Breaking News
Home / ਕੈਨੇਡਾ / ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਸੈਮੀਨਾਰ ਦਾ ਆਯੋਜਨ

ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਸੈਮੀਨਾਰ ਦਾ ਆਯੋਜਨ

Hamberwood Club copy copyਰੈਕਸਡੇਲ/ਬਿਊਰੋ ਨਿਊਜ਼ : ਪ੍ਰਧਾਨ ਸੁਲੱਖਣ ਸਿੰਘ ਅਟਵਾਲ ਦੀ ਅਗਵਾਈ ਅਧੀਨ ਏਸ਼ੀਅਨ ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਸੀਨੀਅਰਜ਼ ਨੂੰ ਮੁੱਢਲੀ ਜਾਣਕਾਰੀ ਦੇਣ ਹਿੱਤ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਾਰਡ ਨੰਬਰ ਇੱਕ ਦੇ ਟਰਸਟੀ ਅਵਤਾਰ ਮਿਨਹਾਸ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।  ਇਸ ਮੌਕੇ ਆਏ ਸੱਜਣਾਂ ਨੂੰ ਬੈਂਕ ਖਾਤੇ ਖੁੱਲ੍ਹਵਾਉਣ, ਹੈਲਥ ਕਾਰਡ ਅਪਲਾਈ ਕਰਨ, ਰੋਡ ਕਰਾਸ ਕਰਨ ਬਾਰੇ ਅਤੇ ਕਈ ਹੋਰ ਲੋੜੀਦੇ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਭਾ ਦੇ ਦੁਸਰੇ ਨੁਮਾਇੰਦਿਆਂ, ਮੀਤ ਪ੍ਰਧਾਨ ਅਜੀਤ ਸਿੰਘ ਬੈਂਸ, ਖਜਾਨਚੀ ਕੇਵਲ ਸਿੰਘ ਢਿੱਲੋਂ, ਸੈਕਟਰੀ ਸ਼ਰਮਾ ਜੀ, ਸਰਵਣ ਸਿੰਘ ਗਾਖਲ, ਡਾਇਰੈਕਟਰ ਕੇਵਲ ਸਿੰਘ ਅਤੇ ਗੱਜਣ ਸਿੰਘ ਆਦਿ ਮੈਂਬਰ ਵੀ ਹਾਜ਼ਰ ਸਨ।

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …