ਲੰਡਨ : ਬਰਤਾਨੀਆ ‘ਚ ਭਾਰਤੀ ਮੂਲ ਦੇ 16 ਸਾਲਾ ਲੜਕੇ ਨੇ ਛਾਤੀਆਂ ਦੇ ਕੈਂਸਰ ਦੇ ਸਭ ਤੋਂ ਖਤਰਨਾਕ ਰੂਪ ਦੇ ਇਲਾਜ ਦਾ ਤਰੀਕਾ ਖੋਜਣ ਦਾ ਦਾਅਵਾ ਕੀਤਾ ਹੈ। ਛਾਤੀ ਕੈਂਸਰ ਦੇ ਇਸ ਰੂਪ ‘ਤੇ ਦਵਾਈਆਾ ਦਾ ਕੋਈ ਅਸਰ ਨਹੀਂ ਹੁੰਦਾ।
ਆਪਣੇ ਮਾਤਾ-ਪਿਤਾ ਨਾਲ ਭਾਰਤ ਤੋਂ ਆ ਕੇ ਬਰਤਾਨੀਆ ਵਿਚ ਵਸਣ ਵਾਲੇ ਕਰਤੀਨ ਨਿਤਿਆਨੰਦਮ ਨੇ ਉਮੀਦ ਜਤਾਈ ਹੈ ਕਿ ਉਸ ਨੇ ‘ਟ੍ਰਿਪਲ ਨੇਗੇਟਿਵ ਛਾਤੀ ਕੈਂਸਰ’ ਨੂੰ ਉਸ ਸਟੇਜ ਵਿਚ ਪਹੁੰਚਾਉਣ ਦਾ ਤਰੀਕਾ ਖੋਜ ਲਿਆ ਹੈ, ਜਿੱਥੇ ਪਹੁੰਚ ਕੇ ਉਸ ‘ਤੇ ਦਵਾਈਆਂ ਦਾ ਅਸਰ ਹੋ ਸਕੇ ਅਤੇ ਫਿਰ ਉਸ ਦਾ ਇਲਾਜ ਕੀਤਾ ਜਾ ਸਕੇ। ਛਾਤੀ ਕੈਂਸਰ ਦੇ ਕਈ ਰੂਪਾਂ ਦਾ ਦਵਾਈਆਂ ਨਾਲ ਪ੍ਰਭਾਵੀ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ ਪਰ ਟ੍ਰਿਪਲ ਨੈਗੇਟਿਵ ਛਾਤੀ ਕੈਂਸਰ ਦਾ ਇਲਾਜ ਸਿਰਫ਼ ਸਰਜਰੀ, ਰੈਡੀਏਸ਼ਨ ਅਤੇ ਕੀਮੋਥੈਰਪੀ ਆਦਿ ਰਾਹੀਂ ਹੀ ਕੀਤਾ ਜਾਦਾ ਹੈ, ਜਿਸ ਨਾਲ ਮਰੀਜ਼ ਦੇ ਜ਼ਿੰਦਾ ਬਚਣ ਦੀ ਸੰਭਾਵਨਾ ਘੱਟ ਰਹਿੰਦੀ ਹੈ। ਇਸ ਥੈਰੇਪੀ ਕਾਰਨ ਕਰਤੀਨ ਨੂੰ ਯੂ. ਕੇ. ਦੇ ਨੌਜਵਾਨ ਵਿਗਿਆਨੀਆਾ ਨੂੰ ਉਤਸ਼ਾਹਤ ਕਰਨ ਵਾਲੇ ਪ੍ਰੋਗਰਾਮ ‘ਦਿ ਬਿਗ ਬੈਂਗ’ ਮੇਲੇ ਦੇ ਫਾਈਨਲ ਲਈ ਛੋਟੀ ਸੂਚੀ ‘ਚ ਸ਼ਾਮਿਲ ਕੀਤਾ ਗਿਆ ਹੈ। ਪਿਛਲੇ ਸਾਲ ਕਰਤੀਨ ਨੇ ਅਲਜ਼ਾਈਮਰ ਬਿਮਾਰੀ ਨੂੰ ਮੁੱਢਲੀ ਸਟੇਜ ‘ਚ ਪਛਾਣਨ ਵਾਲਾ ਟੈਸਟ ਤਿਆਰ ਕਰਕੇ ਗੂਗਲ ਸਾਇੰਸ ਮੁਕਾਬਲਾ ਜਿੱਤਿਆ ਸੀ।
Check Also
ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ
ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …