ਬਰੈਂਪਟਨ/ਬਿਊਰੋ ਨਿਊਜ਼
ਨਵੇਂ ਸਾਲ ਦੀ ਚੰਗੀ ਸ਼ੁਰੂਆਤ ਲਈ ਕਈ ਲੋਕ ਆਪਣੀ ਸਿਹਤ ਵੱਲ ਧਿਆਨ ਦੇਣ ਦਾ ਨਿਰਨਾ ਲੈਂਦੇ ਹਨ, ਅਤੇ ਇਸ ਨੂੰ ਉਤਸਾਹਤ ਕਰਨ ਲਈ ਓਨਟਾਰੀੳ ਸਰਕਾਰ ਖਪਤਕਾਰਾਂ ਨੂੰ ਜਿੰਮ ਸ਼ੁਰੂ ਕਰਨ ਤੌਂ ਪਹਿਲਾਂ ਆਪਣੇ ਹੱਕ ਜਾਣਨ ਦੀ ਸਲਾਹ ਦਿੰਦੀ ਹੈ।
ਜਨਵਰੀ ਦਾ ਮਹੀਨਾ ਆਪਣੇ ਸਿਹਤਮੰਦ ਜੀਵਨ ਸ਼ੈਲੀ ਨੂੰ ਸੰਪੂਰਨ ਬਣਾਉਣ ਲਈ ਬਹੁਤ ਜਰੂਰੀ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਜਿੰਮ ਅਤੇ ਫਿਟਨੈਸ ਕਲਬ ਆਕਰਸ਼ਕ ਪੈਕੇਜ ਦੀ ਪੇਸ਼ਕਸ਼ ਕਰਦੇ ਹਨ ਜਿਵੇਂ ਕਿ ਫ੍ਰੀ ਪਾਸ, ਘੱਟ ਮੈਂਬਰਸ਼ਿਪ ਫੀਸ ਅਤੇ ਕੁਝ ਸਮੇਂ ਲਈ ਵਿਸ਼ੇਸ਼ ਕਲਾਸਾਂ ਦੀ ਘੱਟ ਕੀਮਤ।
ਕਿਸੇ ਵੀ ਕੰਟਰੈਕਟ ਨੂੰ ਸਾਈਨ ਕਰਨ ਤੋਂ ਪਹਿਲਾਂ, ਇਹ ਜਰੂਰੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ ਕਿ ਜੋ ਜਿੰਮ ਜਾਂ ਮੈਂਬਰਸ਼ਿਪ ਤੁਸੀਂ ਸ਼ੁਰੂ ਕਰਨ ਜਾ ਰਿਹੇ ਹੋ, ਉਹ ਤੁਹਾਡੇ ਲਈ ਸਹੀ ਹੈ ਜਾਂ ਨਹੀਂ ਜਿਵੇਂ ਕਿ ਕਲਾਸਾਂ ਦਾ ਸਮਾਂ ਤੁਹਾਡੀ ਰੋਜ਼ਮ੍ਹਰਾ ਰੂਟੀਨ ਲਈ ਸਹੀ ਹੈ, ਟ੍ਰੈਨਰ ਅਤੇ ਇੰਨਟ੍ਰਕਟਰ ਜਾਣਕਾਰ ਹਨ, ਅਤੇ ਕਲਬ ਜਾਂ ਜਿੰਮ ਸਾਫ ਹੈ ਅਤੇ ਭੀੜ ਭਰਿਆ ਤੇ ਨਹੀਂ।
ਓਨਟਾਰੀਓ ਕੰਸਊਮਰ ਪ੍ਰੋਟੈਕਸ਼ਨ ਐਕਟ (Ontarios Consumer Protection Act) ਦੇ ਤਹਿਤ ਕਿਸੇ ਵੀ ਕਾਂਟ੍ਰੇਕਰ ਨੂੰ ਸਾਈਨ ਕਰਨ ਤੋਂ ਪਹਿਲਾਂ ਇਹ ਜਾਣ ਲੋ ਕਿ ਤੁਹਾਡੇ ਕੁਝ ਹੱਕ ਤੁਹਾਡੀ ਸੁਰਿੱਖਆ ਲਈ ਬਣਾਏ ਗਏ ਹਨ।
ਤੁਹਾਡੇ ਕੋਲ 10 ਦਿਨ ਦਾ ਕੂਲਿੰਗ ਆਫ ਪੀਰਿਅਡ ਹੈ ਜਿਸ ਵਿਚ ਤੁਸੀਂ ਕਿਸੇ ਵੀ ਕਾਗਜ਼ੀ ਸਾਈਨ ਕੀਤੇ ਕਾਂਟ੍ਰੇਕਟ ਨੂੰ ਬਿਨਾਂ ਕਿਸੇ ਕਾਰਨ ਦੇ ਕੈਂਸਲ ਕਰ ਸਕਦੇ ਹੋ। ਯਕੀਨੀ ਬਣਾ ਲਵੋ ਕਿ ਤੁਸੀਂ ਇਹ ਨੋਟਿਸ ਲਿਖਤ ਵਿਚ ਦਵੋ।
ਸਾਰੇ ਸਾਲ ਦੀ ਫੀਸ ਇਕ ਸਾਥ ਦੇਣ ਦੀ ਬਜਾਏ ਤੁਸੀਂ ਮਹੀਨੇ ਦੇ ਮਹੀਨੇ ਪੇਮੈਂਟ ਕਰ ਸਕਦੇ ਹੋ। ਹਰ ਮਹੀਨਾ ਪੇਮੈਂਟ ਕਰਨ ਨਾਲ ਕਈ ਬਿਜ਼ਨਸ 25% ਜਿਆਦਾ ਚਾਰਜ ਕਰਦੇ ਹਨ। ਪਰ ਮਾਸਿਕ ਭੁਗਤਾਨ ਕਰਨ ਨਾਲ ਜਿਆਦਾ ਸਹੂਲਤ ਅਤੇ ਆਸਾਨੀ ਮਿਲਦੀ ਹੈ।ਕਿਸੇ ਵੀ ਕਲਬ ਨੂੰ ਸੁਰੂ ਕਰਨ ਤੌ ਪਹਿਲਾਂ ਉਹਨਾਂ ਦੀ ਨਵਿਆਉਣ ਜਾਂ ਰਿਨਿੂਅਲ ਪਾਲਿਸੀ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਓਨਟਾਰੀਓ ਦੀ ਸਰਕਾਰੀ ਅਤੇ ਖਪਤਕਾਰ ਮੰਤਰਾਲੇ ਨੇ ਪਿਛਲੇ ਦੋ ਸਾਲਾਂ ਵਿਚ ਕੁਝ 1,110 ਜਿੰਮ ਜਾਂ ਫਿਟਨੈਸ ਕਲਬ ਸੰਬੰਧੀ ਸ਼ਿਕਾਇਤਾਂ ਅਤੇ ਪੁਛਗਿਛ ਨੂੰ ਹੈਂਡਲ ਕੀਤਾ ਹੈ। ਓਨਟਾਰੀਓ ਸਰਕਾਰ ਹਮੇਸ਼ਾ ਆਪਣੇ ਲੋਕਾਂ ਦੇ ਬਚਾਅ ਲਈ ਜਾਗਰੂਕ ਕਰਦੀ ਰਹਿੰਦੀ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …