Breaking News
Home / ਭਾਰਤ / ਆਖਰੀ ਸਾਹ ਤੱਕ ਗਰੀਬਾਂ ਦੀ ਲੜਾਈ ਲੜਦਾ ਰਹਾਂਗਾ : ਖੜਗੇ

ਆਖਰੀ ਸਾਹ ਤੱਕ ਗਰੀਬਾਂ ਦੀ ਲੜਾਈ ਲੜਦਾ ਰਹਾਂਗਾ : ਖੜਗੇ

ਕਾਂਗਰਸ ਪ੍ਰਧਾਨ ਨੇ ਕਰਨਾਟਕ ਦੇ ਵੋਟਰਾਂ ਨੂੰ ਕੀਤੀ ਸੀ ਭਾਵੁਕ ਅਪੀਲ
ਕਲਬੁਰਗੀ/ਬਿਊਰੋ ਨਿਊਜ਼ :ਆਪਣੇ ਗ੍ਰਹਿ ਸੂਬੇ ‘ਚ ਚੋਣ ਪ੍ਰਚਾਰ ਦੇ ਆਖਰੀ ਦਿਨ ਸੋਮਵਾਰ ਨੂੰ ਵੋਟਰਾਂ ਨੂੰ ਭਾਵੁਕ ਅਪੀਲ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਦੇਸ਼ ਦੇ ਲੋਕ ਇਸ ਗੱਲ ‘ਤੇ ਮਾਣ ਮਹਿਸੂਸ ਕਰ ਸਕਦੇ ਹਨ ਕਿ ਕਰਨਾਟਕ ਦਾ ‘ਭੂਮੀ ਪੁੱਤਰ’ ਹੋਣ ਕਰਕੇ ਉਹ ਕਾਂਗਰਸ ਦੇ ਪ੍ਰਧਾਨ ਹਨ।
ਉਨ੍ਹਾਂ ਕਿਹਾ ਕਿ ਉਹ ਆਪਣੇ ਆਖਰੀ ਸਾਹਾਂ ਤੱਕ ਗਰੀਬਾਂ ਲਈ ਲੜਾਈ ਜਾਰੀ ਰਖਣਗੇ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਦੀ ਕੋਸ਼ਿਸ਼ ਕਰਦੇ ਰਹਿਣਗੇ। ਕਾਂਗਰਸ ਨੇ ਆਰੋਪ ਲਾਇਆ ਹੈ ਕਿ ਭਾਜਪਾ ਉਮੀਦਵਾਰ ਵੱਲੋਂ ਖੜਗੇ, ਉਨ੍ਹਾਂ ਦੀ ਪਤਨੀ ਅਤੇ ਪੂਰੇ ਪਰਿਵਾਰ ਨੂੰ ‘ਖ਼ਤਮ ਕਰਨ’ ਦੀ ਸਾਜਿਸ਼ ਘੜੀ ਗਈ ਹੈ। ਖੜਗੇ ਨੇ ਕਿਹਾ,”ਇੰਜ ਜਾਪਦਾ ਹੈ ਕਿ ਭਾਜਪਾ ਆਗੂਆਂ ਦੇ ਦਿਮਾਗ ‘ਚ ਮੈਨੂੰ ਖ਼ਤਮ ਕਰਨ ਦੀ ਗੱਲ ਆਈ ਹੈ। ਕਲਬੁਰਗੀ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ,”ਮੇਰੇ ਕੋਲ ਬਾਬਾਸਾਹੇਬ ਦਾ ਸੰਵਿਧਾਨ ਹੈ ਜੋ ਮੇਰੀ ਰੱਖਿਆ ਕਰੇਗਾ। ਕਲਬੁਰਗੀ ਅਤੇ ਕਰਨਾਟਕ ਦੇ ਲੋਕ ਮੇਰੀ ਪਿੱਠ ‘ਤੇ ਹਨ। ਹੁਣ ਕਾਂਗਰਸ ਪ੍ਰਧਾਨ ਬਣਨ ਮਗਰੋਂ ਪੂਰੇ ਦੇਸ਼ ਦੇ ਲੋਕ ਵੀ ਮੇਰੇ ਨਾਲ ਹਨ। ਤੁਸੀਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖ਼ਤਮ ਕਰ ਸਕਦੇ ਹੋ ਅਤੇ ਜੇ ਮੈਂ ਨਾ ਰਿਹਾ ਤਾਂ ਕੋਈ ਹੋਰ ਉੱਠ ਖੜ੍ਹੇਗਾ।”
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ‘ਚ ਖੁਦ ਨੂੰ ਭੂਮੀ ਪੁੱਤਰ ਆਖਿਆ ਸੀ, ਉਸੇ ਤਰ੍ਹਾਂ ਉਹ ਕਰਨਾਟਕ ਅਤੇ ਕਲਬੁਰਗੀ ਦੇ ‘ਭੂਮੀ ਪੁੱਤਰ’ ਹਨ। ਖੜਗੇ ਨੇ ਕਿਹਾ ਕਿ ਮੋਦੀ ਨੇ ਉਨ੍ਹਾਂ ਦੇ ਹਲਕੇ ਲਈ ਕੁਝ ਨਹੀਂ ਕੀਤਾ ਹੈ ਪਰ ਉਹ ਖਿੱਤੇ ‘ਚ ਕੰਮ ਦੇ ਆਧਾਰ ‘ਤੇ ਵੋਟਾਂ ਮੰਗ ਰਹੇ ਹਨ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …