ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਭੇਜੇ ਸੱਦਾ ਪੱਤਰ
ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਗਲੇ ਸਾਲ ਗਰਮੀਆਂ ਦੇ ਮੌਸਮ ‘ਚ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਜਾਣਕਾਰੀ ਅਨੁਸਾਰ ਜੌਹਨਸਨ ਤੇ ਸਾਇਮੰਡਸ 30 ਜੁਲਾਈ, 2022 ਨੂੰ ਵਿਆਹ ਬੰਧਨ ‘ਚ ਬੱਝਣਗੇ। ਦੋਵਾਂ ਨੇ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਵਿਆਹ ਦਾ ਸੱਦਾ ਵੀ ਭੇਜ ਦਿੱਤਾ ਹੈ। ਪਰ ਵਿਆਹ ਕਿੱਥੇ ਹੋਵੇਗਾ ਇਸ ਦਾ ਖ਼ੁਲਾਸਾ ਨਹੀਂ ਕੀਤਾ ਗਿਆ। ਪਿਛਲੇ ਸਾਲ ਫਰਵਰੀ ‘ਚ ਜੌਹਨਸਨ ਤੇ ਕੈਰੀ ਸਾਇਮੰਡਸ ਨੇ ਮੰਗਣੀ ਕੀਤੀ ਸੀ।
ਬੌਰਿਸ ਜੌਹਨਸਨ (56) ਤੇ ਕੈਰੀ ਸਾਇਮੰਡਸ (33) 2019 ਵਿਚ ਬੌਰਿਸ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਡਾਊਨਿੰਗ ਸਟਰੀਟ ‘ਚ ਰਹਿ ਰਹੇ ਹਨ। ਦੋਹਾਂ ਦਾ ਇਕ ਬੇਟਾ ਬਿਲਫ੍ਰੇਡ ਲੌਰੀ ਨਿਕੋਲਸ ਜੌਹਨਸਨ ਹੈ, ਜਿਸ ਦਾ ਜਨਮ ਪਿਛਲੇ ਸਾਲ ਹੋਇਆ ਸੀ। ਕੈਰੀ ਸਾਇਮੰਡਸ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਤੀਜੀ ਪਤਨੀ ਹੋਵੇਗੀ। ਜੌਹਨਸਨ ਦਾ ਪਹਿਲਾ ਵਿਆਹ ਏਲੇਗਰਾ ਮੋਸਟਿਨ ਓਵੇਨ ਨਾਲ 1987 ‘ਚ ਹੋਇਆ ਸੀ, ਜਦਕਿ ਉਨ੍ਹਾਂ ਦਾ ਦੂਜਾ ਵਿਆਹ ਪੰਜਾਬੀ ਮੂਲ ਦੀ ਮਾਰਿਨਾ ਵੀਲਰ ਨਾਲ 1993 ‘ਚ ਉਸ ਸਮੇਂ ਹੋਇਆ, ਜਦੋਂ ਉਹ ਬੌਰਿਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਅਤੇ ਦੋਹਾਂ ਦੇ ਚਾਰ ਬੱਚੇ ਲਾਰਾ ਲੇਟਿਸ, ਮਿਲੋ ਆਰਥਰ, ਕੈਸਿਯਾ ਪੀਚੇਸ ਅਤੇ ਥਿਓਡੋਰ ਅਪੋਲੋ ਹਨ।
Check Also
ਰੂਸ ਨੇ ਯੂਕਰੇਨ ’ਤੇ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ
32 ਵਿਅਕਤੀਆਂ ਦੀ ਮੌਤ, 84 ਹੋਏ ਗੰਭੀਰ ਜ਼ਖ਼ਮੀ ਕੀਵ/ਬਿਊਰੋ ਨਿਊਜ਼ : ਰੂਸ ਨੇ ਯੂਕਰੇਨ ਦੇ …