ਫਵਾਦ ਚੌਧਰੀ ਨੇ ਵੀ ਦਿੱਤੀ ਜੰਗ ਦੀ ਧਮਕੀ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ ਕਿਹਾ ਹੈ ਕਿ ਕਸ਼ਮੀਰੀਆਂ ਦੀ ਮਦਦ ਲਈ ਉਨ੍ਹਾਂ ਦੀ ਫੌਜ ‘ਕਿਸੇ ਵੀ ਹੱਦ ਤੱਕ ਜਾਣ’ ਲਈ ਤਿਆਰ ਹੈ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਹਟਾਉਣ ਦੇ ਭਾਰਤ ਸਰਕਾਰ ਦੇ ਫ਼ੈਸਲੇ ਤੋਂ ਇੱਕ ਦਿਨ ਬਾਅਦ ਪਾਕਿਸਤਾਨ ਫੌਜ ਨੇ ਇਹ ਟਿੱਪਣੀ ਕੀਤੀ ਹੈ। ਜਨਰਲ ਬਾਜਵਾ ਨੇ ਪਾਕਿ ਫੌਜ ਵਿਚ ਫ਼ੈਸਲਾ ਲੈਣ ਵਾਲੇ ਸਰਬਉੱਚ ਮੰਚ ‘ਕੋਰ ਕਮਾਂਡਰ ਕਾਨਫ਼ਰੰਸ’ ਦੀ ਪ੍ਰਧਾਨਗੀ ਕੀਤੀ, ਜਿਸ ਦਾ ਇੱਕੋ ਏਜੰਡਾ ਕਸ਼ਮੀਰ ਸੀ।
ਉਧਰ ਦੂਜੇ ਪਾਸੇ ਪਾਕਿ ਦੀ ਇਮਰਾਨ ਖਾਨ ਸਰਕਾਰ ਵਿਚ ਮੰਤਰੀ ਫਵਾਦ ਚੌਧਰੀ ਨੇ ਭਾਰਤ ਨੂੰ ਜੰਗ ਦੀ ਧਮਕੀ ਦਿੱਤੀ ਹੈ। ਫਵਾਦ ਨੇ ਟਵੀਟ ਕਰਕੇ ਲਿਖਿਆ ਭਾਰਤ ਕਸ਼ਮੀਰ ਨੂੰ ਫਲਸਤੀਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਵਾਦ ਨੇ ਆਪਣੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਭਾਰਤ ਨਾਲ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ।
ਟਰ ਡਵਾਇਨ ਸਮਿਥ ਨੇ ਇਸ ਨੂੰ ਲੈ ਕੇ ਕੋਰਟ ਵਿੱਚ ਸਬੂਤ ਵੀ ਪੇਸ਼ ਕੀਤੇ ਸਨ। ਕੋਰਟ ਨੇ ਮੰਨਿਆ ਕਿ ਇਸ ਮਾਨਹਾਨੀ ਦੇ ਮਾਮਲੇ ਵਿੱਚ ਗੇਲ ਦਾ ਪੇਸ਼ੇਵਰ ਜੀਵਨ ਕਿਤੇ ਨਾ ਕਿਤੇ ਪ੍ਰਭਾਵਿਤ ਹੋਇਆ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …