ਟਰਾਇਲ ਸਫਲ ਰਿਹਾ ਤਾਂ ਜਲਦ ਆ ਸਕੇਗੀ ਵੈਕਸੀਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵੈਕਸੀਨ ਦਾ ਤੀਜਾ ਮਨੁੱਖੀ ਟਰਾਇਲ ਭਾਰਤ ਵਿਚ 5 ਸਥਾਨਾਂ ‘ਤੇ ਹੋਵੇਗਾ। ਡਿਪਾਰਟਮੈਂਟ ਆਫ ਬਾਇਓਟੈਕਨਾਲੋਜੀ ਦੀ ਸੈਕਟਰੀ ਰੇਣੂ ਸਵਰੂਪ ਨੇ ਇਹ ਜਾਣਕਾਰੀ ਦਿੱਤੀ ਹੈ। ਦੇਸ਼ ਵਿਚ ਆਕਸਫੋਰਡ ਯੂਨੀਵਰਸਿਟੀ, ਜਾਈਡਸ ਕੈਡਿਲਾ ਕੰਪਨੀ ਅਤੇ ਭਾਰਤ ਬਾਇਓਟੈਕ ਦੀ ਵੈਕਸੀਨ ਦਾ ਟਰਾਇਲ ਹੋਵੇਗਾ। ਟਰਾਇਲ ਸਫਲ ਰਿਹਾ ਤਾਂ ਕਰੋਨਾ ਵੈਕਸੀਨ ਜਲਦ ਭਾਰਤ ਪਹੁੰਚੇਗੀ।
ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੋ ਹਫਤਿਆਂ ਵਿਚ ਕੋਵਿਡ-19 ਦੇ ਇਲਾਜ ਨਾਲ ਜੁੜੀ ਚੰਗੀ ਖਬਰ ਦੇਵੇਗਾ। ਇਸ ਤੋਂ ਪਹਿਲਾਂ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਨੇ ਕਿਹਾ ਸੀ ਕਿ ਅਮਰੀਕੀ ਵਿਗਿਆਨਕ ਕੋਵਿਡ-19 ਵੈਕਸੀਨ ਦੇ ਟਰਾਇਲ ਦਾ ਤੀਜਾ ਫੇਜ ਸ਼ੁਰੂ ਕਰ ਚੁੱਕੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …