Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਵਲੋਂ ਅਸਥੀਆਂ ਪਾਉਣ ਵਾਲੇ ਅਸਥਾਨ ‘ਤੇ ਸਹੂਲਤਾਂ ਲਈ ਯਤਨ

ਐਸੋਸੀਏਸ਼ਨ ਆਫ ਸੀਨੀਅਰਜ਼ ਵਲੋਂ ਅਸਥੀਆਂ ਪਾਉਣ ਵਾਲੇ ਅਸਥਾਨ ‘ਤੇ ਸਹੂਲਤਾਂ ਲਈ ਯਤਨ

ਬਰੈਂਪਟਨ/ਬਿਊਰੋ ਨਿਊਜ਼ : ਗਰੇਟਰ ਟੋਰਾਂਟੋ ਏਰੀਏ ਵਿੱਚ ਕੈਲੇਡਨ ਦੇ ਫੋਰਕਸ ਆਫ ਕਰੈਡਿਟ ਪਾਰਕ ਵਿੱਚ ਅਸਥੀਆਂ ਪਾਉਣ ਲਈ ਢੁੱਕਵਾਂ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਸਥਾਨ ਹੈ। ਇਸ ਸਥਾਨ ਤੇ ਬਾਕਾਇਦਾ ਇੱਕ ਬੋਰਡ ਲੱਗਾ ਹੋਇਆ ਹੈ। ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਕਾਫੀ ਸਮੇਂ ਤੋਂ ਉਸ ਸਥਾਨ ਤੇ ਪਾਰਕਿੰਗ, ਸ਼ੈਲਟਰ ਅਤੇ ਵਗਦੇ ਪਾਣੀ ਤੱਕ ਪਹੁੰਚਣ ਦੀ ਸੌਖ ਵਾਸਤੇ ਪੌੜੀਆਂ ਆਦਿ ਦੇ ਲੋੜੀਂਦੇ ਪ੍ਰਬੰਧਾਂ ਲਈ ਯਤਨ ਕਰ ਰਹੀ ਹੈ। ਇਸ ਸਬੰਧੀ ਐਸੋਸੀਏਸ਼ਨ ਦੇ ਮਲਟੀਕਲਚਰਲ ਡੇਅ ਪ੍ਰੋਗਰਾਮ ਤੇ ਮਨਿਸਟਰ ਆਫ ਸੀਨੀਅਰਜ਼ ਅਫੇਅਰਜ਼ ਦੀਪਿਕਾ ਡੁਮੇਰਲਾ ਨੇ ਇਹਨਾਂ ਮੰਗਾਂ ‘ਤੇ ਵਿਸ਼ਵਾਸ਼ ਦਿਵਾਇਆ ਸੀ ਕਿ ਉਹ ਇਹਨਾਂ ਨੂੰ ਪੂਰਾ ਕਰਨ ਅਤੇ ਕਰਵਾਉਣ ਦਾ ਯਤਨ ਕਰੇਗੀ। ਐਸੋਸੀਏਸ਼ਨ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਦੇ ਸਿੱਟੇ ਵਜੋਂ 14 ਜੁਲਾਈ ਨੂੰ ਦੀਪਿਕਾ ਦੇ ਦਫਤਰ ਵਿੱਚ ਹੋਈ ਮੀਟਿੰਗ ਵਿੱਚ ਉਸ ਨੇ ਜਾਣਕਾਰੀ ਦਿੱਤੀ ਕਿ ਇਸ ਮਸਲੇ ਤੇ ਉਸਦੀ ਗੱਲ ਮਨਿਸਟਰ ਆਫ ਨੈਚੁਰਲ ਰਿਸੋਰਸਸ ਐਂਡ ਫੋਰੈਸਟਰੀ ਨਾਲ ਚੱਲ ਰਹੀ ਹੈ। ਇਸ ਉਪਰੰਤ ਉਸ ਦੇ ਸੱਦੇ ‘ਤੇ 20 ਸਤੰਬਰ 2017 ਨੂੰ ਦੀਪਿਕਾ ਅਤੇ ਮਨਿਸਟਰ ਆਫ ਨੈਚੁਲਰ ਰੀਸੋਰਸਸ ਐਂਡ ਫੌਰੈਸਟਰੀ ਕੈਥਰਿਨ ਐਮਸੀ ਗੈਰੀ ਨਾਲ ਲੈਜਿਲੇਟਿਵ ਅਸੈਂਬਲੀ ਆਫ ਓਨਟਾਰੀਓ ਦੀ ਬਿਲਡਿੰਗ ਦੇ ਕਮਰਾ ਨੰ: 213 ਵਿੱਚ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਗੱਲਬਾਤ ਕੀਤੀ। ਇਸ ਮੀਟਿੰਗ ਵਿੱਚ ਇਹਨਾਂ ਮਨਿਸਟਰਾਂ ਦੇ ਸਹਾਇਕ ਵੀ ਸ਼ਾਮਲ ਸਨ। ਸਾਰੇ ਮੁੱਦਿਆਂ ਤੇ ਵਿਸਥਾਰ ਨਾਲ ਹੋਈ ਗੱਲਬਾਤ ਵਿੱਚ ਮਨਿਸਟਰ ਨੇ ਸ਼ੈਲਟਰ ਬਣਾਉਣ ਵਿੱਚ ਸੰਭਾਵੀ ਔਕੜਾਂ ਬਾਰੇ ਦੱਸਿਆ ਅਤੇ ਐਸੋਸੀਏਸ਼ਨ ਨੇ ਜਵਾਬ ਵਿੱਚ ਢੁੱਕਵੇ ਹੱਲ ਪੇਸ਼ ਕੀਤੇ। ਐਸੋਸੀਏਸ਼ਨ ਵਲੋਂ ਦੱਸਿਆ ਗਿਆ ਕਿ ਫਿਸ਼ਿੰਗ ਕਰਨ ਵਾਲੇ ਉਸ ਥਾਂ ਤੇ ਗੱਡੀਆਂ ਪਾਰਕ ਕਰ ਕੇ ਸਾਰੀ ਥਾਂ ਮੱਲ ਲੈਂਦੇ ਹਨ ਅਤੇ ਅਸਥੀਆਂ ਪਾਉਣ ਵਾਲਿਆਂ ਕਾਰਾਂ ਪਾਰਕ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਇਸ ਸਬੰਧ ਵਿੱਚ ਸਬੂਤ ਦੇ ਤੌਰ ‘ਤੇ ਫੋਟੋ ਵੀ ਪੇਸ਼ ਕੀਤੇ ਗਏ। ਮਨਿਸਟਰ ਨੇ ਕਿਹਾ ਕਿ ਇਸ ਪਰੋਜੈਕਟ ਤੇ ਹੋਰ ਵਧੇਰੇ ਕੰਮ ਕਰਨ ਦੀ ਲੋੜ ਹੈ ਅਤੇ ਹੋ ਸਕਦਾ ਹੈ ਕਿ ਸਾਰੀਆਂ ਸਹੂਲਤਾਂ ਵਸਤੇ ਇਸ ਦੇ ਨੇੜੇ ਹੀ ਕੋਈ ਹੋਰ ਜਗ੍ਹਾ ਦੀ ਤਲਾਸ਼ ਕੀਤੀ ਜਾਵੇ। ਐਸੋਸੀਏਸ਼ਨ ਦਾ ਵਿਚਾਰ ਹੈ ਕਿ ਇਸ ਅਸਥਾਨ ਦਾ ਨਾਮ ਵੀ ਧਾਰਮਿਕ ਜਾਂ ਜਾਤੀ ਸੂਚਕ ਦੀ ਥਾਂ ‘ਤੇ ਕੈਨੇਡੀਅਨ ਕਲਚਰ ਅਨੁਸਾਰ ਹੋਵੇ। ਇਹ ਪ੍ਰੋਜੈਕਟ ਓਨਟਾਰੀਓ ਪਰੋਵਿੰਸਲ ਮਨਿਸਟਰੀ ਦੇ ਅਧੀਨ ਹੈ ਨਾ ਕਿ ਕੈਲੇਡਨ ਦੀ ਮਿਊਂਸਪੈਲਿਟੀ ਦੇ ਅਧੀਨ ਹੈ।
ਬਹੁਤੇ ਸੀਨੀਅਰਜ਼ ਅਕਤੂਬਰ ਮਹੀਨੇ ਵਿੱਚ ਇੰਡਿਆ ਚਲੇ ਜਾਂਦੇ ਹਨ ਇਸ ਲਈ ਇਸ ਸਾਲ ਦੀ ਆਖਰੀ ਜਨਰਲ ਬਾਡੀ ਮੀਟਿੰਗ 13 ਅਕਤੂਬਰ ਦਿਨ ਸ਼ੁੱਕਰਵਾਰ ਜਗਮੀਤ ਸਿੰਘ ਐਮ ਪੀ ਪੀ ਦੇ ਦਫਤਰ ਵਿੱਚ 10 ਵਜੇ ਹੋਵੇਗੀ। ਇਸ ਮੀਟਿੰਗ ਆਪਣੀ ਕਮਿਊਨਿਟੀ ਦੇ ਨਵੇਂ ਅਤੇ ਨੇੜੇ ਬਣੇ ਫਿਊਨਰਲ ਹੋਮ ਨਾਲ ਹੋਈ ਡੀਲ ਅਨੁਸਾਰ ਰਜਿਸਟਰੇਸ਼ਨ ਫਾਰਮ ਦਿਨ ਦੇ 1 ਵਜੇ ਮੀਟਿੰਗ ਤੋਂ ਤੁਰੰਤ ਬਾਦ ਭਰੇ ਜਾਣਗੇ। ਇਹ ਰਜਿਸਟਰੇਸ਼ਨ ਬਿੱਲਕੁੱਲ ਫਰੀ ਹੈ ਤੇ ਨਾਂ ਹੀ ਫਾਰਮ ਬਗੈਰਾ ਦਾ ਕੋਈ ਚਾਰਜ ਹੈ। ਰਜਿਸਟਰੇਸ਼ਨ ਕਰਵਾਉਣ ਦੇ ਚਾਹਵਾਨ ਵਿਅਕਤੀਆਂ ਨੂੰ ਬੇਨਤੀ ਹੈ ਕਿ ਉਹ 1 ਵਜੇ ਤੋਂ ਤੁਰੰਤ ਬਾਦ ਹੀ ਦਫਤਰ ਵਿੱਚ ਪਹੁੰਚਣ ਤਾ ਕਿ ਉਸ ਤੋਂ ਪਹਿਲਾਂ ਚੱਲ ਰਹੀ ਮੀਟਿੰਗ ਵਿੱਚ ਕੋਈ ਵਿਘਨ ਨਾ ਪਵੇ। ਚਾਹਵਾਨ ਸੱਜਣਾ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਦ ਵੀ ਐਸੋਸੀਏਸ਼ਨ ਨਾਲ ਸਬੰਧਤ ਆਪਣੇ ਨੇੜੇ ਦੇ ਕਿਸੇ ਕਲੱਬ ਦੇ ਅਹੁਦੇਦਾਰਾਂ ਨੂੰ ਮਿਲ ਕੇ ਇਹ ਫਾਰਮ ਭਰੇ ਜਾ ਸਕਦੇ ਹਨ। ਐਸੋਸੀਏਸ਼ਨ ਸਬੰਧੀ ਕਿਸੇ ਵੀ ਪਰਕਾਰ ਦੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਜੰਗੀਰ ਸਿੰਘ ਸੈਂਭੀ 416-409-0126, ਪ੍ਰੋ: ਨਿਰਮਲ ਸਿੰਘ ਧਾਰਨੀ 416-670-5874, ਬਲਵਿੰਦਰ ਬਰਾੜ 647-262-4026, ਕਰਤਾਰ ਸਿੰਘ ਚਾਹਲ 647-854-8746, ਨਿਰਮਲ ਸਿੰਘ ਸੰਧੂ 416-970-5153 ਜਾਂ ਹਰਦਿਆਲ ਸਿੰਘ ਸੰਧੁ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …