27.6 C
Toronto
Monday, July 13, 2026
spot_img
Homeਦੁਨੀਆਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਨੂੰ 12 ਸਾਲ ਦੀ ਜੇਲ੍ਹ

ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਨੂੰ 12 ਸਾਲ ਦੀ ਜੇਲ੍ਹ

ਕੁਆਲਾਲੰਪੁਰ/ਬਿਊਰੋ ਨਿਊਜ਼
ਮਲੇਸ਼ੀਆ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਨੂੰ ਅਰਬਾਂ ਡਾਲਰ ਦੇ ਸਰਕਾਰੀ ਨਿਵੇਸ਼ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਪਹਿਲੇ ਮੁਕੱਦਮੇ ਵਿਚ ਮੰਗਲਵਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਉਨ੍ਹਾਂ ਨੂੰ 12 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ‘ਤੇ 210 ਮਿਲੀਅਨ ਰਿੰਗਿਟ (49.40 ਮਿਲੀਅਨ ਅਮਰੀਕੀ ਡਾਲਰ ਲਗਪਗ 370 ਕਰੋੜ ਰੁਪਏ) ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਇਹ ਫ਼ੈਸਲਾ ਨਵੇਂ ਸੱਤਾਧਿਰ ਗੱਠਜੋੜ ਵਿਚ ਨਵੀਬ ਦੀ ਪਾਰਟੀ ਦੇ ਸਭ ਤੋਂ ਵੱਡੇ ਸਹਿਯੋਗੀ ਗੱਠਜੋੜ ਵਜੋਂ ਸ਼ਾਮਲ ਹੋਣ ਦੇ ਪੰਜ ਮਹੀਨੇ ਬਾਅਦ ਆਇਆ ਹੈ। ਅਰਬਾਂ ਡਾਲਰ ਦੇ ਘੁਟਾਲੇ ਨੂੰ ਲੈ ਕੇ ਜਨਤਾ ਦੇ ਗੁੱਸੇ ਕਾਰਨ 2018 ਵਿਚ ਨਜੀਬ ਦੀ ਪਾਰਟੀ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਸੀ।ਜੱਜ ਮੁਹੰਮਦ ਨਜਲਾਨ ਗਜਾਲੀ ਨੇ ਦੋ ਘੰਟੇ ਤਕ ਫ਼ੈਸਲੇ ਨੂੰ ਪੜ੍ਹਨ ਤੋਂ ਬਾਅਦ ਕਿਹਾ, ‘ਮੈਂ ਮੁਲਜ਼ਮ ਨੂੰ ਦੋਸ਼ੀ ਪਾਇਆ ਹੈ ਤੇ ਸਾਰੇ ਸੱਤ ਦੋਸ਼ਾਂ ਵਿਚ ਦੋਸ਼ੀ ਕਰਾਰ ਦਿੰਦਾ ਹਾਂ।’
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਨਜੀਬ ਦੇ ਹੋਰ ਮੁਕੱਦਮਿਆਂ ‘ਤੇ ਅਸਰ ਪਾਵੇਗਾ ਤੇ ਕਾਰੋਬਾਰੀ ਫਿਰਕੇ ਨੂੰ ਵੀ ਇਹ ਸੰਕੇਤ ਜਾਵੇਗਾ ਕਿ ਮਲੇਸ਼ੀਆ ਦਾ ਕਾਨੂੰਨੀ ਤੰਤਰ ਕੌਮਾਂਤਰੀ ਵਿੱਤੀ ਅਪਰਾਧਾਂ ਨਾਲ ਨਜਿੱਠਣ ਵਿਚ ਮਜਬੂਤ ਹੋ ਚੁੱਕਾ ਹੈ। ਨਜੀਬ ਨੇ ਵੀ ਅੱਗੇ ਅਪੀਲ ਕਰਨ ਦੀ ਗੱਲ ਕਹੀ ਹੈ।

RELATED ARTICLES
POPULAR POSTS