24.3 C
Toronto
Monday, September 15, 2025
spot_img
Homeਦੁਨੀਆਆਸਟਰੇਲੀਆ ਆਪਣੀ ਕਰੰਸੀ ਤੋਂ ਹਟਾਏਗਾ ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਤਸਵੀਰ

ਆਸਟਰੇਲੀਆ ਆਪਣੀ ਕਰੰਸੀ ਤੋਂ ਹਟਾਏਗਾ ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਤਸਵੀਰ

ਸਿਡਨੀ : ਆਸਟਰੇਲੀਆ ਆਪਣੇ ਸਵਦੇਸ਼ੀ ਸੱਭਿਆਚਾਰ ਦੇ ਇਤਿਹਾਸ ਨੂੰ ਦਰਸਾਉਣ ਤੇ ਸਨਮਾਨ ਦੇਣ ਲਈ ਆਪਣੇ 5 ਡਾਲਰ ਦੇ ਕਰੰਸੀ ਨੋਟ ਤੋਂ ਮਹਾਰਾਣੀ ਐਲਿਜ਼ਾਬੈਥ ਦੋਇਮ ਦੀ ਤਸਵੀਰ ਨੂੰ ਨਵੇਂ ਡਿਜ਼ਾਈਨ ਨਾਲ ਬਦਲ ਦੇਵੇਗਾ। ਰਿਜ਼ਰਵ ਬੈਂਕ ਆਫ ਆਸਟਰੇਲੀਆ ਨੇ ਬਿਆਨ ‘ਚ ਕਿਹਾ ਕਿ ਇਹ ਫੈਸਲਾ ਸੰਘੀ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨੋਟ ਦੇ ਦੂਸਰੇ ਪਾਸੇ ‘ਤੇ ਆਸਟਰੇਲੀਆਈ ਸੰਸਦ ਦੀ ਤਸਵੀਰ ਜਾਰੀ ਰਹੇਗੀ। ਆਸਟਰੇਲੀਆ ਨੇ ਸਤੰਬਰ 2022 ‘ਚ ਕਿਹਾ ਸੀ ਕਿ ਕਿੰਗ ਚਾਰਲਸ ਦੀ ਤਸਵੀਰ 5 ਡਾਲਰ ਦੇ ਨੋਟਾਂ ‘ਤੇ ਮਹਾਰਾਣੀ ਐਲਿਜ਼ਾਬੈਥ ਦੀ ਥਾਂ ਨਹੀਂ ਲਵੇਗੀ ਤੇ ਉਸ ਦੀ ਥਾਂ ਆਸਟਰੇਲੀਅਨ ਸ਼ਖਸੀਅਤਾਂ ਲੈ ਸਕਦੀਆਂ ਹਨ।

 

RELATED ARTICLES
POPULAR POSTS