ਨਵੀਂ ਦਿੱਲੀ : ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨਾਲ ਸਬੰਧਤ ਪ੍ਰੀਖਿਆ ਟੌਫਲ ਦੇ ਅੰਕ ਹੁਣ ਸਾਰੇ ਆਸਟਰੇਲਿਆਈ ਵੀਜ਼ਾ ਸਬੰਧੀ ਮਕਸਦਾਂ ਲਈ ਮੰਨਣਯੋਗ ਹੋਣਗੇ। ਐਜੂਕੇਸ਼ਨਲ ਟੈਸਟਿੰਗ ਸਰਵਿਸ (ਈਟੀਐੱਸ) ਨੇ ਇਹ ਐਲਾਨ ਕੀਤਾ। ਇੱਕ ਵਿਦੇਸ਼ੀ ਭਾਸ਼ਾ ਵਜੋਂ ਅੰਗਰੇਜ਼ੀ ਦੀ ਪ੍ਰੀਖਿਆ (ਟੌਫਲ) ਦੀ ਪਿਛਲੇ ਸਾਲ ਜੁਲਾਈ ‘ਚ ਆਸਟਰੇਲੀਆ ਦੇ ਗ੍ਰਹਿ ਵਿਭਾਗ ਵੱਲੋਂ ਸਮੀਖਿਆ ਕੀਤੀ ਗਈ ਸੀ ਅਤੇ ਟੌਫਲ ਦੇ ਅੰਕ ਫਿਲਹਾਲ ਸਵੀਕਾਰ ਨਹੀਂ ਕੀਤੇ ਜਾ ਰਹੇ ਸਨ। ਪ੍ਰਿੰਸਟਨ ਸਥਿਤ ਏਜੰਸੀ (ਈਟੀਐੱਸ) ਇਹ ਅਹਿਮ ਪ੍ਰੀਖਿਆ ਕਰਵਾਉਂਦੀ ਹੈ। ਈਟੀਐੱਸ ਨੇ ਕਿਹਾ ਕਿ ਪੰਜ ਮਈ, 2024 ਜਾਂ ਉਸ ਤੋਂ ਬਾਅਦ ਲਈ ਗਈ ਪ੍ਰੀਖਿਆ ਦੇ ਅੰਕਾਂ ਨੂੰ ਆਸਟਰੇਲਿਆਈ ਵੀਜ਼ਾ ਮਕਸਦਾਂ ਲਈ ਵੈਧ ਮੰਨਿਆ ਜਾਵੇਗਾ। ਈਟੀਐੱਸ ਦੇ ਭਾਰਤ ਤੇ ਦੱਖਣੀ ਏਸ਼ੀਆ ਦੇ ‘ਕੰਟਰੀ ਮੈਨੇਜਰ’ ਸਚਿਨ ਜੈਨ ਨੇ ਕਿਹਾ, ‘ਆਸਟਰੇਲੀਆ ਭਾਰਤੀ ਵਿਦਿਆਰਥੀਆਂ ਤੇ ਹੋਰ ਪੇਸ਼ੇਵਰਾਂ ਲਈ ਮਨਪਸੰਦ ਥਾਂ ਬਣਿਆ ਹੋਇਆ ਹੈ। ਪਿਛਲੇ ਸਾਲ 1.2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟਰੇਲੀਆ ‘ਚ ਪੜ੍ਹਾਈ ਕਰ ਰਹੇ ਸਨ।’ ਟੌਫੇਲ ਦੇ ਅੰਕਾਂ ਨੂੰ 160 ਤੋਂ ਵੱਧ ਮੁਲਕਾਂ ‘ਚ 12500 ਤੋਂ ਵੱਧ ਸੰਸਥਾਵਾਂ ਵੱਲੋਂ ਸਵੀਕਾਰ ਕੀਤਾ ਜਾਂਦਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …