Breaking News
Home / ਪੰਜਾਬ / ਰਾਮ ਰਹੀਮ ਨੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਕੀਤੀ ਅਪੀਲ

ਰਾਮ ਰਹੀਮ ਨੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਕੀਤੀ ਅਪੀਲ

ਮੁਲਾਕਾਤੀਆਂ ਦੀ ਲਿਸਟ ‘ਚ ਹਨਪ੍ਰੀਤ ਦਾ ਨਾਂ ਸ਼ਾਮਲ, ਪਰ ਪਤਨੀ ਦਾ ਨਹੀਂ
ਸਿਰਸਾ/ਬਿਊਰੋ ਨਿਊਜ਼
ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਇਕ ਲਿਸਟ ਡੇਰਾ ਮੁਖੀ ਵੱਲੋਂ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ, ਜਿਸ ਵਿਚ ਹਨੀਪ੍ਰੀਤ ਸਣੇ ਪਰਿਵਾਰ ਦੇ 10 ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਇਹ ਲਿਸਟ ਰੋਹਤਕ ਜੇਲ ਪ੍ਰਸ਼ਾਸਨ ਵੱਲੋਂ ਸਿਰਸਾ ਪੁਲਿਸ ਨੂੰ ਭੇਜੀ ਗਈ ਹੈ। ਇਸਦੇ ਲਈ ਸਿਰਸਾ ਥਾਣਾ ਸਦਰ ਪੁਲਿਸ ਇਕ ਵੈਰੀਫਿਕੇਸ਼ਨ ਲਿਸਟ ਤਿਆਰ ਕਰ ਰਹੀ ਹੈ।
ਵਿਭਾਗ ਦੇ ਜਾਣਕਾਰਾਂ ਅਨੁਸਾਰ ਇਸ ਲਿਸਟ ਵਿਚ ਰਾਮ ਰਹੀਮ ਨੇ ਆਪਣੀ ਮਾਂ ਨਸੀਬ ਕੌਰ, ਬੇਟੇ ਜਸਮੀਤ ਸਿੰਘ, ਬੇਟੀਆਂ ਚਰਨਪ੍ਰੀਤ, ਅਮਰਪ੍ਰੀਤ ਅਤੇ ਗੋਦ ਲਈ ਹੋਈ ਬੇਟੀ ਹਨੀਪ੍ਰੀਤ, ਹੁਸਨਪ੍ਰੀਤ, ਜਵਾਈ ਸ਼ਾਨ-ਏ-ਮੀਤ, ਡੇਰੇ ਦੀ ਮੁੱਖ ਮੈਨੇਜਮੈਂਟ ਅਧਿਕਾਰੀ ਵਿਪਾਸਨਾ ਅਤੇ ਦਾਨ ਸਿੰਘ ਦਾ ਨਾਂ ਦਰਜ ਕਰਵਾਇਆ ਹੈ। ਇਸ ਲਿਸਟ ਵਿਚ ਰਾਮ ਰਹੀਮ ਦਾ ਪਤਨੀ ਦਾ ਨਾਂ ਸ਼ਾਮਲ ਨਹੀਂ ਹੈ।
ਰਿਕਾਰਡ ਚੈੱਕ ਕਰ ਰਹੀ ਹੈ ਪੁਲਿਸ : ਥਾਣਾ ਮੁਖੀ : ਸਦਰ ਥਾਣੇ ਦੇ ਮੁਖੀ ਦਿਨੇਸ਼ ਕੁਮਾਰ ਦਾ ਕਹਿਣਾ ਹੈ ਇਕ ਲਿਸਟ ਉਨ੍ਹਾਂ ਕੋਲ ਆਈ ਹੈ ਅਤੇ ਪੁਲਿਸ ਰਿਕਾਰਡ ਚੈੱਕ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਕਿਸੇ ‘ਤੇ ਕੋਈ ਮੁਕੱਦਮਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜੋ ਰਿਪੋਰਟ ਤਿਆਰ ਹੋਵੇਗੀ, ਉੱਚ ਅਧਿਕਾਰੀਆਂ ਦੇ ਜ਼ਰੀਏ ਰੋਹਤਕ ਜੇਲ੍ਹ ਪ੍ਰਸ਼ਾਸਨ ਤੱਕ ਪਹੁੰਚਾ ਦਿੱਤੀ ਜਾਵੇਗੀ।
ਮਸਾਜ ਲਈ ਹਨੀਪ੍ਰੀਤ ਨੂੰ ਨਾਲ ਰਹਿਣ ਦਿਓ : ਰਾਮ ਰਹੀਮ
ਚੰਡੀਗੜ੍ਹ : ਰਾਮ ਰਹੀਮ ਜੇਲ੍ਹ ਵਿਚ ਹਨੀਪ੍ਰੀਤ ਲਈ ਤੜਫ ਰਿਹਾ ਹੈ। ਉਸ ਨੇ ਸੀਬੀਆਈ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਹਨੀਪ੍ਰੀਤ ਨੂੰ ਜੇਲ੍ਹ ਵਿਚ ਉਸਦੇ ਨਾਲ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਉਸਦੀ ਦਲੀਲ ਹੈ ਕਿ ਉਹ ਉਸਦੀ ਫਿਜੀਓਥੈਰੇਪਿਸਟ ਹੋਣ ਦੇ ਨਾਲ-ਨਾਲ ਮਸਾਜ ਕਰਨ ਵਾਲੀ ਹੈ। ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪਿਓ-ਧੀ ਨੇ ਅਦਾਲਤ ਅੱਗੇ ਗੁਹਾਰ ਲਾਈ ਸੀ ਕਿ ਉਨ੍ਹਾਂ ਨੂੰ ਇਕੱਠੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਹਨੀਪ੍ਰੀਤ ਨੇ ਆਪਣੇ ਵਕੀਲ ਦੇ ਜ਼ਰੀਏ ਅਦਾਲਤ ਵਿਚ ਅਰਜ਼ੀ ਦਿੱਤੀ ਸੀ ਜਦਕਿ ਰਾਮ ਰਹੀਮ ਨੇ ਅਦਾਲਤ ਵਿਚ ਪਟੀਸ਼ਨ ਲਗਾਈ ਸੀ। ਅਦਾਲਤ ਨੇ ਦੋਵਾਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …