ਰੂਸ ਨੂੰ ਯੂ ਐੱਨ ਓਮਨੁੱਖੀ ਅਧਿਕਾਰ ਕੌਂਸਲ (ਯੂ ਐੱਨਐੱਚਆਰਸੀ) ਤੋਂ ਸਸਪੈਂਡ ਕਰਨ ਦੇ ਮਤਾ ਨੂੰ ਵੀਰਵਾਰ ਨੂੰ ਯੂ ਐੱਨ ਜਨਰਲ ਅਸੈਂਬਲੀ ਨੇ ਬਹੁਮਤ ਨਾਲ ਪਾਸ ਕਰ ਦਿੱਤਾ। ਮਤੇ ਦੇ ਪੱਖਵਿੱਚ 93 ਦੇਸ਼ਾਂ ਨੇ ਵੋਟ ਪਾਈ, ਪਰ ਚੀਨ, ਕਿਊਬਾ, ਬੇਲਾਰੂਸ, ਬੋਲੋਬੀਆ, ਵੀਅਤਨਾਮ ਸਣੇ 24 ਦੇਸ਼ਾਂ ਨੇ ਰੂਸ ਨੂੰ ਸਸਪੈਂਡ ਕਰਨ ਦੇ ਵਿਰੋਧ ਦੀ ਵੋਟ ਪਾਈ।
ਭਾਰਤ, ਪਾਕਿਸਤਾਨ, ਕਤਰ, ਮੈਕਸੀਕੋ, ਮਲੇਸ਼ੀਆ, ਮਾਲਦੀਵ, ਇਰਾਕ, ਜਾਰਡਨ, ਦੱਖਣੀ ਅਫ਼ਰੀਕਾ, ਸ਼੍ਰੀਲੰਕਾ, ਯੂ ਏ ਈ ਅਤੇ ਮਿਸਰ ਸਮੇਤ 58 ਦੇਸ਼ ਵੋਟਿੰਗਤੋਂ ਲਾਂਭੇ ਰਹੇ।
ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਦੀ ਅਗਵਾਈਨੇ ਇਹ ਮਤਾ ਯੂਕਰੇਨ ਵਿੱਚ ਰੂਸੀ ਫੌਜਾਂ ਵੱਲੋਂ ਸਥਾਨਕ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਲਿਆਂਦਾ ਸੀ।
ਯੂ ਐੱਨ ਓ ਵਿੱਚ ਭਾਰਤ ਦੇ ਸਥਾਈ ਦੂਤ ਟੀਐੱਸ ਤਿਰੁਮੂਰਤੀ ਨੇ ਕਿਹਾ ਕਿ ਯੂ ਐੱਨ ਜਨਰਲ ਅਸੈਂਬਲੀ ਵਿੱਚ ਮਨੁੱਖੀ ਅਧਿਕਾਰ ਕੌਂਸਲ ਤੋਂ ਰੂਸ ਨੂੰ ਸਸਪੈਂਡ ਕਰਨ ਦੇ ਮਤੇਵਾਸਤੇਵੋਟਿੰਗ ਤੋਂ ਭਾਰਤ ਨੇ ਪ੍ਰਹੇਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਗੜਦੀ ਸਥਿਤੀਬਾਰੇ ਡੂੰਘਾਈ ਨਾਲ ਚਿੰਤਤ ਹਾਂ ਅਤੇ ਅਮਨ ਕਾਇਮ ਹੋਣਦਾ ਸੱਦਾ ਦੁਹਰਾਉਂਦੇ ਹਾਂ।
ਇਸ ਦੌਰਾਨ ਅੱਜ ਅਮਰੀਕੀ ਸੈਨੇਟ ਨੇ ਯੂਕਰੇਨ ਉੱਤੇ ਹਮਲੇ ਕਾਰਨਰੂਸ ਨਾਲ ਆਮ ਜਿਹੇ ਵਪਾਰਕ ਸਬੰਧਾਂ ਨੂੰ ਸਸਪੈਂਡ ਕਰਨ ‘ਤੇ ਰੂਸੀ ਤੇਲ ਦੀ ਇੰਪੋਰਟ ਉੱਤੇ ਪਾਬੰਦੀ ਲਾਉਣ ਵਾਲੇ ਦੋ ਬਿੱਲ ਸਰਬਸੰਮਤੀ ਨਾਲ ਪਾਸ ਕਰ ਦਿੱਤੇ। ਸੈਨੇਟ ਨੇ ਦੋਵਾਂ ਬਿੱਲਾਂ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਹੈ।