Breaking News
Home / ਕੈਨੇਡਾ / ਪੀਲ ਪੁਲਿਸ ਨੇ ਇਕ ਸਾਊਥ ਏਸ਼ੀਅਨ ਅਧਿਕਾਰੀ ਦੇ ਮਾਮਲੇ ‘ਚ ਨਸਲਵਾਦ ਦੀ ਭਾਵਨਾ ਨਾਲ ਕੰਮ ਕੀਤਾ

ਪੀਲ ਪੁਲਿਸ ਨੇ ਇਕ ਸਾਊਥ ਏਸ਼ੀਅਨ ਅਧਿਕਾਰੀ ਦੇ ਮਾਮਲੇ ‘ਚ ਨਸਲਵਾਦ ਦੀ ਭਾਵਨਾ ਨਾਲ ਕੰਮ ਕੀਤਾ

ਬਰੈਂਪਟਨ/ ਬਿਊਰੋ ਨਿਊਜ਼ : ਪੀਲ ਪੁਲਿਸ ਨੇ ਇਕ ਸਾਊਥ ਏਸ਼ੀਅਨ ਕੈਨੇਡੀਅਨ ਅਧਿਕਾਰੀ ਦੇ ਖ਼ਿਲਾਫ਼ ਨਸਲ ਦੇ ਆਧਾਰ ‘ਤੇ ਉਸ ਸਮੇਂ ਵਿਤਕਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਉਸ ਨੂੰ ਸੀਨੀਅਰ ਰੈਂਕ ‘ਤੇ ਪ੍ਰਮੋਸ਼ਨ ਦੇਣ ਦੇ ਮੌਕੇ ਤੋਂ ਵਾਂਝੇ ਕਰ ਦਿੱਤਾ ਗਿਆ। ਇਹ ਫ਼ੈਸਲਾ ਹਿਊਮਨ ਰਾਈਟਸ ਟ੍ਰਿਬਿਊਨਲ ਆਫ਼ ਓਨਟਾਰੀਓ ਨੇ ਦਿੱਤਾ ਹੈ। ਫ਼ੈਸਲੇ ਅਨੁਸਾਰ ਪੀਲ ਪੁਲਿਸ ਪੀਲ ਵਿਚ ਵੱਡੀ ਸਾਊਥ ਏਸ਼ੀਅਨ ਆਬਾਦੀ ‘ਚ ਕੰਮ ਕਰਨ ਨੂੰ ਲੈ ਕੇ ਉਨ੍ਹਾਂ ਦੇ ਕੰਮ ਨੂੰ ਘੱਟ ਕਰਕੇ ਦੇਖਿਆ ਗਿਆ ਕਿਉਂਕਿ ਉਹ ਵੀ ਉਥੋਂ ਦੇ ਭਾਈਚਾਰੇ ਨਾਲ ਜੁੜੇ ਹੋਏ ਸਨ। ਸਟਾਫ਼ ਸਾਰਜੈਂਟ ਬਲਜੀਤ ਸੰਧੂ, ਪੀਲ ਪੁਲਿਸ ਵਿਚ 28 ਸਾਲ ਦੀ ਨੌਕਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ 2013 ਵਿਚ ਇੰਸਪੈਕਟਰ ਵਜੋਂ ਤਰੱਕੀ ਮੰਗੀ ਸੀ।ਫਰਵਰੀ 2013 ‘ਚ ਤਰੱਕੀ ਨਾ ਲੈ ਸਕਣ ਵਿਚ ਬਿਨੇਕਾਰ ਦੀ ਨਸਲ, ਜਾਤੀਅਤਾ, ਮੂਲ ਸਥਾਨ ਅਤੇ ਨਸਲੀ ਪਛਾਣ ਮੁੱਖ ਕਾਰਕ ਸਨ ਅਤੇ ਅਜਿਹੇ ਵਿਚ ਉਸ ਦੀ ਤਰੱਕੀ ਨਹੀਂ ਹੋਣ ਦਿੱਤੀ ਗਈ। ਹਿਊਮਨ ਰਾਈਟਸ ਟ੍ਰਿਬਿਊਨਲ ਆਫ਼ ਓਨਟਾਰੀਓ ਦੇ ਟ੍ਰਿਬਿਊਨਲ ਐਡਜਿਊਡੀਸ਼ੀਏਟਰ ਬੂਸ ਬੈਸਟ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਮੈਂ ਇਹ ਦੇਖਿਆ ਕਿ ਬਿਨੇਕਾਰ ਨੂੰ ਨਸਲੀ ਪਛਾਣ ਵੱਖਰੀ ਹੋਣ ਕਾਰਨ ਹੀ ਵਿਤਕਰੇ ਦਾ ਸ਼ਿਕਾਰ ਬਣਾਇਆ ਗਿਆ ਹੈ। ਟ੍ਰਿਬਿਊਨਲ ਦੇ ਫ਼ੈਸਲੇ ਵਿਚ ਸੰਧੂ ਦੇ ਕਈ ਸ਼ਾਨਦਾਰ ਕੰਮਾਂ ਅਤੇ ਕਈ ਤਰ੍ਹਾਂ ਦੇ ਮਾਮਲਿਆਂ ਨੂੰ ਸੁਲਝਾਉਣ ਦੇ ਲਈ ਮਿਲੇ ਐਵਾਰਡਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਕਤਲ ਦੇ ਮਾਮਲਿਆਂ ਤੋਂ ਲੈ ਕੇ ਡਰੱਗ ਤਸਕਰੀ ਤੱਕ ਦੇ ਮਾਮਲਿਆਂ ਨੂੰ ਹੱਲ ਕੀਤਾ ਗਿਆ ਹੈ। ਸਾਲ 2011 ਵਿਚ ਇਕ ਅਖ਼ਬਾਰ ਵਿਚ ਛਪੇ ਕਾਲਮ ਅਨੁਸਾਰ ਉਹ ਤਿੰਨ ਸਭ ਤੋਂ ਪ੍ਰਭਾਵਸ਼ਾਲੀ ਸਾਊਥ ਏਸ਼ੀਅਨ ਕੈਨੇਡੀਅਨਾਂ ਵਿਚੋਂ ਇਕ ਹਨ, ਜੋ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚ ਸਰਗਰਮ ਹਨ। ਉਨ੍ਹਾਂ ਦੇ ਨਾਲ ਉਸ ਸੂਚੀ ‘ਚ ਵਰਤਮਾਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੀ ਸ਼ਾਮਲ ਹਨ।ਪਰ ਜਦੋਂ ਸੰਧੂ ਨੇ ਫ਼ੋਰਸ ਵਿਚ ਸੀਨੀਅਰ ਅਹੁਦੇ ਪਾਉਣ ਦਾ ਯਤਨ ਕੀਤਾ ਤਾਂ 33 ਵਿਚੋਂ ਇਕ ਜਾਂ ਦੋ ਅਧਿਕਾਰੀ ਹੀ ਅਜਿਹੇ ਸਨ, ਜਿਨ੍ਹਾਂ ਨੂੰ ਤਰੱਕੀ ਹਾਸਲ ਕਰਨ ਲਈ ਮੌਕੇ ਤੋਂ ਵਾਂਝੇ ਕਰ ਦਿੱਤਾ ਗਿਆ। ਟ੍ਰਿਬਿਊਨਲ ਦੇ ਫ਼ੈਸਲੇ ਅਨੁਸਾਰ ਦੂਜੇ ਬਿਨੇਕਾਰ, ਜਿਸ ਨੂੰ ਤਰੱਕੀ ਨਹੀਂ ਦਿੱਤੀ ਗਈ, ਇਕ ਸਾਰਜੈਂਟ ਸੀ ਅਤੇ ਸੰਧੂ ਦੇ ਮੁਕਾਬਲੇ ਉਸ ਨੂੰ ਕਾਫ਼ੀ ਘੱਟ ਅਨੁਭਵ ਸੀ। ઠਟ੍ਰਿਬਿਊਨਲ ਦੇ ਫ਼ੈਸਲੇ ਨੂੰ ਨਤੀਜਿਆਂ ਦੇ ਆਧਾਰ ‘ਤੇ ਦਿੱਤਾ ਗਿਆ ਹੈ ਜੋ ਕਿ ਬੀਤੇ ਦੋ ਸਾਲਾਂ ਵਿਚ ਸੁਣਵਾਈ ਦੌਰਾਨ ਸਾਹਮਣੇ ਰੱਖਿਆ ਗਿਆ। ਫ਼ੈਸਲੇ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੋ ਸੀਨੀਅਰ ਅਧਿਕਾਰੀਆਂ ਨੇ ਸੰਧੂ ਨੂੰ ਤਰੱਕੀ ਦੇਣ ਤੋਂ ਇਨਕਾਰ ਕੀਤਾ, ਉਨ੍ਹਾਂ ਨੇ ਸੰਧੂ ਦਾ ਸਾਊਥ ਏਸ਼ੀਅਨ ਇੰਟੈਲੀਜੈਂਸ ਅਤੇ ਵੰਨ-ਸੁਵੰਨਤਾ ਭਰੇ ਕੰਮ ਦੇ ਅਨੁਭਵ ਨੂੰ ਨਕਾਰਿਆ। ਸਰਵਿਸ ਦੌਰਾਨ ਵੀ ਉਨ੍ਹਾਂ ਨੇ ਆਮ ਤੌਰ ‘ਤੇ ਘੱਟ ਕਰਕੇ ਆਂਕਿਆ ਜਾਂਦਾ ਸੀ ਕਿਉਂਕਿ ਉਹ ਸਾਊਥ ਏਸ਼ੀਅਨ ਭਾਈਚਾਰੇ ਤੋਂ ਆਉਂਦੇ ਸਨ। ਅਜਿਹੀ ਪੁਲਿਸਿੰਗ ‘ਚ ਇਸ ਤਰ੍ਹਾਂ ਦਾ ਫ਼ੈਸਲਾ ਅਸਲੀ ਪੁਲਿਸ ਦਾ ਕੰਮ ਨਹੀਂ ਲੱਗਦਾ ਹੈ। ਫ਼ੈਸਲੇ ਤੋਂ ਬਾਅਦ ਸੰਧੂ ਦੇ ਵਕੀਲ ਬੈਰੀ ਸਵਾਰਡਨ ਨੇ ਕਿਹਾ ਕਿ ਸੰਧੂ ਫ਼ੈਸਲੇ ਤੋਂ ਕਾਫ਼ੀ ਖੁਸ਼ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …