Breaking News
Home / ਕੈਨੇਡਾ / ਬਰੈਂਪਟਨ ਲਈ 23 ਬੱਸਾਂ ਕਾਫ਼ੀ ਨਹੀਂ : ਅਰਪਨ ਖੰਨਾ

ਬਰੈਂਪਟਨ ਲਈ 23 ਬੱਸਾਂ ਕਾਫ਼ੀ ਨਹੀਂ : ਅਰਪਨ ਖੰਨਾ

ਬਰੈਂਪਟਨ : ਬਰੈਂਪਟਨ ਉਤਰੀ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਨੇ ਕਿਹਾ ਕਿ ਬਰੈਂਪਟਨ ਲਈ 23 ਬੱਸਾਂ ਕਾਫ਼ੀ ਨਹੀਂ ਹਨ ਉਹ ਬਰੈਂਪਟਨ ਬੋਰਡ ਆਫ ਟਰੇਡ, ਇਨਫਰਾਸਟਰੱਕਚਰ ਵੱਲੋਂ ਕਰਵਾਈ ਗਈ ਬਹਿਸ ਵਿੱਚ ਬੋਲ ਰਹੇ ਸਨ
ਬਹਿਸ ਦੌਰਾਨ ਬਰੈਂਪਟਨ ਉਤਰੀ ਤੋਂ ਲਿਬਰਲ ਉਮੀਦਵਾਰ ਵੱਲੋਂ ਇਹ ਕਹਿਣ ਕਿ ਪਿਛਲੇ ਚਾਰ ਸਾਲਾਂ ਵਿੱਚ ਟਰੂਡੋ ਸਰਕਾਰ ਤੋਂ ਬਰੈਂਪਟਨ ਨੂੰ 23 ਬੱਸਾਂ ਲਈ ਫੰਡ ਮਿਲੇ ਹਨ ‘ਤੇ ਅਰਪਨ ਨੇ ਕਿਹਾ ਕਿ ਬਰੈਂਪਟਨ 23 ਤੋਂ ਵੱਧ ਬੱਸਾਂ ਦਾ ਹੱਕਦਾਰ ਹੈ ਉਨ੍ਹਾਂ ਕਿਹਾ ਕਿ ਜਦੋਂ ਇਹ ਫੈਸਲਾ ਕੀਤਾ ਗਿਆ ਤਾਂ ਲਿਬਰਲ ਪਾਰਟੀ ਦੇ ਉਮੀਦਵਾਰ ਨੇ ਬਰੈਂਪਟਨ ਨਾਲ ਪੱਖਪਾਤ ਹੋਣੋਂ ਰੋਕਿਆ ਨਹੀਂ ਜਦੋਂਕਿ ਸਕਾਰਬਰੋ ਨੂੰ ਨਵੀਂ ਐਲਆਰਟੀ ਪ੍ਰਣਾਲੀ ਲਈ ਫੰਡ ਪ੍ਰਾਪਤ ਹੋਏ ਕਿਚਨਰ-ਵਾਟਰਲੂ ਜਿਹੜੇ ਕਿ ਜਨਸੰਖਿਆ ਪੱਖੋਂ ਬਰੈਂਪਟਨ ਤੋਂ ਅੱਧੇ ਹਨ, ਨੂੰ ਵੀ ਨਵੀਂ ਆਵਾਜਾਈ ਪ੍ਰਣਾਲੀ ਲਈ ਢੁਕਵੇਂ ਫੰਡ ਮੁਹੱਈਆ ਕਰਵਾਏ ਗਏ, ਪਰ ਇਸ ਸਬੰਧੀ ਬਰੈਂਪਟਨ ਨਾਲ ਪੱਖਪਾਤ ਕੀਤਾ ਗਿਆ
ਉਨ੍ਹਾਂ ਅੱਗੇ ਕਿਹਾ ਕਿ ਉਹ ਹੋਰ ਮਿਊਂਸਪੈਲੀਟੀਜ਼ ਨੂੰ ਦਿੱਤੀਆਂ ਗਈਆਂ ਗਰਾਂਟਾਂ ਦੀ ਤੁਲਨਾ ਕਰਨ ਲਈ ਤਿਆਰ ਹੈ ਜਿਨ੍ਹਾਂ ਨਾਲ ਸਪੱਸ਼ਟ ਹੋ ਜਾਵੇਗਾ ਕਿ ਲਿਬਰਲ ਪਾਰਟੀ ਕਿਸ ਤਰ੍ਹਾਂ ਦੀਆਂ ਚਾਲਾਂ ਚੱਲ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਦੇ ਤਿੰਨੋਂ ਪੱਧਰਾਂ ‘ਤੇ ਬੈਠੇ ਉਨ੍ਹਾਂ ਨੁਮਾਇੰਦਿਆਂ ਲਈ ਜਿਹੜੇ ਬਰੈਂਪਟਨ ਵਿੱਚ ਹੀ ਪੈਦਾ ਹੋਏ ਅਤੇ ਪਲੇ ਹਨ, ਉਨ੍ਹਾਂ ਲਈ ਇਹ ਸਮਾਂ ਬਰੈਂਪਟਨ ਨੂੰ ਤਰਜੀਹ ਦੇਣ ਦਾ ਹੈ ਤਾਂ ਕਿ ਇੱਥੋਂ ਦਾ ਸਰਵਪੱਖੀ ਵਿਕਾਸ ਹੋ ਸਕੇ

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …