-1.9 C
Toronto
Thursday, December 4, 2025
spot_img
Homeਕੈਨੇਡਾਪੀਐੱਸਬੀ ਸੀਨੀਅਰਜ਼ ਕਲੱਬ ਨੇ ਮਨਾਇਆ ઑਕੈਨੇਡਾ ਡੇਅ਼, ਕਲੱਬ ਦੇ 130 ਤੋਂ ਵਧੀਕ...

ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਨਾਇਆ ઑਕੈਨੇਡਾ ਡੇਅ਼, ਕਲੱਬ ਦੇ 130 ਤੋਂ ਵਧੀਕ ਮੈਂਬਰ ਸ਼ਾਮਲ ਹੋਏ

ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਦੀ ਸੰਸਥਾ ਪੀਐੱਸਬੀ ਸੀਨੀਅਰਜ਼ ਕਲੱਬ ਵੱਲੋਂ ઑਕੈਨੇਡਾ ਡੇਅ਼ ਹਾਰਟ ਲੇਕ ਕੰਸਰਵੇਟਿਵ ਪਾਰਕ ਵਿਖੇ ਬੜੀ ਸੱਜ-ਧੱਜ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁਭ ਅਵਸਰ ‘ઑਤੇ ਕਲੱਬ ਦੇ ਲੱਗਭੱਗ 130 ਮੈਂਬਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਸਮਾਰੋਹ ਦੇ ਆਰੰਭ ਵਿੱਚ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਵੱਲੋਂ ਕੈਨੇਡਾ-ਡੇਅ ਦੇ ਇਤਿਹਾਸ ਅਤੇ ਇਸ ਨੂੰ ਮਨਾਉਣ ਦੇ ਮਹੱਤਵ ਉੱਪਰ ਸੰਖੇਪ ਵਿੱਚ ਚਾਨਣਾ ਪਾਇਆ। ਉਪਰੰਤ, ਛੋਟੇ ਬੱਚਿਆਂ ਕਾਕਾ ਸਰਬਤਮ ਸਿੰਘ ਅਤੇ ਤਵਰੂਪ ਸਿੰਘ ਵੱਲੋਂ ਕੈਨੇਡਾ ਦਾ ਕੌਮੀ ਗੀਤ ‘ઑਓ ਕੈਨੇਡਾ਼’ ਪੇਸ਼ ਕੀਤਾ ਗਿਆ।
ਇਸ ਸ਼ੁਭ ਮੌਕੇ ‘ઑਤੇ ਪਹੁੰਚੇ ਵਿਸ਼ੇਸ਼ ਮਹਿਮਾਨਾਂ ਵਿੱਚ ਮੈਂਬਰ ਪਾਰਲੀਮੈਂਟ ਮਨਿੰਦਰ ਸਿੰਘ ਸਿੱਧੂ ਤੇ ਸ਼ਫ਼ਕਤ ਅਲੀ, ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ, ਡਿਪਟੀ ਮੇਅਰ ਹਰਕੀਰਤ ਸਿੰਘ, ਰੀਜਨਲ ਕੌਂਸਲਰਾਂ ਸ਼੍ਰੀਮਤੀ ਰੋਵੀਨਾ ਸੈਂਟੋਜ਼ ਤੇ ਪਾਲ ਵਿਨਸੈਂਟ ਵੱਲੋਂ ਕਲੱਬ ਦੇ ਮੈਂਬਰਾਂ ਨਾਲ ਕੈਨੇਡਾ-ਡੇਅ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ਵੱਲੋਂ ਪੰਜਾਬੀ ਕਮਿਊਨਿਟੀ ਵੱਲੋਂ ਕੈਨੇਡਾ ਦੇ ਵਿਕਾਸ ਅਤੇ ਇਸ ਦੀ ਖੁਸ਼ਹਾਲੀ ਲਈ ਪਾਏ ਜਾ ਰਹੇ ਯੋਗਦਾਨ ਦਾ ਧੰਨਵਾਦ ਕੀਤਾ ਗਿਆ।
ਚੱਲ ਰਹੇ ਇਸ ਪ੍ਰੋਗਰਾਮ ਦੌਰਾਨ ਬਲਜਿੰਦਰਪਾਲ ਸਿੰਘ ਮਰਵਾਹਾ ਅਤੇ ਜੋਗਿੰਦਰ ਸਿੰਘ ਮਰਵਾਹਾ ਨੇ ਖ਼ੂਬਸੂਰਤ ਸਭਿਆਚਾਰਕ ਵੰਨਗੀਆਂ ਪੇਸ਼ ਕਰਦਿਆਂ ਹੋਇਆਂ ਮੈਂਬਰਾਂ ਨੂੰ ਝੂਮਣ ਲਾ ਦਿੱਤਾ। ਕਲੱਬ ਦੇ ਬਾਨੀ ਮੈਂਬਰ ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਬੇਦੀ, ਸਤਪਾਲ ਸਿੰਘ ਕੋਮਲ, ਨਰਿੰਦਰਪਾਲ ਸਿੰਘ ਅਤੇ ਤਜਿੰਦਰਪਾਲ ਸਿੰਘ ਨੇ ਕੈਨੇਡਾ-ਡੇਅ ਦੇ ਸਬੰਧ ਵਿੱਚ ਕਵਿਤਾਵਾਂ ਪੇਸ਼ ਕੀਤੀਆਂ। ਦਲਬੀਰ ਸਿੰਘ ਕਾਲੜਾ, ਇੰਦਰਪਾਲ ਕੌਰ ਅਤੇ ਸੂਰੀਆ ਵਿਆਸ ਨੇ ਖ਼ੂਬਸੂਰਤ ਗ਼ਜ਼ਲਾਂ ਗਾ ਕੇ ਖ਼ੂਬ ਰੰਗ ਬੰਨ੍ਹਿਆਂ। ਸ਼੍ਰੀਮਤੀ ਜੈ ਸ਼੍ਰੀ ਵਿਆਸ ਅਤੇ ਕੰਵਲਜੀਤ ਕੌਰ ਵੱਲੋਂ ਸ਼ਾਨਦਾਰ ਕੁਇਜ਼ ਪ੍ਰੋਗਰਾਮ ਪੇਸ਼ ਕਰਕੇ ਲੇਡੀਜ਼ ਮੈਂਬਰਾਂ ਦਾ ਖ਼ੂਬ ਮਨੋਰੰਜਨ ਕੀਤਾ ਗਿਆ। ਇਸ ਸ਼ਾਨਦਾਰ ਪ੍ਰੋਗਰਾਮ ਦੇ ਆਯੋਜਨ ਲਈ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ, ਹਰਚਰਨ ਸਿੰਘ, ਸੁਖਦੇਵ ਸਿੰਘ ਬੇਦੀ, ਗਿਆਨ ਪਾਲ, ਰਾਮ ਸਿੰਘ, ਮਨਜੀਤ ਸਿੰਘ ਗਿੱਲ, ਬਲਜਿੰਦਰਪਾਲ ਸਿੰਘ ਮਰਵਾਹਾ ਅਤੇ ਸਮੁੱਚੀ ਕਾਰਜਕਾਰਨੀ ਕਮੇਟੀ ਦਾ ਧੰਨਵਾਦ ਕੀਤਾ ਗਿਆ।

 

RELATED ARTICLES
POPULAR POSTS