Breaking News
Home / ਪੰਜਾਬ / ਪਾਕਿਸਤਾਨ ‘ਚ ਪਹਿਲੀ ਸਿੱਖ ਲੜਕੀ ਨੂੰ ਮੈਡੀਕਲ ਵਿਚ ਦਾਖ਼ਲਾ

ਪਾਕਿਸਤਾਨ ‘ਚ ਪਹਿਲੀ ਸਿੱਖ ਲੜਕੀ ਨੂੰ ਮੈਡੀਕਲ ਵਿਚ ਦਾਖ਼ਲਾ

ਅੰਮ੍ਰਿਤਸਰ : ਪਾਕਿਸਤਾਨ ਵਿਚ ਲਾਹੌਰ ਦੀ ਮਨਜੀਤ ਕੌਰ ਨੇ ਮੈਰਿਟ ਦੇ ਆਧਾਰ ‘ਤੇ ਐਮ. ਬੀ. ਬੀ. ਐਸ. ਵਿਚ ਦਾਖ਼ਲਾ ਲੈ ਕੇ ਇਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਲਾਹੌਰ ਤੋਂ ਪ੍ਰੋਫੈਸਰ ਸ: ਕਲਿਆਣ ਸਿੰਘ ਕਲਿਆਣ ਨੇ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਮੌਜੂਦਾ ਜਨਰਲ ਸਕੱਤਰ ਅਮੀਰ ਸਿੰਘ ਦੀ ਭਤੀਜੀ ਮਨਜੀਤ ਕੌਰ ਪੁੱਤਰੀ ਅਤਰ ਸਿੰਘ ਮੈਰਿਟ ਦੇ ਆਧਾਰ ‘ਤੇ ਐਮ. ਬੀ. ਬੀ. ਐਸ. ਵਿਚ ਦਾਖ਼ਲਾ ਲੈਣ ਵਾਲੀ ਪਾਕਿ ਦੀ ਪਹਿਲੀ ਸਿੱਖ ਲੜਕੀ ਹੈ। ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਨੇ 10ਵੀਂ ਦੀ ਪੜ੍ਹਾਈ ਲਾਹੌਰ ਦੇ ਸਰਕਾਰੀ ਡੀ. ਪੀ. ਐਸ. ਸਕੂਲ ਤੋਂ ਕੀਤੀ ਅਤੇ 1100 ‘ਚੋਂ 1056 ਅੰਕ ਪ੍ਰਾਪਤ ਕੀਤੇ। ਉਸਦੇ ਬਾਅਦ ਉਸ ਨੇ ਐਫ. ਐਸ. ਸੀ. ਵਿਚੋਂ ਮੈਰਿਟ ਹਾਸਲ ਕੀਤੀ।

Check Also

ਚੰਡੀਗੜ੍ਹ ਤੋਂ ਲੋਕ ਸਭਾ ਚੋਣ ਨਹੀਂ ਲੜੇਗਾ ਸ਼ੋ੍ਮਣੀ ਅਕਾਲੀ ਦਲ

ਅਕਾਲੀ ਉਮੀਦਵਾਰ ਹੋ ਗਿਆ ਸੀ ‘ਆਪ’ ਵਿਚ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰੀ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੀ …