Breaking News
Home / ਭਾਰਤ / ਪਾਕਿ ‘ਚ ਗਾਉਣ ‘ਤੇ ਮੀਕਾ ਨੂੰ ਕੀਤਾ ਭਾਰਤ ‘ਚ ਵੈਨ

ਪਾਕਿ ‘ਚ ਗਾਉਣ ‘ਤੇ ਮੀਕਾ ਨੂੰ ਕੀਤਾ ਭਾਰਤ ‘ਚ ਵੈਨ

ਮੁੰਬਈ : ਫਿਲਮਮੇਕਿੰਗ ਦੀਆਂ 24 ਵਿਧਾਵਾਂ ਦੀ ਮਾਂ ਸੰਸਥਾ ‘ਦਿ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਐਪਲਾਈਜ਼’ ਵੱਲੋਂ ਗਾਇਕ ਮੀਕਾ ਉਰਫ਼ ਅਮਰੀਕ ਸਿੰਘ ਉਪਰ ਭਾਰਤ ਵਿਚ ਕਿਸੇ ਵੀ ਪੇਸ਼ਕਾਰੀ, ਰਿਕਾਰਡਿੰਗ, ਪਿੱਠਵਰਤੀ ਗਾਇਕੀ ਅਤੇ ਅਦਾਕਾਰੀ ਉਪਰ ‘ਸਦਾ ਲਈ ਪੱਕੀ’ ਪਾਬੰਦੀ ਲਗਾ ਦਿੱਤੀ ਹੈ। ਫੈਡਰੇਸ਼ਨ ਨੇ ਇਹ ਸਖਤ ਫੈਸਲਾ ਇਸ ਕਰਕੇ ਚੁੱਕਿਆ ਹੈ ਕਿਉਂਕਿ ਮੀਕਾ ਸਿੰਘ ਨੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਉਸ ਸਮੇਂ ਪੇਸ਼ਕਾਰੀ ਦਿੱਤੀ ਜਦੋਂ ਜੰਮੂ-ਕਸ਼ਮੀਰ ‘ਚ ਧਾਰਾ 370 ਰੱਦ ਕਰਨ ਕਰਕੇ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਸਬੰਧਾਂ ‘ਤੇ ਅਨਿਸ਼ਚਤਾ ਬਣੀ ਹੋਈ ਹੈ। ਇਹ ਪਾਬੰਦੀ ਮੀਕਾ ਸਿੰਘ ਨਾਲ ਗਏ 14 ਸਟਾਫ਼ ਮੈਂਬਰਾਂ ‘ਤੇ ਵੀ ਲਗਾਈ ਗਈ ਹੈ।
ਕਰਾਚੀ: ਗਾਇਕ ਮੀਕਾ ਸਿੰਘ ਤੇ ਉਸ ਦੇ ਗਰੁੱਪ ਵੱਲੋਂ ਕਰਾਚੀ ਦੇ ਇਕ ਅਰਬਪਤੀ ਕਾਰੋਬਾਰੀ ਦੀ ਧੀ ਦੇ ਵਿਆਹ ਵਿਚ ਪੇਸ਼ਕਾਰੀ ਦੇਣ ਮਗਰੋਂ ਕਾਫ਼ੀ ਰੌਲਾ-ਰੱਪਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ ਤੇ ਪਾਕਿ ਨੇ ਭਾਰਤ ਨਾਲ ਕੂਟਨੀਤਕ, ਵਪਾਰਕ ਤੇ ਹੋਰ ਤਾਲਮੇਲ ਜਾਂ ਤਾਂ ਖ਼ਤਮ ਕਰ ਦਿੱਤਾ ਹੈ ਜਾਂ ਘਟਾ ਦਿੱਤਾ ਹੈ। ਵੇਰਵਿਆਂ ਮੁਤਾਬਕ ਕਾਰੋਬਾਰੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੇ ਕਰੀਬੀ ਹਨ। ਕਰਾਚੀ ਦੇ ‘ਜੰਗ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਮੀਕਾ (42) ਵਿਆਹ ‘ਤੇ ਪੇਸ਼ਕਾਰੀ ਦੇਣ ਆਏ ਸਨ ਤੇ ਇਹ ਪ੍ਰੋਗਰਾਮ 8 ਅਗਸਤ ਨੂੰ ਸੀ। ਗਾਇਕ ਵੱਲੋਂ ਪੇਸ਼ਕਾਰੀ ਦੇਣ ਬਾਰੇ ਉਸ ਵੇਲੇ ਪਤਾ ਲੱਗਾ ਜਦ ਕੁਝ ਪ੍ਰਸ਼ੰਸਕਾਂ ਨੇ ਵੀਡੀਓ ਅਪਲੋਡ ਕਰ ਦਿੱਤੀਆਂ। ਪਾਕਿ ਵਿਚ ਵਿਰੋਧੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਸਈਦ ਖ਼ੁਰਸ਼ੀਦ ਸ਼ਾਹ ਨੇ ਕਿਹਾ ਕਿ ਸਰਕਾਰ ਨੂੰ ਪਤਾ ਲਾਉਣਾ ਚਾਹੀਦਾ ਹੈ ਜਦ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਤੇ ਵਪਾਰਕ ਰਿਸ਼ਤੇ ਮੁਅੱਤਲ ਹਨ ਤਾਂ ਮੀਕਾ ਤੇ ਉਸ ਦੇ ਗਰੁੱਪ ਨੂੰ ਸੁਰੱਖਿਆ ਕਲੀਅਰੈਂਸ ਤੇ ਵੀਜ਼ਾ ਕਿਸ ਤਰ੍ਹਾਂ ਮਿਲ ਗਿਆ। ਸ਼ਾਹ ਨੇ ਕਿਹਾ ਕਿ ਭਾਰਤੀ ਫ਼ਿਲਮਾਂ ਤੇ ਡਰਾਮਾ ਸ਼ੋਅਜ਼ ‘ਤੇ ਪਾਬੰਦੀ ਲੱਗੀ ਹੋਈ ਹੈ ਤੇ ਜੇ ਵੀਜ਼ਾ ਪਹਿਲਾਂ ਹੀ ਜਾਰੀ ਹੋ ਗਿਆ ਸੀ ਤਾਂ ਰੱਦ ਕੀਤਾ ਜਾਣਾ ਚਾਹੀਦਾ ਸੀ। ਅਖ਼ਬਾਰ ਨੇ ਰਿਪੋਰਟ ਵਿਚ ਲਿਖਿਆ ਹੈ ਕਿ ਲਾੜਾ ਮੀਕਾ ਦਾ ਵੱਡਾ ਪ੍ਰਸ਼ੰਸਕ ਹੈ ਤੇ ਉਸ ਦੀ ਇੱਛਾ ਨੂੰ ਪੂਰਾ ਕਰਨ ਲਈ ਸਹੁਰੇ ਪਰਿਵਾਰ ਨੇ ਮੀਕਾ ਨੂੰ ਲਾਈਵ ਪੇਸ਼ਕਾਰੀ ਲਈ ਸੱਦਿਆ। ਇਹ ਵੀ ਕਿਹਾ ਗਿਆ ਹੈ ਕਿ ਇਸ ਸਾਰੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਰਸੂਖ਼ ਦੀ ਵਰਤੋਂ ਕੀਤੀ ਗਈ ਹੈ। ਮੀਕਾ ਨੇ ਪ੍ਰੋਗਰਾਮ ਲਈ ਇਕ ਕਰੋੜ ਰੁਪਏ ਤੋਂ ਵੱਧ ਫ਼ੀਸ ਲਈ ਹੈ। ਇਸ ਪ੍ਰੋਗਰਾਮ ਬਾਰੇ ਖ਼ੁਲਾਸਾ ਹੋਣ ‘ਤੇ ਟਵਿੱਟਰ ਉਤੇ ਉਸ ਦੇ ਪ੍ਰਸ਼ੰਸਕਾਂ ਤੇ ਹੋਰਨਾਂ ਨੇ ਖ਼ੂਬ ਭੜਾਸ ਕੱਢੀ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …