ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਦੇ ਗ੍ਰਹਿ ਸੂਬੇ ਇਲਿਨੋਇਸ ਵਿਚ ਅਪਰੈਲ ਨੂੰ ‘ਸਿੱਖ ਪ੍ਰਸੰਸਾ ਅਤੇ ਜਾਗਰੂਕਤਾ ਮਹੀਨੇ’ ਵਜੋਂ ਮਨਾਇਆ ਜਾਵੇਗਾ। ਕ੍ਰਿਸ਼ਨਾਮੂਰਤੀ ਨੇ ਇਹ ਮਤਾ ਪੇਸ਼ ਕੀਤਾ, ਜਿਸ ਨੂੰ ਸੰਸਦ ਨੇ ਆਪਣੇ ਰਿਕਾਰਡ ਵਿਚ ਸ਼ਾਮਲ ਕਰ ਲਿਆ ਹੈ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅਮਰੀਕਾ ਵਿਚ ਸਿੱਖਾਂ ਖਿਲਾਫ ਨਸਲੀ ਹਿੰਸਾ ਤੇ ਅਪਰਾਧ ਵਧ ਰਹੇ ਹਨ। ਸਿੱਖ ਭਾਈਚਾਰੇ ਖਿਲਾਫ਼ ਨਸਲੀ ਹਿੰਸਾ ਦਾ ਹਾਲੀਆ ਮਾਮਲਾ ਲੰਘੀ 15 ਅਪਰੈਲ ਨੂੰ ਸਾਹਮਣੇ ਆਇਆ ਸੀ। ਜਦੋਂ ਤਿੰਨ ਮਹਿਲਾਵਾਂ ਸਣੇ ਚਾਰ ਸਿੱਖਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
Check Also
ਪੀਐਮ ਮੋਦੀ ਨੇ ਡੋਨਾਲਡ ਟਰੰਪ ਨਾਲ ਫੋਨ ’ਤੇ ਕੀਤੀ ਗੱਲਬਾਤ
ਮੋਦੀ ਨੇ ਕਿਹਾ : ਜੰਗਬੰਦੀ ਪਾਕਿਸਤਾਨ ਦੇ ਕਹਿਣ ’ਤੇ ਹੋਈ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਪ੍ਰਧਾਨ ਮੰਤਰੀ …