ਰੈਕਸਡੇਲ : ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਈਟੋਬੀਕੋਕ ਦੁਆਰਾ ‘ਮਦਰਜ਼ ਡੇ’ ਬੜੀ ਧੂਮਧਾਮ ਨਾਲ ਮਨਾਇਆ ਅਤੇ ਸਰਦਾਰ ਸੁਖਜੀਤ ਸਿੰਘ ਢਿੱਲੋਂ ਨੇਂ ਪੰਜਾਬ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਦੀ ਖੁਸ਼ੀ ਵਿੱਚ ਬਹੁਤ ਵੱਡੀ ਪਾਰਟੀ ਕੀਤੀ ਅਤੇ ਜਿੱਤ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ। ਮੀਟਿੰਗ ਦੇ ਸ਼ੁਰੂ ਵਿੱਚ ਸਰਦਾਰ ਸੁਲੱਖਣ ਸਿੰਘ ਅਟਵਾਲ ਨੇ ਆਏ ਪਤਵੰਤੇ ਸੱਜਣਾਂ ਤੇ ਲੀਡਰਾਂ ਦਾ ਧੰਨਵਾਦ ਕੀਤਾ ਅਤੇ ਈਟੋਬੀਕੋਕ ਵਾਰਡ ਨੂੰ 1 ਤੋਂ ਸਕੂਲ ਟਰਸੱਟੀ ਅਵਤਾਰ ਸਿੰਘ ਮਿਨਹਾਸ ਨੇ ਸਭ ਨੂੰ ਮਦਰਜ਼ ਡੇ ਦੀਆਂ ਵਧਾਈਆਂ ਦਿੱਤੀਆਂ। ਇਸ ਸਪੈਸ਼ਲ ਦਿਨ ਸਬੰਧੀ ਅਤੇ ਸਕੂਲ ਪ੍ਰਣਾਲੀ ਨਾਲ ਸਬੰਧਿਤ ਭਰਪੂਰ ਜਾਣਕਾਰੀ ਦਿੱਤੀ ਗਈ। ਉਹਨਾਂ ਦੁਆਰਾ ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਈਟੋਬੀਕੋਕ ਦਾ ਮਦਰਜ਼ ਡੇ ਤੇ ਅਤੇ ਸਰਦਾਰ ਸੁਖਜੀਤ ਸਿੰਘ ਢਿੱਲੋਂ ਦੁਆਰਾ ਪੰਜਾਬ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਦੀ ਖੁਸ਼ੀ ਵਿੱਚ ਦਿੱਤੀ ਪਾਰਟੀ ਦੇ ਸੱਦੇ ਤੇ ਸ਼ੁਕਰੀਆ ਅਦਾ ਕੀਤਾ ਗਿਆ। ਉਹਨਾਂ ਹਰ ਵਰਗ ਦੇ ਲੋਕਾਂ ਨੂੰ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੱਤਾ। ਉਪਰੰਤ, ਪ੍ਰਸਿੱਧ ਲੀਡਰ ਸੁਲੱਖਣ ਸਿੰਘ ਹੁੰਦਲ ਹੋਰਾਂ ਨੇ ਵੀ ਕੈਨੇਡਾ ਦੇ ਅਸੂਲਾਂ ਨੂੰ ਅਪਣਾਉਣ ‘ੇਤੇ ਜ਼ੋਰ ਦਿੱਤਾ। ਡਰੈੱਸ ਅੱਪ ਹੋਣਾ, ਰੋਡ ਕਰਾਸਿੰਗ ਕਿਵੇਂ ਕਰਨੀ ਤੇ ਕਈ ਹੋਰ ਮਸਲਿਆਂ ‘ਤੇ ਚਾਨਣਾ ਪਾਇਆ। ਪ੍ਰਧਾਨ ਸੁਲੱਖਣ ਸਿੰਘ ਅਟਵਾਲ ਦੀ ਅਗਵਾਈ ਅਧੀਨ, ਏਸ਼ੀਅਨ ਹੰਬਰਵੁੱਡ ਸੀਨੀਅਰਜ਼ ਕਲੱਬ ਦੇ ਦੁਸਰੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ, ਜਿਹਨਾਂ ਵਿੱਚ ਮੀਤ ਪ੍ਰਧਾਨ ਅਜੀਤ ਸਿੰਘ ਬੈਂਸ, ਸੈਕਟਰੀ ਪ੍ਰੇਮ ਸ਼ਰਮਾਂ, ਖਜਾਨਚੀ ਕੇਵਲ ਸਿੰਘ ਢਿੱਲੋਂ, ਚੇਅਰਮੈਨ ਸਰਵਣ ਸਿੰਘ ਗਾਖਲ, ਡਾਇਰੈਕਟਰਜ਼ ਕੇਵਲ ਸਿੰਘ ਅਤੇ ਗੱਜਣ ਸਿੰਘ, ਸਲਾਹਕਾਰ ਮੱਖਣ ਸਿੰਘ, ਗੁਰਨਾਲ ਸਿੰਘ ਨਿੱਝਰ, ਕੇਵਲ ਸਿੰਘ, ਮਹਿੰਦਰ ਸਿੰਘ ਬਸਰਾ, ਭਜਨ ਸਿੰਘ ਸਿੱਧੂ, ਗੁਰਦਿਆਲ ਸਿੰਘ ਕੰਗ, ਸਰਪੰਚ ਕੇਵਲ ਸਿੰਘ, ਸਰਦਾਰ ਪੱਡਾ ਜੀ, ਬਲਕਾਰ ਸਿੰਘ ਅਤੇ, ਮਦਨ ਮਹੇ, ਸ਼ਾਮਿਲ ਸਨ। ਪ੍ਰੋਗਰਾਮ ਦੀ ਸਮਾਪਤੀ ਵਿੱਚ ਏਸ਼ੀਅਨ ਹੰਬਰਵੁੱਡ ਸੀਨੀਅਰ ਕਲੱਬ ਈਟੋਬੀਕੋਕ ਦੇ ਪ੍ਰਧਾਨ ਸੁਲੱਖਣ ਸਿੰਘ ਅਟਵਾਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਪ੍ਰਣ ਕੀਤਾ ਕਿ ਇਹੋ ਜਿਹੇ ਹੋਰ ਪ੍ਰੋਗਰਾਮ ਵੀ ਉਲੀਕੇ ਜਾਂਦੇ ਰਹਿਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …