Breaking News
Home / ਕੈਨੇਡਾ / ਬਰੈਂਪਟਨ ਵੂਮਨ ਸੀਨੀਅਰਜ਼ ਕਲੱਬ ਨੇ ਬੀਚ ਦਾ ਟੂਰ ਲਾਇਆ

ਬਰੈਂਪਟਨ ਵੂਮਨ ਸੀਨੀਅਰਜ਼ ਕਲੱਬ ਨੇ ਬੀਚ ਦਾ ਟੂਰ ਲਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਵੂਮਨ ਸੀਨੀਅਰਜ਼ ਕਲੱਬ ਵੱਲੋਂ ਬੀਤੇ ਦਿਨੀ ਆਪਣੇ ਮੈਂਬਰਾਂ ਨੂੰ ਸੈਨੀਟੇਰੀਅਨ ਬੀਚ ਦਾ ਟੂਰ ਲਵਾਇਆ ਗਿਆ। ਕਲੱਬ ਦੇ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ ਦੇ ਦੱਸਣ ਅਨੁਸਾਰ ਉਹਨਾਂ ਦੇ ਕਲੱਬ ਦੀਆਂ ਵੱਡੀ ਗਿਣਤੀ ਵਿੱਚ ਬੀਬੀਆਂ ਬੱਸਾਂ ਉੱਤੇ ਸਵਾਰ ਹੋ ਕੇ ਉੱਥੇ ਪਹੁੰਚੀਆਂ, ਜਿੱਥੇ ਨਦੀ ਦੇ ਕੰਢੇ ਉੱਤੇ ਉਹਨਾਂ ਪਾਣੀ ਦੀਆਂ ਛੱਲਾਂ ਦਾ ਆਨੰਦ ਮਾਣਿਆਂ।
ਸਾਰਾ ਦਿਨ ਤਰਤੀਬਵਾਰ ਨਦੀ ਦੇ ਕੰਢੇ ਦੇ ਸੁਹਾਵਣੇ ਮੌਸਮ ਦਾ ਭਰਪੂਰ ਆਨੰਦ ਲਿਆ ਅਤੇ ਨਾਲ ਹੀ ਬੀਬੀਆਂ ਦੇ ਗਿੱਧੇ-ਭਗੜੇ, ਗੀਤ-ਸੰਗੀਤ, ਬੋਲੀਆਂ ਆਦਿ ਨੇ ਮੌਸਮ ਨੂੰ ਹੋਰ ਵੀ ਸੁਹਾਵਣਾ ਬਣਾ ਦਿੱਤਾ। ਜਿਸ ਬਾਰੇ ਉਹਨਾਂ ਹੋਰ ਦੱਸਿਆ ਕਿ ਰੋਜ਼ਮਰ੍ਹਾ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਜਦੋਂ ਇੱਕ ਦਿਨ ਦਾ ਟਾਈਮ ਕੱਢ ਕੇ ਇਹ ਬਜ਼ੁਰਗ ਬੀਬੀਆਂ ਆਪਣੀਆਂ ਸਖੀਆਂ/ਸਹੇਲੀਆਂ ਨਾਲ ਇਸ ਟੂਰ ‘ਤੇ ਗਈਆਂ ਤਾਂ ਖੁਸ਼ੀ ਨਾਲ ਉਹਨਾਂ ਦੇ ਚਿਹਰਿਆਂ ਦੀ ਰੰਗਤ ਵੇਖਣ ਵਾਲੀ ਸੀ। ਜਦੋਂ ਕਿ ਸ਼ਾਮ ਨੂੰ ਇਹਨਾਂ ਬੀਬੀਆਂ ਵੱਲੋਂ ਏਅਰ-ਸ਼ੋਅ ਦੌਰਾਨ ਛੋਟੇ ਜ਼ਹਾਜਾਂ ਦੇ ਕਰੱਤਵ ਵੀ ਵੇਖੇ ਅਤੇ ਇੱਕ ਦੂਜੀ ਨਾਲ ਆਪਣੇ ਅਨੁਭਵ ਵੀ ਸਾਂਝੇ ਕੀਤੇ। ਇਸ ਮੌਕੇ ਸਟੋਰਾਂ ਵਿੱਚ ਖਰੀਦਦਾਰੀ ਵੀ ਕੀਤੀ ਗਈ। ਅਖੀਰ ਵਿੱਚ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਫਿਰ ਅਜਿਹੇ ਟੂਰ ਲਾਉਣ ਦੀ ਇੱਛਾ ਜਾਹਿਰ ਕੀਤੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …