ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 28 ਮਈ ਸ਼ਨਿੱਚਰਵਾਰ ਨੂੰ ਵੱਡੀ ਪੱਧਰ ਉਤੇ ਤਾਸ਼ ਟੂਰਨਾਮੈਂਟ ਕਰਵਾਇਆ ਗਿਆ। ਵੱਡੀ ਗਿਣਤੀ ਵਿਚ ਦਰਸ਼ਕ ਅਤੇ ਖਿਡਾਰੀ ਹਾਜ਼ਰ ਹੋਏ। ਕਲੱਬਾਂ ਦੀਆਂ 41 ਟੀਮਾਂ ਨੇ ਭਾਗ ਲਿਆ। ਇਹ ਟੂਰਨਾਮੈਂਟ 12.00 ਵਜੇ ਦੁਪਹਿਰ ਤੋਂ ਸ਼ੁਰੂ ਹੋ ਕੇ 5.00 ਵਜੇ ਸ਼ਾਮ ਤੱਕ ਚੱਲਦਾ ਰਿਹਾ। ਐਂਟਰੀਆਂ ਅਤੇ ਮੁਕਾਬਲਿਆਂ ਦੀ ਜ਼ਿੰਮੇਵਾਰੀ ਰਾਮ ਪ੍ਰਕਾਸ਼ ਪਾਲ ਅਤੇ ਤਰਲੋਕ ਸਿੰਘ ਪੱਡਾ ਉਪ ਪ੍ਰਧਾਨ ਨੇ ਬਾਖੂਬੀ ਨਿਭਾਈ। ਸਵੀਪ ਦੇ ਮੁਕਾਬਲਿਆਂ ਵਿਚੋਂ ਪਹਿਲੇ ਨੰਬਰ ਉਤੇ ਮੱਖਣ ਸਿੰਘ ਤੇ ਬਲਦੇਵ ਸਿੰਘ ਦੀ ਟੀਮ ਅਤੇ ਦੂਸਰੇ ਨੰਬਰ ਉਤੇ ਤੇਜਾ ਸਿੰਘ ਤੇ ਰਵਿੰਦਰ ਸਿੰਘ ਦੀ ਟੀਮ ਅਤੇ ਤੀਜੇ ਨੰਬਰ ਉਤੇ ਚਰਨਜੀਤ ਸਿੰਘ ਤੇ ਜਸਵਿੰਦਰ ਸਿੰਘ ਗਿੱਲ ਦੀ ਟੀਮ ਆਈ। ਦੋ ਸਰੀ ਵਿਚ ਪਹਿਲੇ ਨੰਬਰ ‘ਤੇ ਅਮਰ ਸਿੰਘ ਤੇ ਲਹਿੰਬਰ ਸਿੰਘ ਧਾਮੀ, ਦੂਸਰੇ ਨੰਬਰ ‘ਤੇ ਝਲਮਣ ਸਿੰਘ ਤੇ ਬਲਵੰਤ ਸਿੰਘ ਦੀ ਟੀਮ ਆਈ। ਅੰਤ ਸਿੰਘ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ ਨੇ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਖਾਣ ਪੀਣ ਦਾ ਬਹੁਤ ਖੁੱਲ੍ਹਾ ਲੰਗਰ ਲਾਇਆ ਗਿਆ, ਜਿਸ ਦਾ ਪ੍ਰਬੰਧ ਮੱਖਣ ਸਿੰਘ ਕੈਲੇ, ਮੇਜਰ ਸਿੰਘ ਸਾਂਧਰਾ, ਅਜੈਬ ਸਿੰਘ ਪੰਨੂ, ਅਵਤਾਰ ਸਿੰਘ ਨੇ ਕੀਤਾ। ਫੋਟੋਗਰਾਫੀ ਸੁਖਦੇਵ ਸਿੰਘ ਗਿੱਲ ਨੇ ਕੀਤੀ। ਹੋਰ ਜਾਣਕਾਰੀ ਲਈ ਫੋਨ ਨੰ: 647-242-6008, 416-999-7478 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …