ਹੁਣ ਜੰਮੂ ਕਸ਼ਮੀਰ ਤੇ ਲੱਦਾਖ ਹੋਣਗੇ ਵੱਖ-ਵੱਖ ਕੇਂਦਰ ਸ਼ਾਸ਼ਿਤ ਪ੍ਰਦੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਅੱਜ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾ ਦਿੱਤੀ। ਹੁਣ ਜੰਮੂ ਕਸ਼ਮੀਰ ਅਤੇ ਲੱਦਾਖ ਵੱਖ-ਵੱਖ ਕੇਂਦਰ ਸਾਸ਼ਿਤ ਪ੍ਰਦੇਸ਼ ਹੋਣਗੇ। ਇਸ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਧਾਰਾ 370 ਹਟਾਉਣ ਲਈ ਰਾਜ ਸਭਾ ਵਿਚ ਮਤਾ ਪੇਸ਼ ਕੀਤਾ ਸੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਇਸ ਨੂੰ ਮਨਜੂਰੀ ਦੇ ਦਿੱਤੀ। ਜ਼ਿਕਰਯੋਗ ਹੈ ਕਿ 26 ਅਕਤੂਬਰ 1947 ਨੂੰ ਜੰਮੂ ਕਸ਼ਮੀਰ ਦੇ ਰਾਜਾ ਹਰਿ ਸਿੰਘ ਨੇ ਇਕ ਸੰਧੀ ‘ਤੇ ਦਸਤਖਤ ਕੀਤੇ ਸਨ ਅਤੇ ਉਸ ਸਮੇਂ ਧਾਰਾ 370 ਦੀ ਨੀਂਹ ਰੱਖੀ ਗਈ ਸੀ। ਉਸ ਸਮਝੌਤੇ ਤਹਿਤ ਕੇਂਦਰ ਨੂੰ ਸਿਰਫ ਵਿਦੇਸ਼, ਰੱਖਿਆ ਅਤੇ ਸੰਚਾਰ ਮਾਮਲਿਆਂ ਵਿਚ ਦਖਲ ਦਾ ਅਧਿਕਾਰ ਮਿਲਿਆ ਸੀ। 17 ਅਕਤੂਬਰ 1949 ਨੂੰ ਧਾਰਾ 370 ਨੂੰ ਪਹਿਲੀ ਵਾਰ ਭਾਰਤੀ ਸੰਵਿਧਾਨ ਨਾਲ ਜੋੜਿਆ ਗਿਆ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਦਿੱਲੀ ਅਤੇ ਪੁਡੂਚੇਰੀ ਵਾਂਗ ਕੇਂਦਰ ਸ਼ਾਸ਼ਿਤ ਪ੍ਰਦੇਸ਼ ਰਹੇਗਾ, ਯਾਨੀ ਇੱਥੇ ਵਿਧਾਨ ਸਭਾ ਬਣੀ ਰਹੇਗੀ। ਇਸੇ ਤਰ੍ਹਾਂ ਲੱਦਾਖ ਦੀ ਸਥਿਤੀ ਚੰਡੀਗੜ੍ਹ ਵਾਂਗ ਹੋਵੇਗੀ, ਜਿੱਥੇ ਵਿਧਾਨ ਸਭਾ ਨਹੀਂ ਹੋਵੇਗੀ। ਇਸ ਦੇ ਨਾਲ ਹੀ ਹੁਣ ਦੇਸ਼ ਵਿਚ ਕੁੱਲ 9 ਕੇਂਦਰ ਸ਼ਾਸ਼ਤ ਪ੍ਰਦੇਸ਼ ਹੋ ਗਏ ਹਨ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …