ਬਰੈਂਪਟਨ : ਸਮੁੱਚੀ ਦੁਨੀਆ ‘ਚ ਯੂਟਿਊਬ ਵਿੱਚ ਸਮੱਸਿਆ ਆਉਣ ਕਾਰਨ ਇਸਦੇ ਉਪਯੋਗਕਰਤਾਵਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਹ ਵੀਡਿਓ ਸ਼ੇਅਰਿੰਗ ਵੈੱਬਸਾਈਟ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਅਸਫਲ ਰਹੇ। ਗੂਗਲ ਦੀ ਮਲਕੀਅਤ ਵਾਲੀ ਇਸ ਸੇਵਾ ‘ਚ ਉਪਯੋਗਕਰਤਾਵਾਂ ਨੂੰ 500 ਇੰਟਰਲਨ ਸਰਵਰ ਐਰਰ ਦਾ ਸਾਹਮਣਾ ਕਰਨਾ ਪਿਆ। ਇੱਕ ਟਵੀਟ ‘ਚ ਕੰਪਨੀ ਨੇ ਇਸ ‘ਤੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਇਸ ਸਮੱਸਿਆ ਦੇ ਨਿਪਟਾਰੇ ਵਿੱਚ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਇਹ ਸਮੱਸਿਆ ਯੂਟਿਊਬ, ਯੂਟਿਊਬ ਟੀਵੀ ਤੇ ਯੂਟਿਊਬ ਮਿਊਜਿਕ ‘ਤੇ ਆ ਰਹੀ ਹੈ।
ਯੂਟਿਊਬ ਵਿੱਚ ਵੀਡੀਓ ਸ਼ੇਅਰਿੰਗ ਵੈਬਸਾਈਟ ‘ਤੇ ਪਹੁੰਚ ਬੰਦ
RELATED ARTICLES