Breaking News
Home / ਦੁਨੀਆ / ਭਾਰਤੀਆਂ ਨਾਲ ਅਮਰੀਕਾ ‘ਚ ਨਿੱਤ ਦਿਨ ਹੁੰਦਾ ਹੈ ਵਿਤਕਰਾ

ਭਾਰਤੀਆਂ ਨਾਲ ਅਮਰੀਕਾ ‘ਚ ਨਿੱਤ ਦਿਨ ਹੁੰਦਾ ਹੈ ਵਿਤਕਰਾ

ਸਰਵੇਖਣ ਤੋਂ ਬਾਅਦ ਕੀਤਾ ਗਿਆ ਖੁਲਾਸਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਪਰਵਾਸੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਹਰ ਰੋਜ਼ ਵਿਤਕਰੇ ਅਤੇ ਧਰੁਵੀਕਰਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਖੁਲਾਸਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਸਰਵੇਖਣ ਵਿੱਚ ਕੀਤਾ ਗਿਆ ਹੈ। ‘ਭਾਰਤੀ ਅਮਰੀਕੀਆਂ ਦੀ ਸਮਾਜਿਕ ਹਕੀਕਤ: 2020 ਭਾਰਤੀ ਅਮਰੀਕੀ ਰੁਝਾਨ ਸਰਵੇਖਣ ਦੇ ਨਤੀਜੇ’ ਸਿਰਲੇਖ ਹੇਠ ਇਹ ਰਿਪੋਰਟ ਭਾਰਤੀ-ਅਮਰੀਕੀ ਵਿਹਾਰ ਸਰਵੇਖਣ (ਆਈਏਏਐੱਸ) ਨੇ ਜਾਰੀ ਕੀਤੀ ਹੈ। ਇਹ ਰਿਪੋਰਟ ਅਮਰੀਕਾ ਵਿੱਚ ਰਹਿੰਦੇ 1200 ਭਾਰਤੀ-ਅਮਰੀਕੀ ਲੋਕਾਂ ਦੇ ਆਨਲਾਈਨ ਸਰਵੇਖਣ ‘ਤੇ ਅਧਾਰਤ ਹੈ, ਜੋ ਖੋਜ ਅਤੇ ਵਿਸ਼ਲੇਸ਼ਣ ਸਬੰਧੀ ਕੰਪਨੀ ‘ਯੂਗੋਵ’ ਨਾਲ ਮਿਲ ਕੇ ਪਹਿਲੀ ਸਤੰਬਰ ਤੋਂ 20 ਸਤੰਬਰ 2020 ਦੌਰਾਨ ਕੀਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ-ਅਮਰੀਕੀ ਨਾਗਰਿਕਾਂ ਨੂੰ ਹਰ ਰੋਜ਼ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਦੋ ਵਿੱਚੋਂ ਇਕ ਭਾਰਤੀ ਅਮਰੀਕੀ ਨੇ ਪਿਛਲੇ ਇੱਕ ਸਾਲ ਵਿੱਚ ਭੇਦਭਾਵ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨਾਲ ਵਿਤਕਰਾ ਚਮੜੀ ਦੇ ਰੰਗ ਦੇ ਅਧਾਰ ‘ਤੇ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਵਿੱਚ ਜਨਮੇ ਭਾਰਤੀਆਂ ਨੂੰ ਵਿਤਕਰੇਬਾਜ਼ੀ ਦਾ ਵੱਧ ਸ਼ਿਕਾਰ ਹੋਣਾ ਪੈ ਰਿਹਾ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਆਦਾਤਰ ਭਾਰਤੀ-ਅਮਰੀਕੀਆਂ ਨੇ ਆਪਣੇ ਹੀ ਭਾਈਚਾਰੇ ਵਿੱਚ ਵਿਆਹ ਕਰਵਾਇਆ ਹੈ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਦਸ ਵਿਅਕਤੀਆਂ ਵਿੱਚੋਂ ਅੱਠ ਦਾ ਜੀਵਨਸਾਥੀ ਭਾਰਤੀ ਮੂਲ ਦਾ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …