-1.4 C
Toronto
Thursday, January 8, 2026
spot_img
Homeਦੁਨੀਆਕਪਿਲ ਦੇਵ ਦੀ ਕਿਤਾਬ 'ਦ ਸਿੱਖ' ਲੰਡਨ ਵਿਚ ਰਿਲੀਜ਼

ਕਪਿਲ ਦੇਵ ਦੀ ਕਿਤਾਬ ‘ਦ ਸਿੱਖ’ ਲੰਡਨ ਵਿਚ ਰਿਲੀਜ਼

ਸਿੱਖ ਗੁਰੂਆਂ ਦਾ ਸੁਨੇਹਾ ਵਿਸ਼ਵ ਨੂੰ ਦੇਣ ਦਾ ਸੁਨਹਿਰੀ ਮੌਕਾ : ਹਾਈ ਕਮਿਸ਼ਨਰ
ਲੰਡਨ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਵਲੋਂ ਸਿੱਖ ਗੁਰਦੁਆਰਿਆਂ ਅਤੇ ਸਿੱਖ ਧਰਮ ਬਾਰੇ ਵੱਡ ਆਕਾਰੀ ਇਤਿਹਾਸਕ ਕਿਤਾਬ ‘ਦਾ ਸਿੱਖ’ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਲੰਡਨ ਰੁਚੀ ਘਣਸ਼ਿਆਮ ਵਲੋਂ ਰਿਲੀਜ਼ ਕੀਤੀ ਗਈ।
ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਵਲੋਂ ਅਮਰਜੀਤ ਸਿੰਘ ਦਾਸਨ ਨੇ ਭਾਰਤੀ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਦਾ ਸਵਾਗਤ ਕੀਤਾ ਅਤੇ ਮਿਸਜ਼ ਵੋਹਰਾ ਨੇ ਕਪਿਲ ਦੇਵ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਇਸ ਮੌਕੇ ਬੋਲਦਿਆਂ ਹਾਈ ਕਮਿਸ਼ਨਰ ਘਣਸ਼ਿਆਮ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕਪਿਲ ਦੇਵ ਨੇ ਇਸ ਮਹਾਨ ਕਾਰਜ ਦੀ ਸੇਵਾ ਕੀਤੀ ਹੈ। ਸਿੱਖ ਗੁਰੂਆਂ ਦਾ ਸੁਨੇਹਾ ਵਿਸ਼ਵ ਨੂੰ ਦੇਣ ਦਾ ਸੁਨਹਿਰੀ ਮੌਕਾ ਹੈ। ਡਾ: ਰੰਮੀ ਰੇਂਜ਼ਰ ਤੇ ਟੋਨੀ ਵੋਹਰਾ ਨੇ ਕਪਿਲ ਦੇਵ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਕਪਿਲ ਦੇਵ ਨੇ ਕਿਹਾ ਕਿ ਇਸ ਕਿਤਾਬ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ 5 ਸਾਲ ਦਾ ਸਮਾਂ ਲੱਗਾ ਅਤੇ ਹੁਣ ਇਹ ਕਿਤਾਬ ਸਭ ਦੀ ਹੈ। ਇਸ ਨੂੰ ਸਿੱਖਾਂ ਦੇ ਨਾਲ-ਨਾਲ ਗੈਰ ਸਿੱਖਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਇਸ ਮੌਕੇ ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ, ਕ੍ਰਿਕਟਰ ਮਾਟੀ ਪਨੇਸਰ, ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ, ਗੁਰਮੀਤ ਕੌਰ ਮਾਨ, ਬਲਜੀਤ ਸਿੰਘ ਮੱਲ੍ਹੀ, ਟੋਨੀ ਲਿੱਟ, ਇੰਦਰ ਸਿੰਘ ਜੰਮੂ, ਚਰਨਕੰਵਲ ਸਿੰਘ ਸੇਖੋਂ, ਹਰਪ੍ਰੀਤ ਸਿੰਘ ਭਕਨਾ, ਜਸਪਾਲ ਸਿੰਘ ਭੋਗਲ, ਕੌਂਸਲਰ ਗੁਰਜੀਤ ਕੌਰ ਬੈਂਸ, ਵਰਿੰਦਰ ਸਿੰਘ ਹੁੰਦਲ ਆਦਿ ਹਾਜ਼ਰ ਸਨ। ਜਸਵੀਰ ਸਿੰਘ ਵੋਹਰਾ ਨੇ ਗੀਤ-ਸੰਗੀਤ ਨਾਲ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ।

RELATED ARTICLES
POPULAR POSTS