ਨਾਈਟ ਕਲੱਬ ‘ਚ ਸਿਰ ਫਿਰੇ ਨੌਜਵਾਨ ਨੇ ਚਲਾਈਆਂ ਗੋਲੀਆਂ, 50 ਵਿਅਕਤੀਆਂ ਦੀ ਮੌਤ
ਔਰਲੈਂਡੋ : ਅਮਰੀਕਾ ਦੋ ਫਲੋਰੀਡਾ ਪ੍ਰਾਂਤ ਵਿਚ ਔਰਲੈਂਡੋ ਸ਼ਹਿਰ ਦੇ ਸਮਲਿੰਗਕਾਂ ਦੀ ਨਾਈਟ ਕਲੱਬ ਵਿਚ ਸ਼ਨੀਵਾਰ ਨੂੰ ਅੰਧਾਧੁੰਦ ਫਾਇਰਿੰਗ ਵਿਚ 50 ਵਿਅਕਤੀ ਮਾਰੇ ਗਏ। ਨਾਲ ਹੀ 53 ਵਿਅਕਤੀ ਜ਼ਖ਼ਮੀ ਵੀ ਹੋ ਗਏ। ਫਾਇਰਿੰਗ ਸ਼ੁਰੂ ਹੋਣ ਦੇ ਕਰੀਬ ਚਾਰ ਘੰਟੇ ਬਾਅਦ ਘਟਨਾ ਸਥਾਨ ‘ਤੇ ਪੁਲਿਸ ਪਹੁੰਚੀ। ਤਦ ਉਸ ਨੇ ਹਮਲਾਵਰ ਨੂੰ ਮਾਰ ਮੁਕਾਇਆ। ਹਮਲਾਵਰ ਅਫਗਾਨ ਮੂਲ ਦੀ ਅਮਰੀਕੀ ਨਾਗਰਿਕ 29 ਸਾਲ ਦਾ ਮੁਸਲਿਮ ਨੌਜਵਾਨ ਉਮਰ ਮਤੀਨ ਸੀ। ਹਮਲੇ ਤੋਂ ਪਹਿਲਾਂ ਉਸ ਨੇ ਪੁਲਿਸ ਨੂੰ ਫੋਨ ਕਰਕੇ ਆਈ ਐਸ ਅਤੇ ਬੋਸਟਨ ਹਮਲੇ ਦਾ ਜ਼ਿਕਰ ਕੀਤਾ ਸੀ। ਨਾਈਟ ਕਲੱਬ ਵਿਚ ਰਾਤ ਕਰੀਬ ਦੋ ਵਜੇ ਉਹ ਦਾਖਲ ਹੋਇਆ। ਉਸ ਨੇ 100 ਤੋਂ ਜ਼ਿਆਦਾ ਵਿਅਕਤੀਆਂ ਨੂੰ ਬੰਧਕ ਬਣਾ ਲਿਆ। ਫਿਰ ਅੰਧਾਧੁੰਦ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਸਮੇਂ ਕਰੀਬ 320 ਵਿਅਕਤੀ ਨਾਚ-ਗਾਣੇ ਦੀ ਮਸਤੀ ਵਿਚ ਰੁੱਝੇ ਹੋਏ ਸਨ। ਰਾਸ਼ਟਰਪਤੀ ਬਰਾਕ ਓਬਾਮਾ ਅਤੇ ਗਵਨਰ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ।
ਪਤਨੀ ਬੋਲੀ, ਗੱਲ-ਗੱਲ ‘ਤੇ ਕੁੱਟਦਾ ਸੀ
ਉਹ ਬੇਹੱਦ ਅਸਥਿਰ ਦਿਮਾਗ ਦਾ ਸੀ। ਗੱਲ-ਗੱਲ ‘ਤੇ ਖਿਝ ਜਾਂਦਾ ਸੀ। ਲੜਨ ਲੱਗਦਾ ਸੀ। ਉਹ ਕਈ ਵਾਰ ਘਰ ਆਉਂਦਾ ਅਤੇ ਮੁਝੇ ਸਿਰਫ ਇਸ ਲਈ ਕੁੱਟਣ ਲੱਗਦਾ ਸੀ ਕਿ ਕੱਪੜੇ ਨਹੀਂ ਧੋਏ ਜਾਂ ਘਰ ਦਾ ਕੋਈ ਦੂਸਰਾ ਕੰਮ ਨਹੀਂ ਹੁੰਦਾ ਹੈ। ਛੋਟੀ ਗੱਲ ‘ਤੇ ਹੀ ਕੁੱਟਣ ਲੱਗਦਾ ਸੀ।
ਪਿਤਾ ਨੇ ਕਿਹਾ : ਸਮਲਿੰਗੀਆਂ ਨਾਲ ਨਫਰਤ ਸੀ ਉਸ ਨੂੰ
ਹਮਲੇ ਨੂੰ ਧਾਰਮਿਕ ਰੰਗ ਦੇਣਾ ਠੀਕ ਨਹੀਂ ਹੈ। ਦਰਅਸਲ ਮਤੀਨ ਨੂੰ ਸਮਲਿੰਗਕਾਂ ਨਾਲ ਨਫਰਤ ਸੀ। ਮਹੀਨਾ ਪਹਿਲਾਂ ਮਿਆਮੀ 2ਚ ਜਦ ਉਸ ਨੇ ਦੋ ਆਦਮੀਆਂ ਨੂੰ ਕਿੱਸ ਕਰਦੇ ਹੋਏ ਦੇਖਿਆ ਤਾਂ ਬਹੁਤ ਗੁੱਸਾ ਆਇਆ। ਹੋ ਸਕਦਾ ਹੈ ਕਿ ਉਸ ਨੇ ਇਹ ਹਮਲਾ ਵੀ ਇਸੇ ਹੀ ਪ੍ਰਤੀਕਿਰਿਆ ‘ਚ ਕੀਤਾ ਹੋਵੇ।
ਲਗਾਤਾਰ 40-50 ਗੋਲੀਆਂ ਚਲਾਈਆਂ
ਐਫਬੀਆਈ ਦੇ ਬੁਲਾਰੇ ਨੇ ਕਿਹਾ ਕਿ 9/11 ਤੋਂ ਬਾਅਦ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਹੈ। ਇਹ ਨਹੀਂ ਪਤਾ ਕਿ ਇਸ ਵਿਚ ਘਰੇਲੂ ਅੱਤਵਾਦੀ ਸ਼ਾਮਲ ਹੈ ਜਾਂ ਅੰਤਰਰਾਸ਼ਟਰੀ। ਹਮਲਾਵਰ ਅਮਰੀਕੀ ਨਾਗਰਿਕ ਹੈ। ਮਾਤਾ-ਪਿਤਾ ਅਫਗਾਨਿਸਤਾਨ ਦੇ ਹਨ। ਉਸ ਕੋਲੋਂ ਅਸਾਲਟ ਰਾਈਫਲ ਤੇ ਹੈਂਡਗੰਨ ਮਿਲੀ ਹੈ। ਚਸ਼ਮਦੀਦਾਂ ਮੁਤਾਬਕ ਉਸ ਨੇ ਲਗਾਤਾਰ 40-50 ਗੋਲੀਆਂ ਚਲਾਈਆਂ। ਨੌਂ ਪੁਲਿਸ ਅਫਸਰ ਉਥੇ ਪਹੁੰਚੇ ਅਤੇ ਵਿਸਫੋਟ ਕੀਤਾ, ਜਿਸ ਵਿਚ ਹਮਲਾਵਰ ਦਾ ਧਿਆਨ ਬੰਧਕਾਂ ਤੋਂ ਹਟਿਆ ਅਤੇ 30 ਬੰਧਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ।
ਹੈਲਮਟ ਨੇ ਬਚਾਈ ਜਾਨ
ਹਮਲੇ ਦੌਰਾਨ ਮਤੀਨ ਨੇ ਇਕ ਗੋਲੀ ਪੁਲਿਸ ਅਫਸਰ ਦੇ ਸਿਰ ‘ਚ ਮਾਰੀ। ਹੈਲਮਟ ਪਹਿਨਿਆ ਹੋਣ ਕਰਕੇ ਉਸ ਅਫਸਰ ਦੀ ਜਾਨ ਬਚ ਗਈ।
Check Also
ਗੌਤਮ ਅਡਾਨੀ ’ਤੇ ਨਿਊਯਾਰਕ ’ਚ ਧੋਖਾਧੜੀ ਤੇ ਰਿਸ਼ਵਤ ਦੇਣ ਦਾ ਆਰੋਪ
ਸੋਲਰ ਐਨਰਜੀ ਕੰਟਰੈਕਟ ਲਈ ਭਾਰਤੀ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਦੀ ਆਫਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਊਯਾਰਕ …