22.9 C
Toronto
Thursday, September 17, 2026
spot_img
Homeਕੈਨੇਡਾਕੈਨੇਡਾ ਡੇਅ 'ਤੇ ਸਾਥੀਆਂ ਨੇ ਜਨਮ ਦਿਨ ਮਨਾਏ

ਕੈਨੇਡਾ ਡੇਅ ‘ਤੇ ਸਾਥੀਆਂ ਨੇ ਜਨਮ ਦਿਨ ਮਨਾਏ

ਕੈਨੇਡਾ ਡੇਅ ‘ਤੇ ਸਾਥੀਆਂ ਨੇ ਜਨਮ ਦਿਨ ਮਨਾਏਬਰੈਂਪਟਨ : ਪਿਛਲੇ ਦਿਨੀਂ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਨੇ ਕੈਨੇਡਾ ਡੇ ਨਾਲ ਆਪਣੇ ਚਾਰ ਸਾਥੀਆਂ ਦੇ ਜਨਮ ਦਿਨ ਮਨਾਏ। ਇਨ੍ਹਾਂ ਵਿਚ ਡਾ. ਸਰਦੂਲ ਸਿੰਘ, ਸੁਖਦੇਵ ਸਿੰਘ ਹੰਸਰਾ, ਅਜਾਇਬ ਸਿੰਘ ਭੰਗੂ ਅਤੇ ਪ੍ਰਿੰ.ਗੁਰਦੀਪ ਸਿੰਘ ਰੰਧਾਵਾ ਸ਼ਾਮਲ ਸਨ। ਚਾਹ ਪਾਰਟੀ ਦੀ ਸੇਵਾ ਉਪਰੰਤ ਸਭਿਆਚਾਰਕ ਪ੍ਰੋਗਰਾਮ ਹੋਇਆ, ਜਿਸ ਵਿਚ ਆਮ ਵਾਂਗ ਸਭਾ ਦੇ ਪ੍ਰਧਾਨ ਸੁਖਮਿੰਦਰ ਰਾਮਪੁਰੀ ਨੇ ਆਪਣੇ ਸਾਥੀਆਂ ਦੀ ਲੰਬੀ ਅਤੇ ਅਰੋਗ ਉਮਰ ਲਈ ਕਾਮਨਾ ਕੀਤੀ ਅਤੇ ਸਮੇਂ ਨਾਲ ਸਬੰਧਤ ਕੁਝ ਇਤਿਹਾਸਕ ਘਟਨਾਵਾਂ ਸੁਣਾਈਆਂ। ਪ੍ਰਿੰ.ਰੰਧਾਵਾ ਨੇ ਗੀਤ ਗਾ ਕੇ ਸੁਣਾਇਆ। ਡਾ. ਗਿੱਲ ਅਤੇ ਡਾ.ਭੰਗੂ ਨੇ ਚੁਟਕਲੇ, ਅਨੂਪ ਸਿੰਘ  ਨੇ ਜੀਵਨ ਘਟਨਾ ਅਤੇ ਸੁਖਦੇਵ ਸਿੰਘ ਹੰਸਰਾ ਨੇ ਕਵੀਸ਼ਰੀ ਗਾ ਕੇ ਰੰਗ ਬੰਨ੍ਹਿਆ। ਗੁਰਮੇਲ ਸਿੰਘ ਬਾਠ ਨੇ ਸਕੱਤਰ ਦੇ ਫਰਜ਼ ਨਿਭਾਏ। ਚਾਹ-ਪਾਣੀ ਦਾ ਪ੍ਰਬੰਧ ਜਗਜੀਤ ਦਿਓਲ, ਡਾ. ਗਿੱਲ ਤੇ ਨੱਥਾ ਸਿੰਘ ਰੱਖੜਾ ਨੇ ਕੀਤਾ।

RELATED ARTICLES
POPULAR POSTS