Breaking News
Home / Uncategorized / ਸੰਘੀ ਮੰਤਰੀ ਮਰਜੂਆਨਾ ਰੱਖਣ ਦੇ ਦੋਸ਼ਾਂ ਸਬੰਧੀ ਮੁਆਫ਼ੀ ਯੋਜਨਾ ਦਾ ਐਲਾਨ ਕਰਨਗੇ

ਸੰਘੀ ਮੰਤਰੀ ਮਰਜੂਆਨਾ ਰੱਖਣ ਦੇ ਦੋਸ਼ਾਂ ਸਬੰਧੀ ਮੁਆਫ਼ੀ ਯੋਜਨਾ ਦਾ ਐਲਾਨ ਕਰਨਗੇ

ਬਰੈਂਪਟਨ : ਅਤੀਤ ਦੇ ਮਰਜੂਆਨਾ (ਇੱਕ ਤਰਾਂ ਦਾ ਨਸ਼ੀਲਾ ਪਦਾਰਥ) ਰੱਖਣ ਦੇ ਛੋਟੇ ਕੇਸਾਂ ਨਾਲ ਸਬੰਧਿਤ ਮਾਮਲਿਆਂ ਨੂੰ ਹੱਲ ਕਰਨ ਲਈ ਸਰਕਾਰ ਦੀ ਮੁਆਫ਼ੀ ਦੀ ਯੋਜਨਾ ਹੈ। ਸਰਕਾਰੀ ਅਧਿਕਾਰੀਆਂ ਮੁਤਾਬਿਕ ਇਸ ਵਿੱਚ ਦੋਸ਼ੀ ਵਿਅਕਤੀਆਂ ਨੂੰ ਜਲਦੀ ਹੀ ਅਪਰਾਧਕ ਮੁਆਫ਼ੀ ਲੈਣ ਲਈ ਫਾਰਮ ਭਰਨ ਲਈ ਕਿਹਾ ਜਾ ਸਕਦਾ ਹੈ। ਸਰਕਾਰ ਸਮਲਿੰਗੀ ਸਹਿਮਤੀ ਸਬੰਧਾਂ ਵਿੱਚ ਵੀ ਦੋਸ਼ੀਆਂ ਨੂੰ ਮੁਆਫ਼ੀ ਦੇਣ ਲਈ ਪਹਿਲਾਂ ਹੀ ਇਸ ਤਰਾਂ ਦੀ ਪ੍ਰਣਾਲੀ ਸ਼ੁਰੂ ਕਰ ਚੁੱਕੀ ਹੈ। ਸਰਕਾਰੀ ਸੂਤਰਾਂ ਅਨੁਸਾਰ ਮਰਜੂਆਨਾ ਰੱਖਣ ਦੇ ਕੈਨੇਡੀਅਨ ਦੋਸ਼ੀਆਂ ਨੂੰ ਮੁਆਫ਼ੀ ਮੰਗਣ ਦੀ ਯੋਜਨਾ ਸਬੰਧੀ ਸੰਘੀ ਸਰਕਾਰ ਦੇ ਮੰਤਰੀ ਓਟਾਵਾ ਵਿੱਚ ਪ੍ਰੈਸ ਕਾਨਫਰੰਸ ਕਰਨਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਇਸ ਮੁੱਦੇ ‘ਤੇ ਉਨਾਂ ਦੇ ਆਪਣੇ ਕਾਕੋਸ ਸਮੇਤ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ।
ਐੱਨਡੀਪੀ ਜਸਟਿਸ ਕ੍ਰਿਟਿਕ ਮੁਰੇ ਰੈਂਕਿਨ ਨੇ ਹਾਲ ਹੀ ਵਿੱਚ ਮਰਜੂਆਨਾ ਕਬਜ਼ੇ ਦੇ ਅਪਰਾਧਾਂ ਸਬੰਧੀ ਅਪਰਾਧਕ ਰਿਕਾਰਡ ਖਤਮ ਕਰਨ ਲਈ ਇੱਕ ਨਿੱਜੀ ਬਿਲ ਪੇਸ਼ ਕੀਤਾ ਸੀ। ਹੁਣ ਤੱਕ ਮਰਜੂਆਨਾ ਰੱਖਣ ਲਈ /1,000 ਦਾ ਜੁਰਮਾਨਾ ਅਤੇ 6 ਮਹੀਨੇ ਦੀ ਜੇਲ ਹੁੰਦੀ ਹੈ। ਦੋਸ਼ੀ ਠਹਿਰਾਏ ਜਾਣ ਤੋਂ ਪੰਜ ਸਾਲ ਬਾਅਦ ਵਿਅਕਤੀ ਪੈਰੋਲ ਬੋਰਡ ਆਫ ਕੈਨੇਡਾ ਰਾਹੀਂ ਮੁਆਫ਼ੀ ਲਈ ਅਰਜ਼ੀ ਦੇਣ ਦੇ ਯੋਗ ਹੁੰਦਾ ਹੈ। ਉਡੀਕ ਸਮਾਂ ਅਤੇ ਮੁਆਫ਼ੀ ਲਈ ਅਰਜ਼ੀ ਦੇਣ ਦੀ ਲਾਗਤ ਜਿਸਨੂੰ ਰਿਕਾਰਡ ਖਤਮ ਕਰਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਇਸ ਨਾਲ ਲੋਕਾਂ ਨੂੰ ਮੁਸ਼ਕਿਲ ਆਉਂਦੀ ਹੈ। ਇਸ ਤਹਿਤ ਰਿਕਾਰਡ ਨੂੰ ਖਤਮ ਨਹੀਂ ਕੀਤਾ ਜਾਂਦਾ, ਪਰ ਸਬੰਧਿਤ ਵਿਅਕਤੀ ਨੌਕਰੀ ਹਾਸਲ ਕਰਨ, ਯਾਤਰਾ ਕਰਨ ਅਤੇ ਸਮਾਜ ਵਿੱਚ ਆਪਣਾ ਆਮ ਯੋਗਦਾਨ ਦੇਣ ਲਈ ਸੌਖਾ ਹੋ ਜਾਂਦਾ ਹੈ। ਕੈਨੇਡਾ ਵਿੱਚ ਮਰਜੂਆਨਾ ਕਾਨੂੰਨੀ ਹੋਣ ਤੋਂ ਕੁਝ ਘੰਟੇ ਪਹਿਲਾਂ ਸੰਘੀ ਅਧਿਕਾਰੀਆਂ ਵੱਲੋਂ ਪ੍ਰੈਸ ਵਿੱਚ ਦਿੱਤੇ ਬਿਆਨ ਅਨੁਸਾਰ ਅੰਦਰੂਨੀ ਵਿਚਾਰ ਵਟਾਂਦਰੇ ਤੋਂ ਬਾਅਦ ਇਨਾਂ ਮਾਮਲਿਆਂ ਸਬੰਧੀ ਅਰਜ਼ੀ ਆਧਾਰਿਤ ਪ੍ਰਕਿਰਿਆ ‘ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ।

Check Also

ਅਮਰੀਕਾ ਪੜ੍ਹਨ ਗਏ ਭਾਰਤੀ ਵਿਦਿਆਰਥੀ ਦੀ ਭੇਦਭਰੀ ਮੌਤ

ਪੁਲਿਸ ਨੇ ਮੌਤ ਪਿੱਛੇ ਕਿਸੇ ਸਾਜਿਸ਼ ਤੋਂ ਕੀਤਾ ਇਨਕਾਰ ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਬੋਸਟਨ (ਮਾਸਾਚੂਸੈਟਸ) …