Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਦੰਦਾਂ ਦੀ ਸਿਹਤ ਸੰਭਾਲ ਲਈ ਸੈਮੀਨਾਰ 22 ਜੁਲਾਈ ਨੂੰ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਦੰਦਾਂ ਦੀ ਸਿਹਤ ਸੰਭਾਲ ਲਈ ਸੈਮੀਨਾਰ 22 ਜੁਲਾਈ ਨੂੰ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਦੰਦਾਂ ਦੀ ਸਿਹਤ ਸੰਭਾਲ ਲਈ ਸੈਮੀਨਾਰ 22 ਜੁਲਾਈ ਨੂੰ ਰਿਵਰਸਟੋਨ ਕਮਿਊਨਿਟੀ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਸੀਨੀਅਰਜ਼ ਦੀ ਸਰੀਰਕ ਅਰੋਗਤਾ ਤੇ ਚੰਗੀ ਸਿਹਤ ਨੂੰ ਪ੍ਰਮੁੱਖ ਰੱਖਦਿਆਂ ਬਰੈਂਪਟਨ ਦੀਆਂ ਸਰਗਰਮ ਸੀਨੀਅਰਜ਼ ਕਲੱਬਜ਼ ਦੇ ਸਹਿਯੋਗ ਜਿੱਥੇ, ਲੜੀਵਾਰ ਵੱਖ-ਵੱਖ ਪਾਰਕਾਂ ਵਿਚ ਯੋਗਾ ਦੀਆਂ ਕਲਾਸਾਂ ਆਯੋਜਿਤ ਕੀਤੇ ਜਾਣ ਦੀ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ, ਉਥੇ ਸੀਨੀਅਰਜ਼ ਵਿਚ ਮਾਨਸਿਕ ਤਣਾਅ ਤੇ ਬੇਲੋੜੀ ਫਿਕਰਮੰਦੀ ਤੋਂ ਛੁਟਕਾਰਾ ਪਾਉਣ ਲਈ ਮਨੋਵਿਗਿਆਨੀ ਡਾਕਟਰ ਤੇ ਵਿਸ਼ੇ ਦੇ ਮਾਹਿਰ ਸਮਾਜਿਕ ਵਿਦਵਾਨਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਜਾਨ ਲੇਵਾ ਪਰ ਬੇਲੋੜੇ ਵਹਿਮਾਂ ਤੇ ਫਿਕਰ ਤੋਂ ਮੁਕਤ ਹੋਣ ਲਈ ਸਮਾਜਿਕ ਖੇਤਰ ਵਿਚ ਵਿਚਰ ਰਹੇ ਉਚਕੋਟੀ ਦੇ ਸੂਝਵਾਨ ਵਿਦਵਾਨ ਤੇ ਐਮ.ਡੀ. ਡਾਕਟਰ ਵਲੋਂ ਲੈਕਚਰ ਕਰਵਾਉਣ ਦੇ ਲਗਾਤਾਰ ਸੈਮੀਨਾਰ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਲਾਹੇਵੰਦ ਸੈਮੀਨਾਰ ਪਿਛਲੇ ਦਿਨੀਂ ਕੈਸੀ ਕੈਬਲ ਕਮਿਊਨਿਟੀ ਸੈਂਟਰ ਬਰੈਂਪਟਨ ਵਿਚ ਵੀ ਕੀਤਾ ਗਿਆ। ਇਸ ਵਿਚ ਸੈਂਕੜੇ ਸੀਨੀਅਰਜ਼ ਦੀ ਹਾਜ਼ਰੀ ਵਿਚ ਧਾਰਮਿਕ ਖੇਤਰ ਦੇ ਵਿਦਵਾਨ ਭਾਈ ਗੁਲਜ਼ਾਰ ਸਿੰਘ ਵਲੋਂ ਮਾਨਸਿਕ ਤੰਦਰੁਸਤੀ ਬਰਕਰਾਰ ਰੱਖਣ ਲਈ ਦਿੱਤੇ ਗਏ ਲੈਕਚਰ ਨੂੰ ਹਾਜ਼ਰ ਸੀਨੀਅਰਜ਼ ਨੇ ਮਨ ਲਗਾ ਕੇ ਸੁਣਿਆ ਤੇ ਉਹਨਾਂ ਵਲੋਂ ਪੇਸ਼ ਸਮੱਸਿਆਵਾਂ ਦੇ ਸੁਝਾਏ ਗਏ ਹਲ ਹਰ ਇਕ ‘ਤੇ ਸਦੀਵੀ ਪ੍ਰਭਾਵ ਪਾ ਗਏ। ਇਸ ਤੋਂ ਪਿੱਛੋਂ ਬਲਦੇਵ ਸਿੰਘ ਮੁਟਾ ਵਲੋਂ ਵੀ ਮਾਨਸਿਕ ਸਮੱਸਿਆਵਾਂ ਤੇ ਉਹਨਾਂ ਦੇ ਤਰਕ ਪੂਰਨ ਹੱਲ ਬਾਰੇ ਆਪਣੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ। ਇਸ ਤਰ੍ਹਾਂ ਇਨ੍ਹਾਂ ਲੜੀਵਾਰ ਸੈਮੀਨਾਰਾਂ ਤੇ ਸਮਾਗਮਾਂ ਤੇ ਯੋਗਾ ਦੀਆਂ ਕਲਾਸਾਂ ਨੂੰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਲਗਾਤਾਰ ਆਯੋਜਿਤ ਕੀਤਾ ਜਾ ਰਿਹਾ ਹੈ।
ਸੈਮੀਨਾਰਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਣ ਲਈ, ਮਿਤੀ 13 ਜੁਲਾਈ ਵੀਰਵਾਰ ਨੂੰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੀ ਜਨਰਲ ਬਾਡੀ ਦੀ ਮੀਟਿੰਗ 50 ਸਨੀ ਮੀਡੋਜ਼ ਬਾਲੀਵੁਡ ਦੇ ਕਮਰਾ ਨੰਬਰ 109 ਵਿਚ ਹੋਈ। ਇਸ ਵਿਚ ਬਰੈਂਪਟਨ ਦੀਆਂ ਵੱਖ ਵੱਖ ਕਲੱਬਜ਼ ਦੇ ਪ੍ਰਧਾਨ ਤੇ ਅਹੁਦੇਦਾਰ ਸ਼ਾਮਲ ਹੋਏ। ਮੁੱਖ ਏਜੰਡਾ ਮਲਟੀਕਲਚਰਲ ਫੈਸਟੀਵਲ ਜੋ 19 ਅਗਸਤ ਸ਼ਨਿੱਚਰਵਾਰ ਨੂੰ ਜੋ ਸੇਵ ਮੈਕਸ ਸ਼ੋਕਰ ਸੈਂਟਰ ਬਰੈਂਪਟਨ ਵਿਚ ਹੋਣ ਜਾ ਰਿਹਾ ਹੈ, ਬਾਰੇ ਆਏ ਵੱਖ-ਵੱਚ ਸੁਝਾਏ ਨੁਕਤਿਆਂ ‘ਤੇ ਵਿਚਾਰ ਕਰਨਾ ਸੀ। ਵੱਡੀ ਗਿਣਤੀ ਵਿਚ ਸੀਨੀਅਰਜ਼ ਨੇ ਇਸ ਵਿਚਾਰ ਚਰਚਾ ਵਿਚ ਹਿੱਸਾ ਲਿਆ ਤੇ ਸੀਨੀਅਰਜ਼ ਦੇ ਇਸ ਵੱਡੇ ਮੇਲੇ ਨੂੰ ਹਾਜ਼ਰੀ ਤੇ ਪ੍ਰਬੰਧ ਪੱਖੋਂ ਕਾਮਯਾਬ ਕਰਨ ਲਈ ਵਡਮੁੱਲੇ ਸੁਝਾਅ ਦਿੱਤੇ। ਇਸ ਤੋਂ ਇਲਾਵਾ 22 ਜੁਲਾਈ ਨੂੰ ਰਿਵਰਸਟੋਨ ਕਮਿਊਨਿਟੀ ਸੈਂਟਰ ਵਿਚ ਦੰਦਾਂ ਦੀ ਸਿਹਤ ਸੰਭਾਲ ਲਈ 22 ਜੁਲਾਈ ਦਿਨ ਸ਼ਨਿਚਰਵਾਰ ਨੂੰ 11 ਤੋਂ 2 ਵਜੇ ਤੱਕ ਇਕ ਸੈਮੀਨਾਰ ਰਿਵਰਸਟੋਨ ਕਮਿਉਨਿਟੀ ਸੈਂਟਰ ਵਿਖੇ ਰੱਖਿਆ ਗਿਆ ਹੈ।
ਇਸ ਸੈਮੀਨਾਰ ਵਿਚ ਸਕੂਲ ਟਰੱਸਟੀ ਰਹਿ ਚੁੱਕੇ, ਤੇ ਦੰਦਾਂ ਦੀ ਸਿਹਤ ਸੰਭਾਲ ਬਾਰੇ ਜੀਟੀਏ ਵਿਚ ਜਾਣੀ ਜਾਂਦੀ ਸ਼ਖਸੀਅਤ ਮੈਡਮ ਬਲਬੀਰ ਸੋਹੀ, ਡੈਂਟਿਸਟ ਅਸ਼ਵਿਨੀ ਜਪਰੀ ਤੇ ਟੋਰਾਂਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਗੌਰਵ ਮਹਿਤਾ ਭਾਗ ਲੈਣਗੇ ਤੇ ਸੀਨੀਅਰਜ਼ ਨੂੰ ਦੰਦਾਂ ਬਾਰੇ ਬੇਹੱਦ ਕੀਮਤੀ ਜਾਣਕਾਰੀ ਦਿੰਦਿਆਂ ਉਹਨਾਂ ਦੀ ਸੰਭਾਲ ਬਾਰੇ ਸੁਚੇਤ ਕਰਨਗੇ। ਇਸ ਲਈ ਬਰੈਂਪਟਨ ਵਿਹ ਸੀਨੀਅਰਜ਼ ਲਈ ਕੰਮ ਕਰ ਰਹੇ ਸਾਰੇ ਕਲੱਬਜ਼ ਦੇ ਮੈਂਬਰ ਇਸ ਲਾਹੇਵੰਦ ਸੈਮੀਨਾਰ ਵਿਚ ਜ਼ਰੂਰ ਪਹੁੰਚਣ ਤੇ ਵਡਮੁੱਲੀ ਜਾਣਕਾਰੀ ਪ੍ਰਾਪਤ ਕਰਨ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …