ਮਲਸੀਆਂ : ਕੈਨੇਡਾ ਦੀਆਂ ਸੰਸਦੀ ਚੋਣਾਂ ‘ਚ ਇਸ ਵਾਰ ਮਲਸੀਆਂ (ਜਲੰਧਰ) ਦੇ ਸਿੱਧੂ ਪਰਿਵਾਰ ਦੇ ਨੌਜਵਾਨ ਮਨਿੰਦਰ ਸਿੰਘ ਸਿੱਧੂ ਉਰਫ ਮੈਨੀ ਸਿੱਧੂ ਨੇ ਲਿਬਰਲ ਪਾਰਟੀ ਵਲੋਂ ਬਰੈਂਪਟਨ ਈਸਟ ਹਲਕੇ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜਿੱਤ ਦੀ ਖੁਸ਼ੀ ਦਾ ਇਲਾਕੇ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਤੇ ਸੇਵਾ ਮਿਸ਼ਨ ਸੁਸਾਇਟੀ ਮਲਸੀਆਂ ਦੇ ਚੇਅਰਮੈਨ ਐਡਵੋਕੇਟ ਦੀਪਕ ਸ਼ਰਮਾ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਪਰਿਵਾਰਕ ਮੈਂਬਰਾਂ ਤੇ ਲੋਕਾਂ ਨੇ ਮੈਨੀ ਸਿੱਧੂ ਦੇ ਜੱਦੀ ਘਰ ਪੱਤੀ ਸਾਹਲਾ ਨਗਰ (ਮਲਸੀਆਂ) ਵਿਖੇ ਇਕੱਠੇ ਹੋ ਕੇ ਖੂਬ ਰੌਣਕਾਂ ਲਾਈਆਂ। ਸੇਵਾ ਮਿਸ਼ਨ ਸੁਸਾਇਟੀ ਦੇ ਸਰਪ੍ਰਸਤ ਪਰਮ ਸਿੱਧੂ ਤੇ ਰਾਣਾ ਸਿੱਧੂ ਦਾ ਭਤੀਜਾ ਮਨਿੰਦਰ ਸਿੱਧੂ ਪੁੱਤਰ ਨਰਿੰਦਰ ਸਿੰਘ ਸਿੱਧੂ ਦੇ ਘਰ ਇਨ੍ਹਾਂ ਖੁਸ਼ੀਆਂ ‘ਚ ਹੋਰ ਵਾਧਾ ਕਰਨ ਲਈ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਪਹੁੰਚੇ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …