਟ ਨੇ ਵੀ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
‘ਸੰਦੀਪ ਸਿੰਘ ਨਾਲ ਵਾਪਰੇ ਹਾਦਸੇ ਨਾਲ ਮੈਂ ਬਹੁਤ ਦੁਖੀ ਹੋਇਆ ਹਾਂ, ਪਰਿਵਾਰ ਨਾਲ ਦੁੱਖ ਦੀ ਘੜੀ ‘ਚ ਮੈਂ ਵੀ ਸ਼ਾਮਲ ਹਾਂ।’
-ਜੈ ਸ਼ੰਕਰ, ਭਾਰਤੀ ਵਿਦੇਸ਼ ਮੰਤਰੀ
‘ਸੰਦੀਪ ਸਿੰਘ ਨੂੰ ਸਲਾਮ, ਜਿਸਨੇ ਡਿਊਟੀ ਦੇ ਨਾਲ-ਨਾਲ ਆਪਣਾ ਧਰਮ ਵੀ ਬਾਖੂਬੀ ਨਿਭਾਇਆ। ਉਸ ਦੇ ਤੁਰ ਜਾਣ ਦਾ ਮੈਨੂੰੂ ਦੁੱਖ ਹੈ।
– ਅਮਰਿੰਦਰ ਸਿੰਘ,ਮੁੱਖ ਮੰਤਰੀ ਪੰਜਾਬ
ਅਮਰੀਕਾ ‘ਚ ਸਿੱਖਾਂ ਲਈ ਮਾਣ ਵਾਲੇ ਪਲ ਲੈ ਕੇ ਆਇਆ ਸੀ ਸੰਦੀਪ ਸਿੰਘ
ਟੈਕਸਾਸ ਦੇ ਸੀਨੇਟਰ ਜਾਨ ਕਾਰਨਿਨ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਜਦੋਂ ਇਸ ਸਿੱਖ ਨੂੰ ਡਿਊਟੀ ‘ਤੇ ਦਾੜ੍ਹੀ ਅਤੇ ਦਸਤਾਰ ਸਜਾਉਣ ਦਾ ਅਧਿਕਾਰ ਮਿਲਿਆ ਸੀ ਤਾਂ ਉਹ ਉਸ ਲਈ ਮਾਣ ਵਾਲਾ ਪਲ ਸੀ।

RELATED ARTICLES
POPULAR POSTS