ਰੈਕਸਡੇਲ : ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਦੀ ਮੀਟਿੰਗ ਨਾਰਥ ਕਿਪਲਿੰਗ ਕਮਿਊਨਿਟੀ ਸੈਂਟਰ ਦੇ ਨੇੜੇ ਰੈਸਟੋਰੈਂਟ ‘ਚ ਈਸ਼ਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਸਰਬਸੰਮਤੀ ਨਾਲ ਚੌਧਰੀ ਸ਼ਿੰਗਾਰਾ ਸਿੰਘ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਰਾਜਿੰਦਰ ਸਹਿਗਲ ਨੇ ਅਹੁਦੇਦਾਰਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦੇ ਕੇ ਨਾਮ ਪੜ੍ਹ ਕੇ ਸੁਣਾਏ ਤੇ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ ਅਤੇ ਸਾਰਿਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ।
ਅਹੁਦੇਦਾਰਾਂ ਦੇ ਨਾਮ ਇਸ ਪ੍ਰਕਾਰ ਹਨ : ਸ਼ਿੰਗਾਰਾ ਸਿੰਘ ਪ੍ਰਧਾਨ, ਰਜਿੰਦਰ ਸਹਿਗਲ ਸੀਨੀਅਰ ਵਾਈਸ ਪ੍ਰਧਾਨ, ਗੁਰਦਿਆਲ ਸਿੰਘ ਜਨਰਲ ਸੈਕਟਰੀ, ਬਲਬੀਰ ਸਿੰਘ ਭੋਗਲ ਜਾਇੰਟ ਸੈਕਟਰੀ, ਗੁਰਨਾਮ ਸਿੰਘ ਖਜ਼ਾਨਚੀ, ਈਸ਼ਰ ਸਿੰਘ ਚੇਅਰਮੈਨ, ਗੁਰਬਖਸ਼ ਸਿੰਘ ਗਿੱਲ ਡਾਇਰੈਕਟਰ, ਤਰਲੋਕ ਸਿੰਘ ਹੰਸ ਡਾਇਰੈਕਟਰ, ਜਸਬੀਰ ਸਿੰਘ ਔਲਖ ਡਾਇਰੈਕਟਰ, ਤਰਲੋਕ ਸਿੰਘ ਤਲਵਾੜ ਡਾਇਰੈਕਟਰ, ਭਰਪੂਰ ਸਿੰਘ ਧਾਲੀਵਾਲ ਡਾਇਰੈਕਟਰ ਅਤੇ ਬੋਰਡ ਆਫ ਟਰੱਸਟੀਜ਼ ਰਾਮ ਨਾਥ ਮੁਖੀਜਾ, ਮੇਜਰ ਸਿੰਘ ਗਰੇਵਾਲ, ਪਰਮਿੰਦਰ ਸਿੰਘ, ਸੁਲੱਖਣ ਸਿੰਘ ਔਜਲਾ ਅਤੇ ਭੂਪਿੰਦਰ ਸਿੰਘ। ਅਖੀਰ ਵਿਚ ਚੌਧਰੀ ਸ਼ਿੰਗਾਰਾ ਸਿੰਘ ਪ੍ਰਧਾਨ ਨੇ ਧੰਨਵਾਦ ਕੀਤਾ ਅਤੇ ਫਿਰ ਸਾਰਿਆਂ ਨੇ ਭੋਜਨ ਦਾ ਆਨੰਦ ਮਾਣਿਆ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …