ਕਾਠਮੰਡੂ/ਬਿਊਰੋ ਨਿਊਜ਼
ਮਾਓਵਾਦੀ ਮੁਖੀ ਪੁਸ਼ਪ ਕਮਲ ਦਾਹਲ ਪ੍ਰਚੰਡ ਨੂੰ ਕਾਨੂੰਨਸਾਜ਼ਾਂ ਨੇ ਨੇਪਾਲ ਦਾ ਦੂਜੀ ਵਾਰ ਪ੍ਰਧਾਨ ਮੰਤਰੀ ਚੁਣ ਲਿਆ ਹੈ। ਦੇਸ਼ ਦੇ 39ਵੇਂ ਪ੍ਰਧਾਨ ਮੰਤਰੀ ਬਣੇ ਪ੍ਰਚੰਡ ਨੇ ਨਵੇਂ ਸੰਵਿਧਾਨ ਖ਼ਿਲਾਫ਼ ਹੋਏ ਭਿਆਨਕ ਸੰਘਰਸ਼ਾਂ ਬਾਅਦ ਪਾਟੋ-ਧਾੜ ਹੋਏ ਭਾਈਚਾਰਿਆਂ ਵਿੱਚ ਪੁਲ ਦਾ ਕੰਮ ਕਰਨ ਅਤੇ ਮੁਲਕ ਨੂੰ ਆਰਥਿਕ ਵਿਕਾਸ ਵੱਲ ਲਿਜਾਣ ਦਾ ਵਾਅਦਾ ਕੀਤਾ। ਸੀਪੀਐਨ-ਮਾਓਇਸਟ ਸੈਂਟਰ ਦੇ ਮੁਖੀ 61 ਸਾਲਾ ਪ੍ਰਚੰਡ, ਜਿਨ੍ਹਾਂ ਨੂੰ ਭਾਰਤ ਵਿਰੋਧੀ ਰੁਖ਼ ਕਾਰਨ ਜਾਣਿਆ ਜਾਂਦਾ ਹੈ, ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਹੱਕ ਵਿੱਚ 363 ਵੋਟਾਂ ਅਤੇ ਖ਼ਿਲਾਫ਼ 210 ਵੋਟਾਂ ਪਈਆਂ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …