13 C
Toronto
Thursday, October 16, 2025
spot_img
Homeਕੈਨੇਡਾਰੂਬੀ ਸਹੋਤਾ ਨੇ ਯੂਥ ਡਾਜਬਾਲ ਟੂਰਨਾਮੈਂਟ ਕਰਵਾਇਆ

ਰੂਬੀ ਸਹੋਤਾ ਨੇ ਯੂਥ ਡਾਜਬਾਲ ਟੂਰਨਾਮੈਂਟ ਕਰਵਾਇਆ

ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਲਿਬਰਲ ਸੰਸਦ ਮੈਂਬਰ ਰੂਬੀ ਸਹੋਤਾ ਨੇ ਬਰੈਂਪਟਨ ਸਾਕਰ ਸੈਂਟਰ ਵਿਚ ਵੀਕਐਂਡ ‘ਤੇ ਯੂਥ ਡਾਜਬਾਲ ਟੂਰਨਾਮੈਂਟ ਕਰਵਾਇਆ। ਟੂਰਨਾਮੈਂਟ ਨੇ ਨੌਜਵਾਨ ਅਤੇ ਸਾਡੇ ਭਾਈਚਾਰੇ ਦੇ ਨੇਤਾਵਾਂ ਅਤੇ ਸੰਕਟਕਾਲੀਨ ਸੇਵਾਵਾਂ ਦੇ ਵਿਚਾਲੇ ਸਾਕਾਰਾਤਮਕ ਗੱਲਬਾਤ ਦਾ ਮੌਕਾ ਬਣਾਇਆ। ਨੌਜਵਾਨਾਂ ਨੂੰ ਸਵਾਲ ਪੁੱਛਣ, ਮਾਰਗ ਦਰਸ਼ਨ ਦੀ ਭਾਲ ਕਰਨ ਅਤੇ ਮਿੱਤਰਤਾਪੂਰਨ ਡਾਜਬਾਲ ਦੀਆਂ ਕੁਝ ਖੇਡਾਂ ਖੇਡਣ ਦਾ ਮੌਕਾ ਮਿਲਿਆ।
ਟੂਰਨਾਮੈਂਟ ‘ਚ ਚੰਗੀ ਤਰ੍ਹਾਂ ਨਾਲ ਸਾਰੇ ਉਮਰ ਦੇ ਬਰੈਂਪਟਨ ਨੌਜਵਾਨਾਂ ਦੇ ਨਾਲ-ਨਾਲ ਐਮ.ਪੀ. ਸਹੋਤਾ ਦੇ ਬਰੈਂਪਟਨ ਨਾਰਥ ਯੂਥ ਕੌਂਸਲ, ਬਰੈਂਪਟਨ ਫਾਇਰ ਅਤੇ ਸੰਕਟਕਾਲੀਨ ਸੇਵਾ ਕਰਮੀਆਂ, ਭਾਈਚਾਰੇ ਦੇ ਮੈਂਬਰਾਂ ਅਤੇ ਹੋਰ ਐਮ.ਪੀ. ਅਤੇ ਐਮ.ਪੀ.ਪੀ. ਦਫ਼ਤਰਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਸੰਸਦ ਮੈਂਬਰ ਸਹੋਤਾ ਨੇ ਕਿਹਾ ਕਿ ਮੈਨੂੰ ਅੱਜ ਵੱਡੀ ਗਿਣਤੀ ਵਿਚ ਸਾਹਮਣੇ ਆਏ ਨੌਜਵਾਨਾਂ ਨੂੰ ਦੇਖ ਕੇ ਕਾਫ਼ੀ ਚੰਗਾ ਲੱਗ ਰਿਹਾ ਹੈ। ਡਾਜਬਾਲ ‘ਚ ਸਾਰਿਆਂ ਨੇ ਖੁੱਲ੍ਹ ਕੇ ਹਿੱਸਾ ਲਿਆ ਹੈ। ਅੱਜ ਅਸੀਂ ਸਾਰਿਆਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਕਰ ਰਹੇ ਹਾਂ। ਨੌਜਵਾਨ ਮੁੱਦਿਆਂ ਅਤੇ ਬਰੈਂਪਟਨ ਦੇ ਭਵਿੱਖ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਮੌਕਿਆਂ ਨਾਲ ਇਸ ਤੱਥ ਨੂੰ ਹੋਰ ਬਲ ਮਿਲਦਾ ਹੈ ਕਿ ਸਾਡੇ ਨੌਜਵਾਨ ਮਾਮਲਿਆਂ ਅਤੇ ਸਾਨੂੰ ਆਪਣੇ ਭਾਈਚਾਰੇ ਦੇ ਸਾਰੇ ਮੈਂਬਰਾਂ ਦੇ ਨਾਲ ਸਾਕਾਰਾਤਮਕ ਸਬੰਧ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਟੂਰਨਾਮੈਂਟ ਦਾ ਅੰਤਮ ਡਾਜਬਾਲ ਗੇਮ ਬਰੈਂਪਟਨ ਫਾਇਰ ਅਤੇ ਸੰਕਟਕਾਲੀਨ ਸੇਵਾ ਕਰਮੀਆਂ ਦੇ ਵਿਚਾਲੇ ਬੈਸਟ ਆਫ ਥ੍ਰੀ ਦੇ ਆਧਾਰ ‘ਤੇ ਸਰਵਸ੍ਰੇਸ਼ਠ ਅਤੇ ਨੌਜਵਾਨ ਬਰੈਂਪਟਨ ਪੇਸ਼ੇਵਰਾਂ ਨੇ ਮੁਕਾਬਲਾ ਕੀਤਾ। ਟੂਰਨਾਮੈਂਟ ਦਾ ਜੇਤੂ ਤੀਜੀ ਗੇਮ ਵਿਚ ਤੈਅ ਹੋਇਆ, ਜਿਥੇ ਸਖ਼ਤ ਮਿਹਨਤ ਵਾਲੇ ਖੇਡ ਤੋਂ ਬਾਅਦ ਬਰੈਂਪਟਨ ਫਾਇਰ ਅਤੇ ਸੰਕਟਕਾਲੀਨ ਸੇਵਾ ਕਰਮੀਆਂ ਨੇ ਜੇਤੂ ਪ੍ਰਦਰਸ਼ਨ ਕੀਤਾ ਸੀ।ઠ

 

RELATED ARTICLES

ਗ਼ਜ਼ਲ

POPULAR POSTS