Breaking News
Home / Uncategorized / ਰਾਮ ਰਹੀਮ 3 ਹਜ਼ਾਰ ਰੁਪਏ ‘ਚ ਬੈਂਗਣ ਦਿੰਦਾ ਸੀ ਆਪਣੇ ਭਗਤਾਂ ਨੂੰ

ਰਾਮ ਰਹੀਮ 3 ਹਜ਼ਾਰ ਰੁਪਏ ‘ਚ ਬੈਂਗਣ ਦਿੰਦਾ ਸੀ ਆਪਣੇ ਭਗਤਾਂ ਨੂੰ

ਸਿਰਸਾ/ਬਿਊਰੋ ਨਿਊਜ਼ : ਬਲਾਤਕਾਰੀ ਰਾਮ ਰਹੀਮ ਨੂੰ ਜੇਲ੍ਹ ਵਿਚ ਡੱਕੇ ਜਾਣ ਤੋਂ ਬਾਅਦ ਉਸ ਦੇ ਡੇਰੇ ਨੂੰ ਛਾਣਿਆ ਜਾ ਰਿਹਾ ਹੈ। ਇਸ ਵਿਚਾਲੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਜਿਸ ਨਾਲ ਰਾਮ ਰਹੀਮ ਦੇ ਕਾਲੇ ਪਾਪਾਂ ਤੋਂ ਪਰਦਾ ਉੱਠਿਆ ਹੈ। ਖੁਲਾਸਾ ਹੋਇਆ ਹੈ ਕਿ ਬਲਾਤਕਾਰੀ ਬਾਬਾ ਆਪਣੇ ਭਗਤਾਂ ਨੂੰ ਸੋਨੇ ਦੇ ਭਾਅ ਸਬਜ਼ੀਆਂ ਵੇਚਦਾ ਸੀ। ਉਹ ਹਜ਼ਾਰ ਰੁਪਏ ਦੀ ਹਰੀ ਮਿਰਚ, ਦੋ ਹਜ਼ਾਰ ਰੁਪਏ ਦੇ ਮਟਰ ਦੇ 10 ਦਸ ਦਾਣੇ ਤੇ ਤਿੰਨ ਹਜ਼ਾਰ ਰੁਪਏ ਦਾ ਇੱਕ ਬੈਂਗਣ ਦਿੰਦਾ ਸੀ। ਦੁਨੀਆ ਦੀ ਕਿਸੇ ਵੀ ਸਬਜ਼ੀ ਮੰਡੀ ਵਿਚ ਇੰਨੀ ਮਹਿੰਗੀ ਸਬਜ਼ੀ ਨਹੀਂ ਵਿਕਦੀ ਹੋਵੇਗੀ, ਜਿੰਨੀ ਡੇਰੇ ਦੇ ਅੰਨੇ ਭਗਤ ਖਰੀਦਦੇ ਸਨ। ਇਸ ਮਹਿੰਗੇ ਭਾਅ ਦੀ ਸਬਜ਼ੀ ਨੂੰ ਭਗਤਾਂ ਤੱਕ ਪਹੁੰਚਾਉਣ ਦਾ ਜਿੰਮਾ ਭੰਗੀਦਾਸਾਂ ਦਾ ਹੁੰਦਾ ਸੀ। ਸਵਾਲ ਉੱਠਦਾ ਹੈ ਕਿ ਮਹਿੰਗੇ ਭਾਅ ਦੀ ਸਬਜ਼ੀ ਖਰੀਦਦਾ ਕੌਣ ਹੋਵੇਗਾ। ਡੇਰੇ ਦੇ ਭਗਤਾਂ ਦੀ ਅੰਨ੍ਹੀ ਭਗਤੀ ਇਸ ਹੱਦ ਤੱਕ ਸੀ ਕਿ ਜੇਕਰ ਉਨ੍ਹਾਂ ਨੂੰ ਡੇਰੇ ਤੋਂ ਹਜ਼ਾਰਾਂ ਦੀ ਕੀਮਤ ਵਿਚ ਇੱਕ ਦਾਣਾ ਵੀ ਮਿਲਦਾ ਤਾਂ ਉਹ ਆਪਣੇ ਆਪ ਨੂੰ ਧਨ ਮੰਨਦੇ ਸੀ।

 

Check Also

ਕਰੋਨਾ ਵਾਇਰਸ ਨੇ ਵਿਸ਼ਵ ਲਈ ਪੈਦਾ ਕੀਤੀਆਂ ਬਹੁਮੁਖੀ ਚੁਣੌਤੀਆਂ

ਕਰੋਨਾ ਵਾਇਰਸ ਕਾਰਨ ਲਾਕਡਾਊਨ ਦੀ ਸਥਿਤੀ ਨੇ ਪੂਰੇ ਵਿਸ਼ਵ ਵਿਚ ਵੱਡੀ ਵਿੱਤੀ ਐਮਰਜੈਂਸੀ ਵਰਗੀ ਸਥਿਤੀ …