Breaking News
Home / ਦੁਨੀਆ / ‘ਦ ਬਲੈਕ ਪ੍ਰਿੰਸ’ ਦੀ ਚਰਚਾ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਅੰਤਿਮ ਸਸਕਾਰ ਦਾ ਮਾਮਲਾ ਭਖਿਆ

‘ਦ ਬਲੈਕ ਪ੍ਰਿੰਸ’ ਦੀ ਚਰਚਾ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਅੰਤਿਮ ਸਸਕਾਰ ਦਾ ਮਾਮਲਾ ਭਖਿਆ

ਲੰਡਨ : ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਬਣੀ ਫਿਲਮ ‘ਦ ਬਲੈਕ ਪ੍ਰਿੰਸ’ ਦੀ ਚਰਚਾ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਲਿਜਾਣ ਅਤੇ ਸਿੱਖ ਮਰਿਆਦਾ ਅਨੁਸਾਰ ਉਹਨਾਂ ਦਾ ਅੰਤਿਮ ਸਸਕਾਰ ਕਰਨ ਦਾ ਮਾਮਲਾ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਇੰਗਲੈਂਡ ਵਿਚ ਬੀਤਿਆ ਅਤੇ ਉਹਨਾਂ ਨੂੰ ਬਚਪਨ ਵਿਚ ਵਰਗਲਾ ਨੇ ਇਸਾਈ ਬਣਾ ਲਿਆ ਗਿਆ ਸੀ। ਪ੍ਰੰਤੂ ਮਹਾਰਾਜਾ ਦਲੀਪ ਸਿੰਘ ਨੇ ਮੌਤ ਤੋਂ ਪਹਿਲਾਂ ਸਿੱਖ ਧਰਮ ਗ੍ਰਹਿਣ ਕਰ ਲਿਆ ਸੀ। ਉਨ੍ਹਾਂ ਨੇ ਆਪਣਾ ਰਾਜ ਭਾਗ ਵਾਪਸ ਲੈਣ ਲਈ ਰੂਸ, ਅਮਰੀਕਾ ਤੇ ਆਇਰਲੈਂਡ ਨਾਲ ਮਿਲ ਕੇ ਕਾਫੀ ਕੋਸ਼ਿਸ਼ਾਂ ਕਰਦਾ ਰਿਹਾ, ਪ੍ਰੰਤੂ ਕਾਮਯਾਬੀ ਨਾ ਮਿਲੀ। ਮਹਾਰਾਜਾ ਦਲੀਪ ਸਿੰਘ ਦੀ ਮੌਤ ਫਰਾਂਸ ਦੇ ਇਕ ਹੋਟਲ ‘ਚ ਹੋਈ ਸੀ, ਜਿੱਥੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀ ਸਭ ਤੋਂ ਵੱਧ ਮਨਪਸੰਦ ਜਗ੍ਹਾ ਐਲਵੀਡਨ ਮਹੱਲ ਕੋਲ ਚਰਚ ਵਾਲੀ ਜਗ੍ਹਾ ਵਿਚ ਦਫ਼ਨਾ ਦਿੱਤਾ ਗਿਆ ਸੀ। ਜਿੱਥੇ ਉਹਨਾਂ ਦੀ ਕਬਰ ਅੱਜ ਵੀ ਮੌਜੂਦ ਹੈ। ਲਾਰਡ ਦਲਜੀਤ ਸਿੰਘ ਰਾਣਾ ‘ਮੈਂਬਰ ਆਫ ਹਾਊਸ ਆਫ ਲਾਰਡ’ ਨੇ ਕਿਹਾ ਹੈ ਕਿ ਉਹ ਮਹਾਰਾਜਾ ਦਲੀਪ ਸਿੰਘ ਦੀਆਂ ਅੰਤਮ ਰਸਮਾਂ ਪੰਜਾਬ ਵਿਚ ਕਰਨ ਲਈ ਮਦਦ ਕਰਨਗੇ। ਉਹਨਾਂ ਦੀਆਂ ਅੰਤਿਮ ਰਸਮਾਂ ਸਿੱਖ ਅਤੇ ਹਿੰਦੂ ਮਰਿਆਦਾ ਅਨੁਸਾਰ ਪੰਜਾਬ ‘ਚ ਹੋਣੀਆਂ ਚਾਹੀਦੀਆਂ ਹਨ, ਜਿਸ ਤਰ੍ਹਾਂ ਉਹ ਆਖਰੀ ਦਮ ਤੱਕ ਪੰਜਾਬ ਵਾਪਿਸ ਜਾਣਾ ਚਾਹੁੰਦੇ ਸਨ।  ਇਸ ਸਬੰਧ ‘ਚ ਐੱਮ.ਪੀ. ਵਰਿੰਦਰ ਸ਼ਰਮਾ ਨੇ ਕਿਹਾ ਹੈ ਕਿ ਮੈਂ ਇਹ ਮਾਮਲਾ ਸਾਥੀਆਂ ਪਾਰਲੀਮੈਂਟ ਮੈਂਬਰਾਂ ਅਤੇ ਬਰਤਾਨਵੀ ਸਰਕਾਰ ਕੋਲ ਉਠਾਵਾਂਗਾ ਤੇ ਭਾਰਤੀ ਹਾਈ ਕਮਿਸ਼ਨ ਨੂੰ ਵੀ ਕਹਾਂਗਾ ਕਿ ਇਸ ਸਬੰਧੀ ਕੋਈ ਹੱਲ ਕੱਢੇ। ਜੇ ਭਾਰਤ ਸਰਕਾਰ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਵਾਪਸ ਭਾਰਤ ਲਿਜਾਣ ਬਾਰੇ ਕਹੇ ਤਾਂ ਬਰਤਾਨਵੀ ਸਰਕਾਰ ਇਸ ਬਾਰੇ ਜ਼ਰੂਰ ਬਿਆਨ ਦੇਵੇਗੀ। ਪ੍ਰੰਤੂ ਦੂਜੇ ਪਾਸੇ ਯੂ.ਕੇ. ਪੰਜਾਬ ਹੈਰੀਟੇਜ਼ ਐਸੋਸੀਏਸ਼ਨ ਦੇ ਅਮਨਦੀਪ ਸਿੰਘ ਮਾਦਰਾ ਨੇ ਇਸ ਦਾ ਵਿਰੋਧ ਕੀਤਾ ਹੈ। ਉਹਨਾਂ ਦਲੀਪ ਸਿੰਘ ਦੀ ਮੌਤ ਤੋਂ ਇਕ ਮਹੀਨਾ ਪਹਿਲਾਂ ਲਿਖੀ ਆਖਰੀ ਵਸੀਅਤ ਸਬੂਤ ਵਜੋਂ ਪੇਸ਼ ਕਰਦਿਆਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੀ ਆਖਰੀ ਇੱਛਾ ਸੀ ਕਿ ਉਸ ਨੂੰ ਉੱਥੇ ਹੀ ਦਫਨਾਇਆ ਜਾਵੇ ਜਿੱਥੇ ਉਸ ਦੀ ਮੌਤ ਹੋਵੇ। ਮਾਦਰਾ ਵੱਲੋਂ ਵਸਅੀਤ ਵਿਚ ਲਿਖੇ ਬਰੀ ਸ਼ਬਦ ਦਾ ਤਰਜ਼ਮਾ ਦਫ਼ਨਾਇਆ ਕਰ ਰਹੇ ਹਨ। ਜਦ ਕਿ ਕੁਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਬਰੀ ਸ਼ਬਦ ਦਾ ਮਤਲਬ ਆਖਰੀ ਰਸਮਾਂ ਹੈ। ਪ੍ਰੰਤੂ ਮਹਾਰਾਜਾ ਦਲੀਪ ਸਿੰਘ ਨੇ ਆਖਰੀ ਸਮੇਂ ਮੁੜ ਸਿੱਖ ਧਰਮ ਗ੍ਰਹਿਣ ਕਰ ਲਿਆ ਸੀ, ਉਸ ਨੇ ਮਹਾਰਾਣੀ ਜਿੰਦਾਂ ਦਾ ਸਸਕਾਰ ਆਪਣੇ ਹੱਥੀਂ ਸਿੱਖ ਮਰਿਆਦਾ ਅਨੁਸਾਰ ਕੀਤਾ ਸੀ, ਇਸ ਕਰਕੇ ਉਹ ਅੰਤਿਮ ਰਸਮਾਂ ਬਾਰੇ ਭਲੀਭਾਂਤ ਜਾਣਦਾ ਸੀ। ਸਿੱਖ ਇਤਹਾਸਕਾਰ ਪੀਟਰ ਬੈਂਸ ਨੇ ਕਿਹਾ ਹੈ ਕਿ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਅੰਗਰੇਜ਼ੀ ਤੌਰ ਤਰੀਕਿਆਂ ਵਾਲਾ ਰਿਹਾ, ਉਸ ਦੀ ਬੋਲੀ, ਸੱਭਿਆਚਾਰ, ਧਰਮ ਉਸ ਤੋਂ ਵੱਖ ਹੋ ਗਏ ਸਨ ਉਹ ਬਰਤਾਨਵੀ ਬਣ ਚੁੱਕਾ ਸੀ। ਸਰਕਾਰੀ ਰਿਕਾਰਡਾਂ ਅਨੁਸਾਰ ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਵਿਕਟੋਰੀਆ ‘ਮਾਈ ਬਲੈਕ ਪ੍ਰਿੰਸ’ (‘ਮੇਰਾ ਕਾਲਾ ਰਾਜਕੁਮਾਰ’) ਕਹਿ ਕੇ ਬੁਲਾਇਆ ਕਰਦੀ ਸੀ।
ਮਹਾਰਾਜਾ ਦਲੀਪ ਸਿੰਘ ਯਾਦਗਾਰ ਦੀ ਸਾਂਭ-ਸੰਭਾਲ ਲਈ 15 ਲੱਖ ਰੁਪਏ ਜਾਰੀ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਅਮੀਰ ਸਭਿਆਚਾਰਕ ਵਿਰਾਸਤ ਦੀ ਸੰਭਾਲ ਲਈ 42 ਕਰੋੜ ਰੁਪਏ ਸਮਰਪਿਤ ਫ਼ੰਡ ਵਜੋਂ ਰੱਖਣ ਦਾ ਐਲਾਨ ਕੀਤਾ ਹੈ। ਇਹ ਫ਼ੰਡ ਸੂਬਾ ਭਰ ਵਿਚ ਵੱਖ-ਵੱਖ ਸਭਿਆਚਾਰਕ ਪ੍ਰਾਜੈਕਟਾਂ ਦੇ ਰੱਖ-ਰਖਾਅ ਲਈ ਵਰਤੇ ਜਾਣਗੇ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦਸਿਆ ਕਿ ਬੱਸੀਆਂ ਕੋਠੀ ਵਿਖੇ ਮਹਾਰਾਜਾ ਦਲੀਪ ਸਿੰਘ ਯਾਦਗਾਰ ਦੀ ਸਾਂਭ-ਸੰਭਾਲ ਅਤੇ ਹੋਰ ਫੁਟਕਲ ਖ਼ਰਚਿਆਂ ਲਈ ਰਾਏਕੋਟ ਦੇ ਐਸ.ਡੀ.ਐਮ ਨੂੰ 15 ਲੱਖ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ

Check Also

ਟਰੰਪ ਨੇ ਮੋਦੀ ਦੀਆਂ ਕੀਤੀਆਂ ਤਾਰੀਫਾਂ

ਕਿਹਾ – ਭਾਰਤ ‘ਚ ਹੋਏ ਸਨਮਾਨ ਨੂੰ ਕਦੀ ਨਹੀਂ ਭੁੱਲਾਂਗਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਰਾਸ਼ਟਰਪਤੀ …