ਨਵੀਂ ਦਿੱਲੀ : ਪਾਕਿਸਤਾਨੀ ਮੂਲ ਦੀ ਗਾਇਕਾ ਸਲਮਾਨ ਆਗਾ ਹੁਣ ਬਿਨਾਂ ਰੋਕ-ਟੋਕ ਕਦੇ ਵੀ ਭਾਰਤ ਆ ਸਕਦੀ ਹੈ ਅਤੇ ਜਿੰਨੇ ਦਿਨ ਮਰਜ਼ੀ ਇੱਥੇ ਰਹਿ ਸਕਦੀ ਹੈ। ਸਰਕਾਰ ਨੇ ਆਗਾ ਨੂੰ ਭਾਰਤ ਦਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓਸੀਆਈ) ਕਾਰਡ ਦਿੱਤਾ ਹੈ। ਇਸ ਤੋਂ ਬਾਅਦ ਸਲਮਾ ਆਗਾ ਨੂੰ ਭਾਰਤ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਜ਼ਿਕਰਯੋਗ ਹੈ ਕਿ ਇਸ ਸਬੰਧੀ ਸੋਮਵਾਰ ਨੂੰ ਉਨ੍ਹਾਂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ। ਅਸਲ ਵਿਚ ਬ੍ਰਿਟਿਸ਼ ਨਾਗਰਿਕਤਾ ਪ੍ਰਾਪਤ ਆਗਾ ਫਿਲਮ ਅਦਾਕਾਰ ਮਰਹੂਮ ਜੁਗਲ ਕਿਸ਼ੋਰ ਮਹਿਰਾ ਅਤੇ ਅਨਵਰੀ ਬੇਗਮ ਦੀ ਦੋਹਤੀ ਹੈ। ਉਨ੍ਹਾਂ ਦੀ ਮਾਂ ਨਸਰੀਨ ਆਗਾ ਵੀ ਬਾਲੀਵੁੱਡ ਫਿਲਮਾਂ ਵਿਚ ਐਕਟਿੰਗ ਕਰ ਚੁੱਕੀ ਹੈ। ਨਸਰੀਨ ਨੇ 1946 ‘ਚ ਗਾਇਕ ਅਭਿਨੇਤਾ ਕੇਐੱਲ ਸਹਿਗਲ ਨਾਲ ਕੰਮ ਕੀਤਾ ਸੀ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …