9.2 C
Toronto
Friday, April 24, 2026
spot_img
Homeਕੈਨੇਡਾਰੇਰੂ ਨਿਵਾਸੀਆਂ ਦੀ ਪਿਕਨਿਕ 24 ਜੁਲਾਈ ਨੂੰ

ਰੇਰੂ ਨਿਵਾਸੀਆਂ ਦੀ ਪਿਕਨਿਕ 24 ਜੁਲਾਈ ਨੂੰ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲਾਂ ਦੀ ਤਰ੍ਹਂਾਂ ਜਲੰਧਰ ਜ਼ਿਲੇ ਦੇ ਪ੍ਰਸਿੱਧ ਪਿੰਡ ਰੇਰੂ ਜੋ ਪਠਾਨਕੋਟ ਰੋਡ ਤੇ ਜਲੰਧਰ ਬਾਈਪਾਸ ਦੇ ਨੇੜੇ ਹੈ ਨਾਲ ਸਬੰਧਤ ਪਰੀਵਾਰਾਂ ਦੀ ਪਿਕਨਿਕ 24 ਜੁਲਾਈ ਦਿਨ ਐਤਵਾਰ ਨੂੰ ਹੋਵੇਗੀ। ਇਹ ਪਿਕਨਿਕ ਬਹੁਤ ਹੀ ਰਮਣੀਕ ਗਲੈਨ ਹਾਫੀ ਪਾਰਕ ਜੋ 19245 ਏਅਰਪੋਰਟ ਰੋਡ ਕੈਲਡਨ ਵਿੱਚ ਹੈ ਵਿੱਖੇ ਰੱਖੀ ਗਈ ਹੈ। ਰਵਿੰਦਰਜੀਤ ਬਸਰਾ ਦੁਆਰਾ ਭੇਜੀ ਜਾਣਕਾਰੀ ਅਨੁਸਾਰ ਇਸ ਵਿੱਚ ਸ਼ਾਮਲ ਹੋਣ ਲਈ ਪਿੰਡ ਰੇਰੂ ਤੇ ਇਲਾਕੇ ਨਾਲ ਸਬੰਧਤ ਪਰਿਵਾਰਾਂ ਨੂੰ ਖੁੱਲ੍ਹਾ ਸੱਦਾ ਹੈ।
ਪ੍ਰਬੰਧਕਾਂ ਅਨੁਸਾਰ ਇਸ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰ ਖੁੱਲ੍ਹੇ ਤੇ ਰਮਣੀਕ ਪਾਰਕ ਵਿੱਚ ਵੰਨ ਸੁਵੰਨੇ ਖਾਣਿਆਂ ਦਾ ਆਨੰਦ ਮਾਨਣ ਦੇ ਨਾਲ ਨਾਲ ਆਪਣੇ ਪਿੰਡ ਤੇ ਇਲਾਕੇ ਦੇ ਮਿੱਤਰਾਂ ਪਿਆਰਿਆਂ ਨੂੰ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਨਗੇ। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਰਵਿੰਦਰਜੀਤ ਬਸਰਾ ( 416-845-6232 ), ਜਸਕਰਨ ਬਸਰਾ (416-721-2860 ) ਜਾਂ ਕਮਲ ਢੀਂਡਸਾ ( 647-405-7755 ) ਨਾਲ ਸੰਪਰਕ ਕਰ ਸਕਦੇ ਹੋ।

RELATED ARTICLES
POPULAR POSTS