ਮਿਸੀਸਾਗਾ : ਸਹਾਰਾ ਸੀਨੀਅਰ ਸਰਵਿਸਿਜ਼ ਕਲੱਬ ਦੇ 72 ਮੈਬਰਾਂ ਨੇ 10 ਜੂਨ 2017 ਨੂੰ ਪੀਲ ਪੁਲਿਸ ਵਲੋਂ ਆਯੋਜਿਤ ਰੇਸ ਅਗੇਂਸਟ ਰੇਸਿਜ਼ਮ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਇਹ ਦੌੜ ਮਿਸੀਸਾਗਾ ਵੈਲੀ ਕਮਿਊਨਿਟੀ ਸੇੈਂਟਰ ਵਿੱਚ ਕੀਤੀ ਗਈ। ਇਸ ਪੰਜ ਕਿਲੋਮੀਟਰ ਦੀ ਦੌੋੜ/ਵਾਕ/ਸਟਰੌੋਲਰ ਰੋਲ ਵਿਚ ਵੱਖ-ਵੱਖ ਧਰਮਾਂ ਅਤੇ ਸਭਿਆਚਾਰ ਦੇ ਲੋਕਾਂ ਨੇ ਹਿੱਸਾ ਲਿਆ। ਇਸ ਦੌੋੜ ਦਾ ਖਾਸ ਉਦੇਸ਼ ਪੁਲੀਸ ਅਤੇ ਲੋਕਾਂ ਦੇ ਵਿਚ ਦੀ ਗ਼ਲਤਫ਼ਹਿਮੀ ਨੂੰ ਦੂਰ ਕਰਨਾ ਅਤੇ ਦੂਰੀ ਨੂੰ ਘਟ ਕਰਨ ਦੇ ਨਾਲ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਕ ਪਲੇਟਫਾਰਮ ‘ਤੇ ਇੱਕਠੇ ਕਰਨਾ ਹੈ। ਪੀਲ ਪੁਲਿਸ ਨੇ ਇਸ ਰੇਸ ਵਿਚ ਹਿਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਇਕ ਸ਼ਾਨਦਾਰ ਕਿੱਟ ਦਿਤੀ। ਸਹਾਰਾ ਸੀਨੀਅਰ ਸਰਵਿਸਿਜ਼ ਕਲਬ ਦੇ ਮੈਂਬਰ ਊਧਮ ਸਿਘ ਬਰਾਰ ਇਸ ਰੇਸ ਵਿਚ ਪਹਿਲੇ ਨੰਬਰ ‘ਤੇ ਆਏ।ਰੇਸ ਦੇ ਬਾਅਦ ਇਕ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਅਲਗ-ਅਲਗ ਸਭਿਆਚਾਰਾਂ ਦੇ ਲੋਕਾਂ ਨੇ ਵੱਖ-ਵੱਖ ਕਿਸਮ ਦੇ ਗਾਣੇ ਅਤੇ ਡਾਂਸ ਪੇਸ਼ ਕੀਤੇ। ਪੀਲ ਪੁਲਿਸ ਨੇ ਸਾਰਿਆਂ ਵਾਸਤੇ ਚੰਗੇ ਖਾਣੇ ਦਾ ਪ੍ਰੰਬਧ ਵੀ ਕੀਤਾ। ਸਾਰੇ ਪ੍ਰੋਗਰਾਮ ਨੂੰ ਸਭ ਲੋਕਾਂ ਨੇ ਖੂਬ ਪਸੰਦ ਕੀਤਾ।ਪ੍ਰਧਾਨ ਨਰਿੰਦਰ 416-985-5336
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …