Breaking News
Home / ਦੁਨੀਆ / ਐਚ-1ਬੀ. ਵੀਜ਼ਾ : ਅਮਰੀਕਾ ‘ਚ ਭਾਰਤੀ ਪ੍ਰੋਫੈਸ਼ਨਜ਼ ਨੂੰ ਫਿਲਹਾਲ ਮਿਲੀ ਰਾਹਤ

ਐਚ-1ਬੀ. ਵੀਜ਼ਾ : ਅਮਰੀਕਾ ‘ਚ ਭਾਰਤੀ ਪ੍ਰੋਫੈਸ਼ਨਜ਼ ਨੂੰ ਫਿਲਹਾਲ ਮਿਲੀ ਰਾਹਤ

ਨਹੀਂ ਖੁੱਸੇਗਾ ਜੀਵਨਸਾਥੀ ਦਾ ਵਰਕ ਪਰਮਿਟ
ਵਾਸ਼ਿੰਗਟਨ : ਅਮਰੀਕਾ ਦੀ ਅਦਾਲਤ ਨੇ ਅਮਰੀਕਾ ‘ਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਆਰਜ਼ੀ ਰਾਹਤ ਦਿੰਦਿਆਂ ਐੱਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਦੇ ਅਮਰੀਕਾ ‘ਚ ਕੰਮ ਕਰਨ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਇਸ ਸਬੰਧੀ ਕੇਸ ਮੁੜ ਵਿਚਾਰ ਲਈ ਹੇਠਲੀ ਅਦਾਲਤ ਕੋਲ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਅਮਰੀਕਾ ‘ਚ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ।
ਐੱਚ-1ਬੀ ਗ਼ੈਰ-ਪਰਵਾਸੀ ਵੀਜ਼ਾ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮੇ ਵਿਸ਼ੇਸ਼ ਕੰਮਾਂ ਲਈ ਸੱਦਣ ਦੀ ਇਜਾਜ਼ਤ ਮਿਲਦੀ ਹੈ। ਇਸ ਵੀਜ਼ਾ ਨਿਯਮ ਤਹਿਤ ਭਾਰਤੀਆਂ ਤੇ ਵਿਸ਼ੇਸ਼ ਤੌਰ ‘ਤੇ ਭਾਰਤੀ ਮਹਿਲਾਵਾਂ ਨੂੰ ਸਹੂਲਤ ਮਿਲ ਰਹੀ ਸੀ ਪਰ ਟਰੰਪ ਪ੍ਰਸ਼ਾਸਨ ਦੇ ਹਮਾਇਤੀ ਕਈ ਅਮਰੀਕੀ ਵਰਕਰਾਂ ਨੇ ਇਸ ਨਿਯਮ ਨੂੰ ਰੱਦ ਕਰਨ ਲਈ ਅਦਾਲਤ ‘ਚ ਚੁਣੌਤੀ ਦਿੱਤੀ ਹੋਈ ਹੈ।
ਕੋਲੰਬੀਆ ਸਰਕਟ ਲਈ ਅਮਰੀਕਾ ਦੀ ਅਪੀਲੀ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਇਹ ਕਹਿੰਦਿਆਂ ਇਹ ਕੇਸ ਹੇਠਲੀ ਅਦਾਲਤ ਕੋਲ ਇਹ ਕਹਿੰਦਿਆਂ ਭੇਜ ਦਿੱਤਾ ਕਿ ਜ਼ਿਕਰਯੋਗ ਅਦਾਲਤ ਇਸ ਕੇਸ ਨੂੰ ਚੰਗੀ ਤਰ੍ਹਾਂ ਵਿਚਾਰੇ। ਅਮਰੀਕੀ ਕਰਮਚਾਰੀਆਂ ‘ਤੇ ਆਧਾਰਤ ਇੱਕ ਸੰਸਥਾ ਨੇ ਕਿ ਇਸ ਸਬੰਧੀ ਅਦਾਲਤ ‘ਚ ਕੇਸ ਕੀਤਾ ਹੋਇਆ ਹੈ। ਸੰਸਥਾ ਦਾ ਕਹਿਣਾ ਹੈ ਕਿ ਓਬਾਮਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਨਿਯਮਾਂ ਕਾਰਨ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ।
ਓਬਾਮਾ ਪ੍ਰਸ਼ਾਸਨ ਨੇ ਬਣਾਇਆ ਸੀ ਨਿਯਮ
ਸਾਲ 2015 ਵਿਚ ਬਰਾਕ ਓਬਾਮਾ ਪ੍ਰਸ਼ਾਸਨ ਨੇ ਇਕ ਨਿਯਮ ਬਣਾਇਆ ਸੀ, ਜਿਸ ਦੇ ਤਹਿਤ ਕੁਝ ਕਿਸਮਾਂ ਦੇ ਐਚ-4 ਵੀਜ਼ਧਾਰਕਾਂ ਖਾਸ ਤੌਰ ‘ਤੇ ਅਮਰੀਕਾ ਵਿਚ ਕੰਮ ਕਰਨ ਲਈ ਗਰੀਨ ਕਾਰਡ ਦੀ ਉਡੀਕ ਕਰ ਰਹੇ ਐਚ-1ਬੀ ਵੀਜ਼ਾਧਾਰਕਾਂ ਦੇ ਜੀਵਨਸਾਥੀਆਂ ਨੂੰ ਵਰਕ ਪਰਮਿਟ ਦੇਣ ਦੀ ਆਗਿਆ ਦਿੱਤੀ ਗਈ ਸੀ। ਭਾਰਤੀ ਖਾਸ ਕਰਕੇ ਮਹਿਲਾਵਾਂ ਨੂੰ ਇਸ ਨਿਯਮ ਨਾਲ ਸਭ ਤੋਂ ਜ਼ਿਆਦਾ ਫਾਇਦਾ ਮਿਲਿਆ, ਪਰ ਸਮੁੱਚੇ ਅਮਰੀਕੀ ਕਰਮਚਾਰੀਆਂ ਨੇ ਮੌਜੂਦਾ ਟਰੰਪ ਪ੍ਰਸ਼ਾਸਨ ਦੇ ਸਾਹਮਣੇ ਇਸ ਨਿਯਮ ਨੂੰ ਚੁਣੌਤੀ ਦਿੱਤੀ ਅਤੇ ਇਸ ਨੂੰ ਬਦਲਣ ਦੀ ਅਪੀਲ ਕੀਤੀ। ਟਰੰਪ ਪ੍ਰਸ਼ਾਸਨ ਨੇ ਵੀ ਅਮਰੀਕੀ ਕਰਮਚਾਰੀਆਂ ਦੀ ਮੰਗ ਦਾ ਸਮਰਥਨ ਕੀਤਾ। ਅਮਰੀਕੀ ਕਰਮਚਾਰੀਆਂ ਦੇ ਸੰਗਠਨ ‘ਸੇਵਸ ਜਾਬਸ ਯੂਐਸਏ’ ਦਾ ਦਾਅਵਾ ਹੈ ਕਿ ਐਚ-4 ਵੀਜ਼ਾ ਧਾਰਕਾਂ ਨੂੰ ਵਰਕ ਪਰਮਿਟ ਦੇਣ ਦੀ ਓਬਾਮਾ ਪ੍ਰਸ਼ਾਸਨ ਦੀ ਨੀਤੀ ਦੇ ਕਾਰਨ ਉਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ।
ਇਸ ‘ਤੇ ਮਿਲੀ ਰਾਹਤ
ਅਦਾਲਤ ਅਨੁਸਾਰ ਸਰਕਾਰ ਨੇ ਦੱਸਿਆ ਕਿ ਐਚ-1ਬੀ ਵੀਜ਼ਾਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਥਾਈ ਨਿਵਾਸ ਦੀ ਆਗਿਆ ਲਈ ਲੰਮੀ ਪ੍ਰਕਿਰਿਆ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਇਸ ਦੌਰਾਨ ਐਚ-4 ਵੀਜ਼ਾਧਾਰਕਾਂ ਨੂੰ ਕੰਮ ਕਰਨ ਦੀ ਆਗਿਆ ਨਾ ਹੋਣ ਨਾਲ ਉਨ੍ਹਾਂ ਨੂੰ ਨਿੱਜੀ ਅਤੇ ਆਰਥਿਕ ਸਮੱਸਿਆਵਾਂ ਝੱਲਣੀਆਂ ਪੈਂਦੀਆਂ ਹਨ ਜੋ ਸਮੇਂ ਦੇ ਨਾਲ ਹੋਰ ਜ਼ਿਆਦਾ ਗੰਭੀਰ ਹੋ ਜਾਂਦੀਆਂ ਹਨ। ਇਸ ਦਾ ਨਤੀਜਾ ਹੁੰਦਾ ਹੈ ਕਿ ਐਚ-1ਬੀ ਵੀਜ਼ਾਧਾਰਕਾਂ ਲਈ ਸਥਾਈ ਨਿਵਾਸ ਦੀ ਆਗਿਆ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਅਮਰੀਕੀ ਕੰਪਨੀਆਂ ਲਈ ਉਚ ਸਿੱਖਿਅਤ ਅਤੇ ਬਹੁਤ ਜ਼ਿਆਦਾ ਕੁਸ਼ਲ ਕਰਮਚਾਰੀਆਂ ਨੂੰ ਆਪਣੇ ਨਾਲ ਜੋੜੀ ਰੱਖਣਾ ਔਖਾ ਹੋ ਜਾਂਦਾ ਹੈ। ਬੈਂਚ ਨੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਦੇ ਨਿਯਮ ਨਾਲ ਐਚ-1ਬੀ ਵੀਜ਼ਾਧਾਰਕਾਂ ਦੇ ਅਮਰੀਕਾ ਵਿਚ ਬਣੇ ਰਹਿਣ ਦਾ ਜ਼ਿਆਦਾ ਅਸਰ ਹੋਵੇਗਾ, ਬਜਾਏ ਨਵੇਂ ਐਚ-1 ਵੀਜ਼ਾ ਧਾਰਕਾਂ ਦੇ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …