1.3 C
Toronto
Friday, November 14, 2025
spot_img
Homeਕੈਨੇਡਾਬਰੈਂਪਟਨ ਪੰਜਾਬੀ ਭਾਈਚਾਰੇ ਲਈ ਦੁੱਖ ਦੀ ਖਬਰ, ਪਤੀ-ਪਤਨੀ ਦੀ ਕਾਰ ਹਾਦਸੇ ਵਿੱਚ...

ਬਰੈਂਪਟਨ ਪੰਜਾਬੀ ਭਾਈਚਾਰੇ ਲਈ ਦੁੱਖ ਦੀ ਖਬਰ, ਪਤੀ-ਪਤਨੀ ਦੀ ਕਾਰ ਹਾਦਸੇ ਵਿੱਚ ਮੌਤ

ਬਰੈਂਪਟਨ : ਪੰਜਾਬੀ ਭਾਈਚਾਰੇ ਲਈ ਇਹ ਬੜੇ ਦੁੱਖ ਦੀ ਖਬਰ ਹੈ ਕਿ ਬਰੈਂਪਟਨ ਦੇ ਵਸਨੀਕਪਤੀ-ਪਤਨੀਂ ਦੀ ਕਾਰ ਹਾਦਸੇ ਵਿੱਚ ਅਚਨਚੇਤ ਮੌਤ ਹੋ ਗਈ ਹੈ। ਕੁਲਬੀਰ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਕੁਲਵਿੰਦਰ ਕੌਰ ਸਿੱਧੂ, ਸੈਂਟ ਕੈਥਰੀਨ ਯੂਨੀਵਰਸਿਟੀ
ਵਿੱਚ ਪੜ੍ਹਦੀ ਆਪਣੀ ਧੀ ਸਿਮਰਨ ਸਿੱਧੂ ਨੂੰ ਛੱਡ ਕੇ ਵਾਪਸ ਆ ਰਹੇ ਸਨ ਕਿ ਅਚਾਨਕਗਲਤ ਪਾਸੇ ਤੋਂ ਆਈ ਕਾਰ ਨੇ ਉਹਨਾਂ ਦੀ ਕਾਰ ਨੂੰ ਆਹਮੋ-ਸਾਹਮਣੇਂ ਟੱਕਰ ਮਾਰ ਦਿੱਤੀ।
ਬੁੱਧਵਾਰ 2 ਅਕਤੂਬਰ ਨੂੰ ਤਕਰੀਬਨ ਸਵੇਰੇ 1 ਕੁ ਵਜੇ ਹਾਈਵੇ 406 ‘ਤੇ ਇਸ ਕਾਰ ਐਕਸੀਡੈਂਟਵਿੱਚ ਦੋਹਾਂ ਦੀ ਮੌਤ ਹੋ ਗਈ।
ਉਹਨਾਂ ਦਾ ਲੜਕਾ ਯੁਵਰਾਜ ਸਿੰਘ ਸਿੱਧੂ ਇਸ ਸਮੇਂ ਮੈਕਮਾਸਟਰਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਹੈ। ਕੁਲਵੀਰ ਸਿੰਘ ਸਿੱਧੂ ਐਚ ਵੀ ਏ ਸੀ, ਟੈਕਨੀਸ਼ੀਅਨ ਸਨ ਅਤੇ ਉਹਨਾਂ ਦੀ ਪਤਨੀ ਕੁਲਵਿੰਦਰ ਕੌਰ ਸਿੱਧੂ ਵਾਲਮਾਰਟ ਸਟੋਰ ਵਿੱਚਮੈਨੇਜਰ ਦੀ ਜੌਬ ਕਰਦੇ ਸਨ।
ਇਹਨਾਂ ਦੀ ਰਿਹਾਇਸ਼ ਬਰੈਂਪਟਨ ਵਿੱਚ ਵਿਲੀਅਮ ਪਾਰਕਵੇਅ ਅਤੇ ਮੈਕਲੋਗਲਿਨ ਰੋਡ ਨੇੜੇ 11 ਫਲੈਚਰਜ਼ ਕਰੀਕ ਬੁਲੇਵਾਰਡ ਵਿਖੇ ਸਥਿਤ ਹੈ। ਪਰਿਵਾਰ ਵਲੋਂ ਇਸਦੁੱਖ ਦੀ ਘੜੀ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ 647-740-8865 ਕੁਲਵਿੰਦਰ ਸੋਢੀ, 416-709-8119 ਰਮੇਸ਼ ਭਾਟੀਆ, 416-930-9394 ਲੇਖ ਰਾਜ ਅਤੇ 647-701-5273 ‘ਤੇ ਮਨਜੀਤ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ। (ਰਿਪੋਰਟ:ਦੇਵ ਝੱਮਟ)

RELATED ARTICLES
POPULAR POSTS