Breaking News
Home / ਕੈਨੇਡਾ / ਮਲਟੀਕਲਚਰ ਈਵੈਂਟ ਲਈ ਵਲੰਟੀਅਰਜ਼ ਨੂੰ ਜ਼ਿੰਮੇਵਾਰੀਆਂ ਵੰਡੀਆਂ ਗਈਆਂ

ਮਲਟੀਕਲਚਰ ਈਵੈਂਟ ਲਈ ਵਲੰਟੀਅਰਜ਼ ਨੂੰ ਜ਼ਿੰਮੇਵਾਰੀਆਂ ਵੰਡੀਆਂ ਗਈਆਂ

ਬਰੈਂਪਟਨ/ਬਿਊਰੋ ਨਿਊਜ਼ : ਇਸੇ ਹਫਤੇ 5 ਜੂਨ, 2017 ਨੂੰ ਸੇਵਾਦਲ ਦੀ ਬਰੈਂਪਟਨ ਸੌਕਰ ਸੈਂਟਰ ਵਿਚ ਇਕ ਭਰਵੀਂ ਮੀਟਿੰਗ ਹੋਈ। ਮਕਸਦ ਸੀ ਵਲੰਟੀਅਰਜ਼ ਨੂੰ ਉਹਨਾਂ ਦੇ ਕੰਮਾਂ ਦੀ ਜ਼ਿੰਮੇਦਾਰੀ ਦੇਣਾ। ਦੱਸਿਆ ਗਿਆ ਕਿ ਖਾਣ ਪੀਣ ਲਈ ਘੱਟੋ ਘੱਟ 7 ਤਰ੍ਹਾਂ ਦੇ ਪਦਾਰਥ ਹੋਣਗੇ, ਜਿਸ ਵਿਚ ਮਠਿਆਈ, ਨਮਕੀਨ ਤੋਂ ਇਲਾਵਾ ਫਰੈਸ਼ ਫਰੂਟ ਵੀ ਹੋਵੇਗਾ ਤਾਂ ਜੋ ਪ੍ਰਹੇਜ਼ ਉਪਰ ਚਲ ਰਹੇ ਮਹਿਮਾਨ ਵੀ ਕੁਝ ਖਾ ਪੀ ਸਕਣ। ਪਹੁੰਚ ਰਹੇ 10 ਵੀ ਆਈ ਪੀਜ਼ ਦਾ ਜ਼ਿਕਰ ਕੀਤਾ ਗਿਆ। ਇਸ ਗੱਲ ਉਪਰ ਖਾਸ ਬੇਨਤੀ ਕੀਤੀ ਗਈ ਕਿ ਸਭ ਕੁਝ ਨਿਰਧਾਰਤ ਸਮੇਂ ਕੀਤਾ ਜਾਣਾ ਹੈ। ਕੈਨੇਡੀਅਨ ਕਲਚਰ ਵਿਚ ਲੇਟ ਲਤੀਫ ਲੋਕਾਂ ਨੂੰ ਚੰਗਾ ਨਹੀਂ ਗਿਣਿਆ ਜਾਂਦਾ। ਮੀਟਿੰਗ ਵਿਚ ਮੈਂਬਰਾਂ ਨੇ ਪਲੈਜ ਕੀਤੀ ਮਾਇਆ ਦੇਕੇ ਰਸੀਦਾਂ ਪ੍ਰਾਪਤ ਕੀਤੀਆਂ। ਜਦ ਸਕੱਤਰ ਦਸ ਰਿਹਾ ਸੀ ਕਿ ਆਉਣ ਵਾਲੇ ਦਿਨਾ ਵਿਚ ਸੇਵਾ ਦਲ ਨੂੰ ਕਿਹੜੇ ਕਿਹੜੇ ਇਨਵੀਟੇਸ਼ਨ ਹਨ ਤਾਂ ਅਵਤਾਰ ਸਿੰਘ ਅਰਸ਼ੀ ਨੇ ਇਕ ਫਲਾਇਰ ਸੈਕਟਰੀ ਨੂੰ ਦਿਤਾ ਕਿ ਇਸ ਬਾਰੇ ਵੀ ਦੱਸ ਦਿਓ। ਫਲਾਇਰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦਾ ਸੀ ਜੋ 17 ਜੂਨ ਨੂੰ ਉਸੇ ਜਗ੍ਹਾ ਕਨੇਡਾ ਡੇਅ/ਮਲਟੀਕਲਚਰ ਡੇਅ ਮਨਾ ਰਹੇ ਹਨ। ਇਸ ਉਪਰ ਚਰਚਾ ਹੋਈ ਕਿ ਜਾਣਾ ਹੈ ਜਾਂ ਨਹੀਂ। ਫੈਸਲਾ ਹੋਇਆ ਕਿ ਜੇਕਰ ਐਸੋਸੀਏਸ਼ਨ ਸਾਡੀ ਸੰਸਥਾ ਨੂੰ ਅਫੀਸ਼ੀਅਲ ਇਨਵੀਟੇਸ਼ਨ ਭੇਜਦੀ ਹੈ ਤਾਂ ਸਾਰਾ ਗਰੁੱਪ ਹਾਜਰ ਵੀ ਹੋਵੇਗਾ ਅਤੇ $50 ਡਾਲਰ ਸਗਨ (ਭਾਜੀ) ਵੀ ਪਾਵੇਗਾ। ਐਥੇ ਦੱਸਿਆ ਜਾਂਦਾ ਹੇ ਕਿ ਸੇਵਾਦਲ ਦਾ ਇਹ ਇਕ ਨਿਯਮ ਹੈ ਕਿ ਕਿਸੇ ਵੀ ਸੰਸਥਾ ਵਲੋਂ ਜੇਕਰ ਸੱਦਾ ਪੱਤਰ ਆਵੇ ਤਾਂ ਹਾਜ਼ਰੀ ਤੋਂ ਇਲਾਵਾ 50 ਡਾਲਰ ਸਗਨ ਵਜੋਂ ਮੱਦਦ ਵੀ ਦਿਤੀ ਜਾਵੇਗੀ। ਸੇਵਾਦਲ ਦੇ 24 ਜੂਨ ਵਾਲੇ ਪ੍ਰੋਗਰਾਮ ਵਿਚ ਪਹਿਲੀ ਵਾਰ ਜਲੰਧਰ ਵਾਲੇ ਠੁਣੀਆਂ ਰਾਮ ਪੇਸ਼ ਹੋਣਗੇ। ਅਵੇਅਰਨੈਸ ਉਪਰ ਇਕ ਪ੍ਰਫਾਰਮੈਂਸ ਦਾ ਨਾਮ ਹੈ ‘ਫੇਅਰੀਜ਼ ਐਂਡ ਏਂਜਲਜ਼’ ਜੋ ਕੇਵਲ ਦੇਖਣ ਨਾਲ ਹੀ ਤੁਅਲਕ ਰਖਦੀ ਹੈ। ਇਸ ਤੋਂ ਇਲਾਵਾ ਨਾਟ ਗੀਤ ਸੰਗੀਤ ਹੋਵੇਗਾ। ਸਭ ਤੋਂ ਵਡੀ ਖਬਰ ਹੈ ਕਿ ਪਾਕਿਸਤਾਨੀ ਵਿਸ਼ਵ ਚਰਚਿਤ ਗਾਇਕ ਸ਼ੌਕਤ ਅਲੀ ਦੇ ਫਰਜੰਦ ਮੌਸ਼ਨ ਸ਼ੌਕਤ ਅਲੀ ਆਪਣਾ ਜਲਬਾ ਦਿਖਾਉਣਗੇ। ਫਰਾਡ ਅਤੇ ਸਕੈਮ ਉਪਰ ਅਵੇਅਰਨੈਸ ਦੇਣ ਲਈ ਤਿੰਨ ਸੰਸਥਾਵਾ ਤੋਂ ਬੁਲਾਰੇ ਪਹੁੰਚ ਰਹੇ ਹਨ। ਹੋਰ ਜਾਣਕਾਰੀ ਲਈ ਫੋਨ ਹਨ 905 794 7882, 647 993 0330 ਜਾਂ 647 292 1576

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …