Breaking News
Home / ਕੈਨੇਡਾ / ਇਜ਼ਰਾਈਲ ਦੌਰੇ ਦੌਰਾਨ 11 ਸਾਲ ਦੇ ਮੋਸ਼ੇ ਨੂੰ ਮਿਲੇ ਮੋਦੀ

ਇਜ਼ਰਾਈਲ ਦੌਰੇ ਦੌਰਾਨ 11 ਸਾਲ ਦੇ ਮੋਸ਼ੇ ਨੂੰ ਮਿਲੇ ਮੋਦੀ

ਮੁੰਬਈ ਅੱਤਵਾਦੀ ਹਮਲੇ ਦੌਰਾਨ ਨੌਕਰਾਣੀ ਨੇ ਮੋਸ਼ੇ ਦੀ ਬਚਾਈ ਸੀ ਜਾਨ
ਯੇਰੂਸ਼ਲਮ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੱਲ੍ਹ ਇਜ਼ਰਾਈਲ ਦੇ ਦੌਰੇ ‘ਤੇ ਹਨ, ਜਿੱਥੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਵੀ ਹੋਇਆ ਹੈ। ਇਸੇ ਦੌਰਾਨ ਮੋਦੀ ਨੇ ਅੱਜ ਮੋਸ਼ੇ ਨਾਲ ਮੁਲਾਕਾਤ ਕੀਤੀ, ਉਸ ਸਮੇਂ ਮੋਸ਼ੇ ਨਾਲ ਉਸਦਾ ਦਾਦਾ ਰਾਬੀ ਅਤੇ ਦਾਦੀ ਵੀ ਮੌਜੂਦ ਸੀ। ਚੇਤੇ ਰਹੇ ਕਿ 2008 ਵਿਚ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੌਰਾਨ ਮੋਸ਼ੇ ਨੇ ਆਪਣੇ ਮਾਤਾ-ਪਿਤਾ ਗੁਆ ਦਿੱਤੇ ਸਨ। ਇਸ ਸਮੇਂ ਮੋਸ਼ੇ ਦੀ ਉਮਰ ਸਿਰਫ ਦੋ ਸਾਲ ਸੀ ਅਤੇ ਨੌਕਰਾਣੀ ਨੇ ਮੋਸ਼ੇ ਨੂੰ ਬਚਾਇਆ ਸੀ। ਜਦੋਂ ਮੋਦੀ ਨੇ ਮੋਸ਼ੇ ਨੂੰ ਪੁੱਛਿਆ ਕਿ ਤੁਸੀਂ ਫਿਰ ਭਾਰਤ ਆਉਣਾ ਚਾਹੁੰਦੇ ਹੋ ਤਾਂ ਇਸ ‘ਤੇ ਉਹਨਾਂ ਹਾਮੀ ਭਰੀ। ਇਸ ‘ਤੇ ਮੋਦੀ ਨੇ ਕਿਹਾ ਤੁਹਾਡਾ ਪਰਿਵਾਰ ਕਦੀ ਵੀ ਭਾਰਤ ਆ ਸਕਦਾ ਹੈ, ਜਿੱਥੇ ਜਾਣਾ ਚਾਹੇ ਜਾ ਸਕਦਾ ਹੈ। ਇਹ ਪਹਿਲਾ ਮੌਕਾ ਹੈ ਜਦ ਮੋਦੀ ਨੇ ਅੱਤਵਾਦੀ ਹਮਲੇ ਦੇ ਪੀੜਤ ਨਾਲ ਵਿਦੇਸ਼ ਵਿਚ ਮੁਲਾਕਾਤ ਕੀਤੀ ਹੋਵੇ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …