20.4 C
Toronto
Sunday, September 13, 2026
spot_img
Homeਕੈਨੇਡਾ'ਆਹਲੂਵਾਲੀਆ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ' ਦੀ ਸਲਾਨਾ ਪਿਕਨਿਕ 18 ਅਗਸਤ ਨੂੰ

‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ’ ਦੀ ਸਲਾਨਾ ਪਿਕਨਿਕ 18 ਅਗਸਤ ਨੂੰ

‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ’ ਦੀ ਸਲਾਨਾ ਪਿਕਨਿਕ 18 ਅਗਸਤ ਨੂੰਬਰੈਂਪਟਨ/ਡਾ. ਝੰਡ : ਮਹਿੰਦਰ ਸਿੰਘ ਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ’ ਦੀ ਸਲਾਨਾ ਪਿਕਨਿਕ ਚਿੰਗੂਆਕੂਜ਼ੀ ਪਾਰਕ ਵਿਖੇ ਸਵੇਰੇ 11.00 ਵਜੇ ਤੋਂ ਸ਼ਾਮ 5.00 ਵਜੇ ਤੀਕ ਮਨਾਈ ਜਾ ਰਹੀ ਹੈ ਅਤੇ ਇਸ ਦਾ ਸਥਾਨ ਪਾਰਕ ਦਾ ‘ਸ਼ੈੱਡ-ਬੀ’ ਹੋਵੇਗਾ।

ਐਸੋਸੀਏਸ਼ਨ ਵੱਲੋਂ ਸਮੂਹ ਆਹਲੂਵਾਲੀਆ ਪਰਿਵਾਰਾਂ ਨੂੰ ਇਸ ਪਿਕਨਿਕ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਪਿਕਨਿਕ ਵਿਚ ਤਰ੍ਹਾਂ-ਤਰ੍ਹਾਂ ਦੇ ਸੁਆਦਲੇ ਭੋਜਨ-ਪਦਾਰਥ ਸਰਵ ਕੀਤੇ ਜਾਣਗੇ ਅਤੇ ਮਹਿਮਾਨਾਂ ਦੀ ਪਸੰਦ ਦਾ ਪੂਰਾ ਖ਼ਿਆਲ ਰੱਖਿਆ ਜਾਏਗਾ। ਇਸ ਦੌਰਾਨ ਖੇਡਾਂ ਅਤੇ ਮਨੋਰੰਜਨ ਦਾ ਪ੍ਰਬੰਧ ਸ਼੍ਰੀਮਤੀ ਦਵਿੰਦਰ ਕੌਰ ਵਾਲੀਆ ਦੀ ਨਿਗਰਾਨੀ ਹੇਠ ਹੋਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ ਨੂੰ 647-242-8100 ਜਾਂ ਮੀਤ-ਪ੍ਰਧਾਨ ਆਰ.ਪੀ.ਐੱਸ. ਵਾਲੀਆ ਨੂੰ 647-982-2643 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS