Breaking News
Home / ਕੈਨੇਡਾ / ਡਾ: ਅਜਮੇਰ ਔਲਖ ਦਾ ਸ਼ਰਧਾਂਜਲੀ ਸਮਾਗਮ ਅਤੇ ‘ਜੋਤਿਸ਼ ਝੂਠ ਬੋਲਦਾ ਹੈ’ ਦੇ ਲੇਖਕ ਮਨਜੀਤ ਬੋਪਾਰਾਏ ਨਾਲ ਰੂਬਰੂ

ਡਾ: ਅਜਮੇਰ ਔਲਖ ਦਾ ਸ਼ਰਧਾਂਜਲੀ ਸਮਾਗਮ ਅਤੇ ‘ਜੋਤਿਸ਼ ਝੂਠ ਬੋਲਦਾ ਹੈ’ ਦੇ ਲੇਖਕ ਮਨਜੀਤ ਬੋਪਾਰਾਏ ਨਾਲ ਰੂਬਰੂ

ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 8 ਜੁਲਾਈ ਦਿਨ ਸ਼ਨੀਵਾਰ  11:30 ਵਜੇ ਰੋਇਲ ਬੈਂਕਟ ਹਾਲ 185-ਸਟੇਟਸਮੈਨ ਡਰਾਈਵ ਮਿਸੀਸਾਗਾ ਵਿਖੇ ਲੋਕ-ਨਾਟਕਕਾਰ ਡਾ: ਅਜਮੇਰ ਔਲਖ ਦੇ ਨਾਟ-ਸੰਸਾਰ, ਸਾਹਿਤ ਸਿਰਜਣਾ, ਲੋਕਾਂ ਦੇ ਹਾਣ ਦੀ ਸਰਲ ਪੇਸ਼ਕਾਰੀ, ਪ੍ਰਤੀਬੱਧਤਾ, ਸਿਰੜ, ਸਿਦਕਦਿਲੀ, ਸਰਗਰਮੀਆਂ ਅਤੇ ਦੱਬੇ ਕੁਚਲੇ ਲੋਕਾਂ ਲਈ ਸਮਰਪਤ ਜੀਵਨ ਨੂੰ ਸਿਜਦਾ ਕਰਨ ਲਈ ਸ਼ਰਧਾਂਜਲੀ ਸਮਾਗਮ ਅਤੇ  ‘ਜੋਤਿਸ਼ ਝੂਠ ਬੋਲਦਾ ਹੈ’ ਦੇ ਲੇਖਕ ਮਨਜੀਤ ਬੋਪਾਰਾਏ ਨਾਲ ਸਰੋਤਿਆਂ ਦੀ ਸਿੱਧੀ ਗੱਲਬਾਤ ਹੋਵੇਗੀ ਜੋ ਇਸ ਕਿਤਾਬ ਬਾਰੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨਗੇ।
ਇਸ ਕਿਤਾਬ ਵਿੱਚ ਵਿਗਿਆਨਕ ਸਬੂਤਾਂ ਅਤੇ ਦਲੀਲਾਂ ਨਾਲ ਮਨਜੀਤ ਬੋਪਾਰਾਏ ਨੇ ਜੋਤਸੀਆਂ ਜਿਵੇਂ ਹੱਥ ਦੇਖ ਕੇ ਜਾਂ ਯੰਤਰੀ ਜਾਂ ਟੇਵਾ ਲਾਕੇ ਭਵਿੱਖ ਦੱਸਣਾ ਜਾਂ ਪਰਾ-ਵਿਗਿਆਨ ਰਾਹੀਂ ਕਿਸੇ ਦੇ ਮਨ ਨੂੰ ਪੜ੍ਹਨਾ ਜਾਂ ਦੂਰ ਬੈਠੇ ਹੀ ਕਿਸੇ ਵਿਅਕਤੀ ਨੂੰ ਪਰਭਾਵਤ ਕਰਨਾ ਜਾਂ ਕਿਸੇ ਵੀ ਗੈਬੀ ਸ਼ਕਤੀ ਦਾ ਧਾਰਨੀ ਹੋਣਾ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ। ਲੇਖਕ ਨੇ ਇਸ ਖੇਤਰ ਵਿੱਚ ਪਹਿਲਾਂ ਤੋਂ ਹੀ ਕੰਮ ਕਰ ਰਹੇ ਵਿਗਿਆਨਕ ਸੋਚ ਦੇ ਧਾਰਨੀ ਵਿਦਵਾਨਾਂ ਅਤੇ ਆਪਣੀ ਖੋਜ ਤੇ ਅਧਾਰਤ ਜੋਤਿਸ਼ ਦੇ ਝੂਠ ਬਾਰੇ ਸਿੱਟੇ ਕੱਢੇ ਹਨ। ਜਦੋਂ ਕਦੇ ਵੀ ਅਜਿਹੇ ਦਾਅਵਿਆਂ ਦੀ ਪੜਤਾਲ ਹੋਈ ਹੈ ਉਹ ਝੂਠੇ ਹੀ ਸਾਬਤ ਹੋਏ ਹਨ। ਕਿਸੇ ਕੋਲ ਵੀ ਕਦੇ ਨਾ ਗੈਬੀ ਸ਼ਕਤੀਆ ਸਨ ਅਤੇ ਨਾ ਹੀ ਹਨ। ਜੇ ਕੋਈ ਗੈਬੀ ਸ਼ਕਤੀਆ ਦਾ ਮਾਲਕ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਹ ਭੋਲੇ ਭਾਲੇ ਲੋਕਾ ਨੂੰ ਠੱਗਣ ਲਈ ਹੀ ਕਰਦਾ ਹੈ। ਲੇਡੀ ਵੰਡਰ, ਪਨਡੁੱਬੀ ਵਿੱਚ ਟੈਲੀਪੈਥੀ ਦੀ ਕਹਾਣੀ, ਇੰਗਲੈਂਡ ਵਿੱਚ ਕਣਕ ਦੀ ਫਸਲ ਵਿੱਚ ਚੱਕਰ ਦਿਖਾਈ ਦੇਣੇ, ਬਾਰਬਰਾ ਵਲੋਂ ਟੀ ਵੀ ਤੇ ਮਾਨਸ਼ਿਕ ਸ਼ਕਤੀਆਂ ਦਾ ਦਾਅਵਾ, ਸੱਿਤਆ ਸਾਂਈ ਬਾਬਾ ਦਾ ਹਵਾ ਵਿੱਚੋਂ ਵਸਤੂਆਂ ਪੈਦਾ ਕਰਨਾ ਆਦਿ ਪੜਤਾਲ ਕਰਨ ਤੇ ਸਭ ਝੂਠੇ ਸਾਬਤ ਹੋਏ ਹਨ।  ਉਸ ਨੂੰ ਦੂਜਿਆਂ ਨਾਲ ਸਾਝਾਂ ਕਰਨ ਅਤੇ ਭੋਲੇ ਭਾਲੇ ਲੋਕਾਂ ਨੂੰ ਜੋਤਸ਼ੀਆਂ ਅਤੇ ਭਵਿੱਖਬਾਣੀ ਕਰਨ ਵਾਲਿਆਂ ਦੀ ਠੱਗੀ ਤੋਂ ਬਚਣ ਦੇ ਉਪਰਾਲੇ ਵਜੋਂ ਇਹ ਪੁਸਤਕ ਪਾਠਕਾਂ ਸਨਮੁੱਖ ਪੇਸ਼ ਕਰਨਾ ਉਸ ਦਾ ਬਹੁਤ ਹੀ ਸਰਾਹੁਣਯੋਗ ਕਦਮ ਹੈ।
‘ਜੋਤਿਸ਼ ਝੂਠ ਬੋਲਦਾ ਹੈ’ ਕਿਤਾਬ ਪਾਠਕ ਦੇ ਅਜਿਹੇ ਸ਼ੰਕੇ ਦੂਰ ਕਰਨ ਵਿੱਚ ਪੂਰੀ ਤਰ੍ਹਾ ਸਫਲ ਹੈ ਕਿ ਕਿਸਮਤ ਜਾਂ ਜੀਵਣ ਦੀਆਂ ਘਟਨਾਵਾਂ ਦਾ ਜਨਮ ਮਿਤੀ ਜਾਂ ਹੱਥ ਦੀਆਂ ਲਕੀਰਾਂ ਨਾਲ ਕੋਈ ਸਬੰਧ ਨਹੀਂ। ਜੇ ਅਜਿਹਾ ਹੋਵੇ ਤਾਂ ਇੱਕ ਅਮੀਰ ਅਤੇ ਇੱਕ ਗਰੀਬ ਪਰਿਵਾਰ ਵਿੱਚ ਇੱਕੋ ਸਮੇਂ ਪੈਦਾ ਹੋਏ ਬੱਚੇ ਦੀ ਕਿਸਮਤ ਇੱਕੋ ਜਿਹੀ ਹੋਵੇ। ਅਸਲ ਵਿੱਚ ਭੋਲੇ ਭਾਲੇ ਅਤੇ ਲਾਈਲੱਗ ਕਿਸਮ ਦੇ ਲੋਕ ਕਿਸਮਤ ਦੱਸਣ ਦਾ ਦਾਅਵਾ ਕਰਨ ਵਾਲਿਆਂ ਦੇ ਜਾਲ ਵਿੱਚ ਫਸਦੇ ਹਨ। ਡਾ:ਕਾਵੂਰ ਦੇ ਸ਼ਬਦਾਂ ਮੁਤਾਬਕ ,” ਉਹ ਮਨੁੱਖ ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਕਰਨ ਦੀ ਆਗਿਆ ਨਹੀਂ ਦਿੰਦਾ, ਧੋਖੇਬਾਜ ਹੁੰਦਾ ਹੈ। ਜਿਸ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ ਉਹ ਲਾਈਲੱਗ ਹੁੰਦਾ ਹੈ। ਜਿਹੜਾ ਬਗੈਰ ਪੜਤਾਲ ਕੀਤੇ ਤੋਂ ਵਿਸ਼ਵਾਸ਼ ਕਰਦਾ ਹੈ ਉਹ ਮੂਰਖ ਹੁੰਦਾ ਹੈ।” ‘ਜੋਤਿਸ਼ ਝੂਠ ਬੋਲਦਾ ਹੈ’ ਕਿਤਾਬ ਦੇ ਲੇਖਕ  ਆਸਟਰੇਲੀਆ ਦੇ ਸ਼ਹਿਰ ਲਿਜ਼ਮੋਰ ਨਿਵਾਸੀ ਮਨਜੀਤ ਸਿੰਘ ਬੋਪਾਰਾਏ ਦਾ ਐਲਾਨ ਹੈ ਕਿ ਉਹ ਧਰਤੀ ਦੇ ਕਿਸੇ ਵੀ ਆਦਮੀ ਜਾਂ ਔਰਤ ਨੂੰ ਇੱਕ ਲੱਖ ਆਸਟਰੇਲੀਅਨ ਡਾਲਰ ਦੇਣ ਲਈ  ਤਿਆਰ ਹੈ ਜਿਹੜਾ ਕਿਸਮਤ ਦੱਸਣ ਦੀਆਂ ਯੋਗਤਾਵਾਂ ਜਾਂ ਚਮਤਕਾਰੀ ਸ਼ਕਤੀਆ ਦਾ ਧੋਖਾ ਰਹਿਤ ਹਾਲਤਾਂ ਦਾ ਵਿਖਾਵਾ ਕਰ ਸਕਦਾ ਹੋਵੇ। ਤਰਕਸ਼ੀਲ ਸੁਸਾਇਟੀ ਦੇ ਸੱਦੇ ਤੇ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ  ਇਸ ਲੇਖਕ ਨੂੰ ਮਿਲਣ ਅਤੇ ਉਹਨਾਂ ਦੇ ਵਿਚਾਰ ਸੁਣਨ ਦਾ ਮੌਕਾ ਨਾ ਗੁਆਇਆ ਜਾਵੇ ਇਹ ਤਰਕਸ਼ੀਲ ਸੁਸਾਇਟੀ ਵਲੋਂ ਸਭਨਾਂ ਨੂੰ ਅਪੀਲ ਹੈ। ਇਸ ਦੇ ਨਾਲ ਹੀ ਜੇ ਕਿਸੇ ਕੋਲ ਕੋਈ ਗੈਬੀ ਸ਼ਕਤੀ ਹੈ ਜਾਂ ਜੋਤਿਸ਼ ਰਾਹੀਂ ਸੱਚੀ ਭਵਿੱਖਬਾਣੀ ਕਰ ਸਕਦਾ ਹੋਵੇ ਤਾਂ ਉਹ ਇੱਕ ਲੱਖ ਡਾਲਰ ਮਨਜੀਤ ਬੋਪਾਰਾਏ ਤੋਂ ਲੈ ਸਕਦਾ ਹੈ। ਵਧੇਰੇ ਜਾਣਕਾਰੀ ਲਈ ਬਲਰਾਜ ਛੋਕਰ 647-838-4749, ਡਾ: ਬਲਜਿੰਦਰ ਸੇਖੋਂ 905-781-1197, ਨਿਰਮਲ ਸੰਧੂ 416-835-3450 ਜਾਂ ਨਛੱਤਰ ਬਦੇਸ਼ਾ 647-267-3397 ਨਾਲ ਸੰਪਰਕ ਕਰ ਸਕਦਾ ਹੈ।

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …