-1.2 C
Toronto
Friday, December 5, 2025
spot_img
Homeਕੈਨੇਡਾਪੁਲਿਸ ਮੁਖੀ ਇਵਾਨਜ਼ ਦੀ ਸੇਵਾ ਮੁਕਤੀ ਪ੍ਰਵਾਨ

ਪੁਲਿਸ ਮੁਖੀ ਇਵਾਨਜ਼ ਦੀ ਸੇਵਾ ਮੁਕਤੀ ਪ੍ਰਵਾਨ

ਬਰੈਂਪਟਨ : ਪੀਲ ਦੀ ਰਿਜਨਲ ਪੁਲਿਸ ਦੀ ਮੁਖੀ ਜੈਨੀਫਰ ਇਵਾਨਜ਼ ਦੀ ਸੇਵਾ ਮੁਕਤੀ ਦੇ ਨੋਟਿਸ ਨੂੰ ਪੀਲ ਪੁਲਿਸ ਸਰਵਿਸਿਜ਼ ਬੋਰਡ ਨੇ ਪ੍ਰਵਾਨ ਕਰ ਲਿਆ ਹੈ। ਉਹ 35 ਸਾਲਾਂ ਦੀ ਸੇਵਾ ਤੋਂ ਬਾਅਦ 12 ਜਨਵਰੀ, 2019 ਤੋਂ ਸੇਵਾਮੁਕਤ ਹੋ ਜਾਣਗੇ। ਇਸ ਮੌਕੇ ‘ਤੇ ਇਵਾਨਜ਼ ਨੇ ਕਿਹਾ ਕਿ ਉਨ੍ਹਾਂ ਨੂੰ ਛੇ ਸਾਲ ਤੋਂ ਪੁਲੀਸ ਮੁਖੀ ਸਮੇਤ 35 ਸਾਲਾਂ ਤੋਂ ਵੱਧ ਲੋਕਾਂ ਦੀ ਸੇਵਾ ਕਰਨ ਦਾ ਮਾਣ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀਲ ਰਿਜਨਲ ਪੁਲਿਸ ਵੱਲੋਂ ਉਸਦੀ ਪਹੁੰਚ ਹਮੇਸ਼ਾ ਸੁਰੱਖਿਅਤ ਭਾਈਚਾਰਾ ਪ੍ਰਦਾਨ ਕਰਨ ਦੀ ਰਹੀ। ਜੈਨੀਫਰ ਨੇ 1983 ਵਿੱਚ ਪੀਲ ਰਿਜਨਲ ਪੁਲਿਸ ਨਾਲ ਕੈਡਿਟ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਦੋਂ ਤੋਂ ਉਹ ਸੰਗਠਨ ਵਿੱਚ ਵਿਭਿੰਨ ਜ਼ਿੰਮੇਵਾਰੀਆਂ ਨੂੰ ਨਿਭਾਅ ਚੁੱਕੀ ਹੈ। ਉਸਦਾ ਅਪਰਾਧਕ ਜਾਂਚ ਵਿੱਚ ਵਿਆਪਕ ਅਨੁਭਵ ਹੈ। 1996 ਵਿੱਚ ਉਸਨੇ ਸੀਰੀਅਲ ਬਲਾਤਕਾਰੀ ਅਤੇ ਕਾਤਲ ਪਾਲ ਬਰਨਾਰਡ ਨਾਲ ਸਬੰਧਿਤ ਸਮੀਖਿਆ ਵਿੱਚ ਜੱਜ ਆਰਚੀ ਕੈਪਬੇਲ ਦੀ ਸਹਾਇਤਾ ਕੀਤੀ ਸੀ।
ਪੀਲ ਆਉਣ ਤੋਂ ਪਹਿਲਾਂ ਉਸਨੇ ਹੋਮੀਸਾਈਡ ਅਤੇ ਮਿਸਿੰਗ ਪਰਸਨ ਬਿਓਰੋ ਵਿੱਚ ਇੱਕ ਜਾਸੂਸ ਦੇ ਤੌਰ ‘ਤੇ ਕਾਰਜ ਕੀਤਾ। 2008 ਵਿੱਚ ਉਸਨੂੰ ਉੱਪ ਪੁਲਿਸ ਮੁਖੀ ਦੇ ਅਹੁਦੇ ‘ਤੇ ਪਦਉੱਨਤ ਕੀਤਾ ਗਿਆ। 12 ਅਕਤੂਬਰ, 2012 ਤੋਂ ਊਹ ਪੀਲ ਰਿਜਨਲ ਪੁਲਿਸ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੀ ਸੀ।

RELATED ARTICLES
POPULAR POSTS