16 C
Toronto
Tuesday, August 25, 2026
spot_img
Homeਦੁਨੀਆਪਾਕਿ ਵਿਚ ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਬੰਦਰਗਾਹਾਂ 'ਤੇ ਫਸੇ ਮਾਲ ਨਾਲ...

ਪਾਕਿ ਵਿਚ ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਬੰਦਰਗਾਹਾਂ ‘ਤੇ ਫਸੇ ਮਾਲ ਨਾਲ ਭਰੇ ਜਹਾਜ਼

ਪਾਕਿ ਵਿਚ ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਬੰਦਰਗਾਹਾਂ ‘ਤੇ ਫਸੇ ਮਾਲ ਨਾਲ ਭਰੇ ਜਹਾਜ਼ਭੁਗਤਾਨ ਕਰਨਾ ਹੋਇਆ ਮੁਸ਼ਕਿਲ
ਅੰਮ੍ਰਿਤਸਰ : ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਘਟ ਰਿਹਾ ਹੈ ਅਤੇ ਬੰਦਰਗਾਹਾਂ ‘ਤੇ ਲਗਭਗ 9 ਹਜ਼ਾਰ ਕੰਟੇਨਰ ਭੁਗਤਾਨ ਹੋਣ ਦੀ ਉਡੀਕ ‘ਚ ਫਸੇ ਰਹੇ। ਇਸ ਤੋਂ ਇਲਾਵਾ ਪੈਟਰੋਲੀਅਮ ਉਤਪਾਦਾਂ, ਐਲ. ਐਨ. ਜੀ. ਅਤੇ ਸੋਇਆਬੀਨ ਸਮੇਤ ਜ਼ਰੂਰੀ ਵਸਤੂਆਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਵੀ ਭੁਗਤਾਨ ਹੋਣ ਦੀ ਉਡੀਕ ਕਰਦੇ ਰਹੇ। ਪਰ ਸਰਕਾਰ ਅਦਾਇਗੀ ਕਰਨ ਤੋਂ ਅਸਮਰਥ ਰਹੀ। ਪਾਕਿਸਤਾਨ ਵਿਦੇਸ਼ੀ ਮੁਦਰਾ ਭੰਡਾਰ ਦੀ ਘਾਟ ਕਾਰਨ ਜ਼ਰੂਰੀ ਵਸਤਾਂ ਦੀ ਦਰਾਮਦ ਵੀ ਨਹੀਂ ਕਰ ਪਾ ਰਿਹਾ ਹੈ ਅਤੇ ਤੇਜ਼ੀ ਨਾਲ ਘਟਦਾ ਸਟਾਕ ਤਿੰਨ ਹਫ਼ਤਿਆਂ ਦੇ ਆਯਾਤ ਨੂੰ ਪੂਰਾ ਕਰਨ ਲਈ ਵੀ ਕਾਫ਼ੀ ਨਹੀਂ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਮੁਤਾਬਕ 20 ਜਨਵਰੀ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ 3.678 ਅਰਬ ਡਾਲਰ ਦੇ 9 ਸਾਲਾਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਬਾਹਰੀ ਕਰਜ਼ੇ ਦੀ ਅਦਾਇਗੀ ਕਾਰਨ ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ‘ਚ ਹਫ਼ਤੇ ਦੌਰਾਨ 923 ਮਿਲੀਅਨ ਡਾਲਰ ਦੀ ਕਮੀ ਆਈ ਹੈ। ਆਯਾਤ ਬੰਦ ਹੋਣ ਕਾਰਨ ਉੱਥੋਂ ਦੇ ਲੋਕ ਆਟਾ, ਚੌਲ ਅਤੇ ਰਸੋਈ ਗੈਸ ਵਰਗੀਆਂ ਜ਼ਰੂਰੀ ਵਸਤਾਂ ਪ੍ਰਾਪਤ ਕਰਨ ‘ਚ ਵੀ ਅਸਮਰਥ ਹਨ। ਰਿਪੋਰਟ ਮੁਤਾਬਕ ਦੇਸ਼ ‘ਚ ਮਹਿੰਗਾਈ ਦਰ 25 ਫ਼ੀਸਦੀ ਦੇ ਕਰੀਬ ਹੈ।
ਕੀ ਮੈਂ ਆਪਣੇ ਬੱਚੇ ਨੂੰ ਭੁੱਖਾ ਮਰਨ ਦੇਵਾਂ : ਬੇਵੱਸ ਮਾਂ
ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਕਰਾਚੀ ਦੀ ਰਹਿਣ ਵਾਲੀ ਇਕ ਬੇਵੱਸ ਮਾਂ ਰਾਬੀਆ ਨੇ ਸ਼ਾਹਬਾਜ਼ ਸਰਕਾਰ ਨੂੰ ਪੁੱਛਿਆ ਹੈ ਕੀ ਉਹ ਆਪਣੇ ਬੱਚੇ ਨੂੰ ਖਾਣਾ ਦੇਣਾ ਜਾਂ ਦਵਾਈ ਦੇਣਾ ਬੰਦ ਕਰ ਦੇਵੇ? ਸੋਸ਼ਲ ਮੀਡੀਆ ‘ਤੇ ਉਕਤ ਔਰਤ ਦੀ ਵਾਇਰਲ ਹੋਈ ਵੀਡੀਓ ‘ਚ ਉਸ ਨੇ ਬਾਜ਼ਾਰ ਤੋਂ ਰਾਸ਼ਨ ਖ਼ਰੀਦਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਜੋ ਰਾਸ਼ਨ ਲੈ ਕੇ ਆਈ ਹੈ, ਉਸ ‘ਚ ਆਟਾ, ਦਾਲ, ਚਾਵਲ ਜਾਂ ਘਿਉ ਨਹੀਂ ਹੈ। ਉਸ ਨੇ ਆਪਣਾ ਬਿਜਲੀ ਦਾ ਬਿੱਲ ਵਿਖਾਉਂਦਿਆਂ ਕਿਹਾ ਕਿ ਕਰਾਚੀ ਦੇ ਜਿਸ ਇਲਾਕੇ ‘ਚ ਉਹ ਰਹਿੰਦੀ ਹੈ, ਉੱਥੇ ਬਿਜਲੀ ਠੀਕ ਤਰ੍ਹਾਂ ਨਾਲ ਨਹੀਂ ਆਉਂਦੀ, ਇਸ ਦੇ ਬਾਵਜੂਦ ਉਸ ਨੂੰ 556 ਯੂਨਿਟਾਂ ਦਾ ਬਿਜਲੀ ਬਿੱਲ 15,560 ਰੁਪਏ ਆਇਆ ਹੈ।

RELATED ARTICLES
POPULAR POSTS